18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸੁੱਕੇ ਮੇਵੇ ਵਜ਼ਨ ਘਟਾਉਣ ਵਿਚ ਮਦਦਗਾਰ

ਸੁੱਕੇ ਮੇਵੇ ਵਜ਼ਨ ਘਟਾਉਣ ਵਿਚ ਮਦਦਗਾਰ

Ad Position 21
No active advertisement
ਅਜੀਤ ਡੈਸਕ 18-09-2026

 

ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੈ, ਉਹ ਆਪਣੇ ਭਾਰ ਨੂੰ  ਘਟਾਉਣ ਲਈ ਅਕਸਰ ਚਰਬੀ-ਰਹਿਤ  ਭੋਜਨ ਦੀ ਵਰਤੋਂ ਕਰਦੇ ਹਨ | ਜੇਕਰ ਸੁੱਕੇ ਮੇਵਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ  ਲੋਕ ਚਰਬੀ ਨਾਲ ਭਰਪੂਰ ਤੇ ਕੈਲੋਰੀ ਵਾਲੇ ਮੰਨਦੇ ਹੋਏ ਇਨ੍ਹਾਂ ਦੀ ਵਰਤੋਂ ਨਹੀਂ ਕਰਦੇ, ਪਰ ਭੋਜਨ ਮਾਹਿਰਾਂ ਅਨੁਸਾਰ ਕੀਤੀ ਗਈ ਖੋਜ 'ਚ ਸਾਹਮਣੇ ਆਇਆ ਹੈ ਕਿ ਸੁੱਕੇ ਮੇਵਿਆਂ ਵਿਚ ਫਾਇਦੇ ਵਾਲੀ ਚਰਬੀ ਤੇ ਕਾਰਬੋਹਾਈਡ੍ਰੇਟ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ |
ਭੋਜਨ ਮਾਹਿਰ ਇਹ ਵੀ ਮੰਨਦੇ ਹਨ ਕਿ ਮੂੰਗਫਲੀ, ਬਦਾਮ ਤੇ ਅਖਰੋਟ ਆਦਿ ਵਿਚ ਜੋ ਚਰਬੀ ਪਾਈ ਜਾਂਦੀ ਹੈ, ਉਹ ਸਿਹਤ ਲਈ ਬੜੀ ਲਾਭਕਾਰੀ ਹੁੰਦੀ ਹੈ | ਵਿਸ਼ੇਸ਼ ਕਰਕੇ ਇਹ ਫੈਟੀ ਐਸਿਡ ਓਮੇਗਾ-3 ਦਾ ਚੰਗਾ ਸਰੋਤ ਹਨ, ਜੋ ਦਿਲ ਸੰਬੰਧੀ ਬਿਮਾਰੀਆਂ, ਕੈਂਸਰ, ਸ਼ੂਗਰ ਅਤੇ ਚਰਬੀ ਆਦਿ ਤੋਂ ਸਾਡੀ ਰੱਖਿਆ ਕਰਦਾ ਹੈ |
ਖੋਜਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸੁੱਕੇ ਮੇਵੇ ਖੂਨ ਵਿਚ ਕੋਲੈਸਟ੍ਰੋਲ ਦੇ ਅਨੁਪਾਤ ਨੂੰ  ਸੁਧਾਰਦੇ ਹਨ ਤੇ ਦਿਲ ਦੀਆਂ ਬਿਮਾਰੀਆਂ ਤੇ ਸ਼ੂਗਰ ਤੋਂ ਬਚਾਉਂਦੇ ਹਨ | ਨਾਲ ਹੀ ਲਗਾਤਾਰ ਸੁੱਕੇ ਮੇਵਿਆਂ ਦੀ ਵਰਤੋਂ ਨਾਲ ਵਜ਼ਨ ਨਹੀਂ ਵਧਦਾ ਅਤੇ ਇਹ ਜ਼ਿਆਦਾ ਭੁੱਖ ਲੱਗਣ ਦੀ ਸਮੱਸਿਆ ਨੂੰ  ਵੀ ਦੂਰ ਕਰਦੇ ਹਨ | ਇਸ ਲਈ ਸਾਨੂੰ ਆਪਣੇ ਭੋਜਨ ਵਿਚ ਹਰ ਰੋਜ਼ ਸੁੱਕੇ ਮੇਵਿਆਂ ਨੂੰ  ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ |
ਜੇਕਰ ਅਸੀਂ 30 ਗ੍ਰਾਮ ਸੁੱਕੇ ਮੇਵਿਆਂ ਦੀ ਵਰਤੋਂ ਕਰਦੇ ਹਾਂ ਤਾਂ ਇਹ 157 ਤੋਂ 204 ਕੈਲੋਰੀ ਅਤੇ 13 ਤੋਂ 22 ਗ੍ਰਾਮ ਤੱਕ ਚਰਬੀ ਦਿੰਦੇ ਹਨ ਬ-ਸ਼ਰਤੇ ਇਹ ਭੁੰਨੇ ਹੋਏ ਜਾਂ ਤਲੇ ਹੋਏ ਨਾ ਹੋਣ | ਜੇਕਰ ਦਿਨ ਭਰ ਵਿਚ ਅਸੀਂ 50 ਗ੍ਰਾਮ ਬਦਾਮਾਂ ਦੀ ਵਰਤੋਂ ਕਰਦੇ ਹਾਂ ਤਾਂ ਇਹ ਸਾਡੇ ਸਰੀਰ ਦੇ ਵਜ਼ਨ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪਾਉਂਦੇ |
-0-

Ad Position 22
No active advertisement
ਪਿਛਲੀ ਖ਼ਬਰ ਸਿਹਤ ਰੱਖਿਅਕ ਕਿਸ਼ਮਿਸ਼ ਅਗਲੀ ਖ਼ਬਰ ਕੁਝ ਆਦਤਾਂ ਜੋ ਤੁਹਾਨੂੰ ਤਣਾਅ, ਗੁੱਸੇ ਤੇ ਮਾਨਸਿਕ ਪ੍ਰੇਸ਼ਾਨੀ ਤੋਂ ਬਚਾਉਂਦੀਆਂ ਹਨ
Ad Position 24