18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਿਹਤ ਰੱਖਿਅਕ ਕਿਸ਼ਮਿਸ਼

ਸਿਹਤ ਰੱਖਿਅਕ ਕਿਸ਼ਮਿਸ਼

Ad Position 21
No active advertisement
ਅਜੀਤ ਡੈਸਕ 18-09-2026

 

ਉਂਝ ਤਾਂ ਕਿਸ਼ਮਿਸ਼ ਸੁੱਕੇ ਹੋਏ ਅੰਗੂਰ ਦਾ ਦੂਜਾ ਰੂਪ ਹੈ ਪਰ ਇਸ ਵਿਚ ਨਾ ਸਿਰਫ਼ ਅੰਗੂਰ ਦੇ ਗੁਣ ਮੌਜੂਦ ਹੁੰਦੇ ਹਨ, ਸਗੋਂ ਦੁੱਧ ਦੇ ਵੀ ਲਾਭਕਾਰੀ ਸਭ ਤੱਤ ਪਾਏ ਜਾਂਦੇ ਹਨ | ਡਾਕਟਰਾਂ ਦਾ ਕਹਿਣਾ ਹੈ ਕਿ ਕਿਸ਼ਮਿਸ਼ ਨੂੰ  ਦੁੱਧ ਦੇ ਬਦਲੇ ਵਿਚ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ, ਕਿਉਂਕਿ ਇਹ ਦੁੱਧ ਦੇ ਮੁਕਾਬਲੇ ਛੇਤੀ ਹੀ ਹਜ਼ਮ ਹੋ ਜਾਂਦੀ ਹੈ |  ਬੁਢਾਪੇ ਵਿਚ ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਨਾ ਸਿਰਫ਼ ਬਿਮਾਰੀਆਂ ਤੋਂ ਸਰੀਰ ਦੀ ਰੱਖਿਆ ਹੁੰਦੀ ਹੈ, ਸਗੋਂ ਉਮਰ ਦੇ ਵਾਧੇ ਵਿਚ ਵੀ ਸਹਾਇਕ ਹੈ |
ਆਯੁਰਵੇਦ ਅਨੁਸਾਰ ਕਿਸ਼ਮਿਸ਼ ਦੀ ਸ਼ੂਗਰ ਸਰੀਰ ਵਿਚ ਛੇਤੀ ਹੀ ਹਜ਼ਮ ਹੋ ਜਾਂਦੀ ਹੈ, ਜਿਸ ਨਾਲ ਸ਼ਕਤੀ ਅਤੇ ਫੁਰਤੀ ਹਾਸਿਲ ਹੁੰਦੀ ਹੈ | ਇਹੀ ਨਹੀਂ, ਸਖ਼ਤ ਮਿਹਨਤ, ਕੁਪੋਸ਼ਣ ਜਾਂ ਕਿਸੇ ਵੱਡੀ ਬਿਮਾਰੀ ਤੋਂ ਬਾਅਦ ਜਦੋਂ ਸਾਡੇ ਸਰੀਰ ਦੀ ਸ਼ਕਤੀ ਖ਼ਤਮ ਹੋ ਜਾਂਦੀ ਹੈ, ਉਦੋਂ ਗਵਾਚੀ ਹੋਈ ਊਰਜਾ ਨੂੰ  ਦੁਬਾਰਾ ਹਾਸਿਲ ਕਰਨ ਲਈ ਕਿਸ਼ਮਿਸ਼ ਸਰੀਰ ਲਈ ਸੰਜੀਵਨੀ ਸਾਬਿਤ ਹੁੰਦੀ ਹੈ | ਦੂਜੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਗਵਾਚੀ ਤਾਕਤ ਨੂੰ  ਮੁੜ ਹਾਸਿਲ ਕਰਨ ਵਿਚ ਕਿਸ਼ਮਿਸ਼ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਹੈ |
ਕਿਸ਼ਮਿਸ਼ ਖਾਣ ਨਾਲ ਜਿਥੇ ਕਬਜ਼, ਅਨੀਮੀਆ, ਬੁਖਾਰ ਅਤੇ ਹੋਰ ਸਰੀਰਕ ਕਮਜ਼ੋਰੀ ਵਰਗੇ ਕਈ ਗੰਭੀਰ ਰੋਗਾਂ ਦਾ ਜੋਖ਼ਮ ਘੱਟ ਹੋ ਜਾਂਦਾ ਹੈ, ਉਥੇ ਇਹ ਵਜ਼ਨ ਵਧਾਉਣ ਵਿਚ ਵੀ ਮਦਦਗਾਰ ਹੈ | ਇਸ ਵਿਚ ਆਇਰਨ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ  ਸਿਹਤਮੰਦ ਰੱਖਣ ਲਈ ਲਾਭਕਾਰੀ ਹਨ | ਆਓ, ਹੁਣ ਜਾਣਦੇ ਹਾਂ ਕਿ ਕਿਸ਼ਮਿਸ਼ ਦੇ ਉਨ੍ਹਾਂ ਸਭ ਦਵਾਈ ਗੁਣਾਂ ਬਾਰੇ, ਜਿਸ ਨਾਲ ਇਸ ਦੀ ਤੁਲਨਾ ਇਕ ਅਮੁੱਲ ਦਵਾਈ ਦੇ ਰੂਪ ਵਿਚ ਕੀਤੀ ਜਾਂਦੀ ਹੈ |
ਮੇਵੇ ਦੇ ਰੂਪ ਵਿਚ ਪ੍ਰਸਿੱਧ ਕਿਸ਼ਮਿਸ਼ ਕੋਲੈਸਟ੍ਰੋਲ ਦੇ ਪੱਧਰ ਨੂੰ  ਘੱਟ ਕਰਨ ਅਤੇ ਬਲੱਡ ਪ੍ਰੈੱਸ਼ਰ ਨੂੰ  ਘਟਾਉਣ ਵਿਚ ਮਦਦ ਕਰਦੀ ਹੈ |
ਰਾਤ ਨੂੰ  ਪਾਣੀ ਵਿਚ ਭਿਉਂ ਕੇ ਸ਼ਰਬਤ ਬਣਾ ਕੇ ਸਵੇਰੇ-ਸ਼ਾਮ ਵਰਤੋਂ ਕਰਨ ਨਾਲ ਗਰਮੀ, ਗੈਸ ਸਮੱਸਿਆ ਤੋਂ ਬਚਾਅ ਅਤੇ ਮਲ ਤਿਆਗ ਵਰਗੇ ਰੋਗਾਂ ਵਿਚ ਵੀ ਲਾਭਕਾਰੀ ਹੁੰਦੀ ਹੈ |
ਕਿਸ਼ਮਿਸ਼ ਖੂਨ ਦੀ ਗਰਮੀ, ਦਾਹ ਅਤੇ ਜੀਰਣ ਬੁਖਾਰ ਨੂੰ  ਖ਼ਤਮ ਕਰਨ ਵਿਚ ਰਾਮਬਾਣ ਦਵਾਈ ਹੈ | ਨਾਲ ਹੀ ਇਹ ਮੂੰਹ ਵਿਚ ਹੋਣ ਵਾਲੇ ਹਾਨੀਕਾਰਕ ਬੈਕਟੀਰੀਆ ਦੇ ਵਾਧੇ ਨੂੰ  ਵੀ ਰੋਕਦੀ ਹੈ |
ਜੇਕਰ ਤੁਸੀਂ ਸ਼ਰਾਬ ਪੀਣ ਦੀ ਆਦਤ ਤੋਂ ਪ੍ਰੇਸ਼ਾਨ ਹੋ ਅਤੇ ਇਸ ਤੋਂ ਤੁਹਾਨੂੰ ਛੁਟਕਾਰਾ ਨਹੀਂ ਮਿਲ ਰਿਹਾ ਤਾਂ ਸ਼ਰਾਬ ਦੀ ਤਲਬ ਦੀ ਸ਼ਿਕਾਇਤ ਹੋਣ 'ਤੇ ਸ਼ਰਾਬ ਦੀ ਥਾਂ 'ਤੇ 10 ਤੋਂ 12 ਗ੍ਰਾਮ ਕਿਸ਼ਮਿਸ਼ ਰੋਜ਼ ਚਬਾ ਕੇ ਖਾਓ ਤੇ ਕੁਝ ਦਿਨਾਂ ਵਿਚ ਹੀ ਸ਼ਰਾਬ ਪੀਣ ਦੀ ਆਦਤ ਤੋਂ ਮੁਕਤ ਹੋ ਜਾਓਗੇ | ਇਸ ਤਰ੍ਹਾਂ ਵਿਅਕਤੀ ਖ਼ੁਦ ਵਿਚ ਸ਼ਕਤੀ ਦਾ ਸੰਚਾਰ ਅਤੇ ਖੁਸ਼ੀ ਦਾ ਅਨੁਭਵ ਕਰਨ ਲੱਗੇਗਾ |
ਰੋਜ਼ਾਨਾ ਕਿਸ਼ਮਿਸ਼ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਿਚ ਵਾਧਾ ਹੁੰਦਾ ਹੈ | ਇਸ ਲਈ ਇਹ ਅੱਖਾਂ ਲਈ ਸੰਜੀਵਨੀ ਹੈ |
ਇਹ ਕੈਲਸ਼ੀਅਮ ਦਾ ਚੰਗਾ ਸਰੋਤ ਹੋਣ ਕਾਰਨ ਸਾਡੀਆਂ ਹੱਡੀਆਂ ਨੂੰ  ਮਜ਼ਬੂਤੀ ਪ੍ਰਦਾਨ ਕਰਦੀ ਹੈ |
ਕਿਸ਼ਮਿਸ਼ ਗਠੀਆ ਅਤੇ ਗੁਰਦੇ ਦੀ ਪੱਥਰੀ ਨੂੰ  ਰੋਕਣ ਦੇ ਇਲਾਜ ਵਿਚ ਬਹੁਤ ਲਾਭਕਾਰੀ ਹੈ |
ਕਿਸ਼ਮਿਸ਼ ਨੂੰ  ਖਾਣ ਤੋਂ ਪਹਿਲਾਂ ਹਮੇਸ਼ਾ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ, ਜਿਸ ਨਾਲ ਧੂੜ, ਮਿੱਟੀ, ਕੀੜੇ, ਜੀਵ-ਜੰਤੂ ਨਾਸ਼ਕ ਦਵਾਈ ਦਾ ਪ੍ਰਭਾਵ ਖ਼ਤਮ ਹੋ ਕੇ ਬਾਹਰ ਨਿਕਲ ਜਾਵੇ |

Ad Position 22
No active advertisement
ਪਿਛਲੀ ਖ਼ਬਰ ਸਿਹਤ ਨੂੰ ਖ਼ਰਾਬ ਵੀ ਕਰ ਸਕਦੇ ਹਨ ਪਾਲਤੂ ਪਸ਼ੂ-ਪੰਛੀ ਅਗਲੀ ਖ਼ਬਰ ਸੁੱਕੇ ਮੇਵੇ ਵਜ਼ਨ ਘਟਾਉਣ ਵਿਚ ਮਦਦਗਾਰ
Ad Position 24