18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸਿਹਤ ਨੂੰ ਖ਼ਰਾਬ ਵੀ ਕਰ ਸਕਦੇ ਹਨ ਪਾਲਤੂ ਪਸ਼ੂ-ਪੰਛੀ

ਸਿਹਤ ਨੂੰ ਖ਼ਰਾਬ ਵੀ ਕਰ ਸਕਦੇ ਹਨ ਪਾਲਤੂ ਪਸ਼ੂ-ਪੰਛੀ

Ad Position 21
No active advertisement
ਅਜੀਤ ਡੈਸਕ 18-09-2026

 

ਬਹੁਤ ਸਾਰੇ ਲੋਕਾਂ ਨੂੰ  ਕੁੱਤਾ, ਖਰਗੋਸ਼, ਕਬੂਤਰ, ਤੋਤਾ, ਮੈਨਾ, ਵਿਲਾਇਤੀ ਚੂਹੇ ਆਦਿ ਪਾਲਣ ਦਾ ਸ਼ੌਕ ਹੁੰਦਾ ਹੈ | ਕਿਸੇ ਨੂੰ  ਪਿਆਰ ਨਾਲ ਪਾਲਣਾ ਆਪਣੇ-ਆਪ ਵਿਚ ਇਕ ਅਨੋਖਾ ਅਨੁਭਵ ਹੁੰਦਾ ਹੈ ਪਰ ਥੋੜ੍ਹੀ ਜਿਹੀ ਅਸਾਵਧਾਨੀ ਨਾਲ ਪਸ਼ੂ-ਪੰਛੀਆਂ ਦੇ ਰੋਗ ਨਾਲ ਸੰਕ੍ਰਮਿਤ ਹੋਣ ਦਾ ਡਰ ਵੀ ਰਹਿੰਦਾ ਹੈ | ਪਾਲਤੂ ਪਸ਼ੂ-ਪੰਛੀਆਂ ਵਲੋਂ ਇਕ ਦਰਜਨ ਇਸ ਤਰ੍ਹਾਂ ਦੇ ਰੋਗ ਹਨ, ਜਿਨ੍ਹਾਂ ਨਾਲ ਮਨੁੱਖ ਸੰਕ੍ਰਮਿਤ ਹੋ ਸਕਦੇ ਹਨ |
'ਰੇਬੀਜ਼' ਤੇ 'ਪਲੇਗ' ਦੇ ਬਰਾਬਰ ਹੀ ਅਨੇਕ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆ ਹਨ, ਜੋ ਪਾਲਤੂ ਪਸ਼ੂ-ਪੰਛੀਆਂ ਵਲੋਂ ਫੈਲਾਈਆਂ ਜਾਂਦੀਆਂ ਹਨ ਪਰ ਜਾਣਕਾਰੀ ਨਾ ਹੋਣ ਕਾਰਨ ਅਸੀਂ ਉਨ੍ਹਾਂ ਬਿਮਾਰੀਆਂ ਤੋਂ ਆਪਣਾ ਬਚਾਅ ਨਹੀਂ ਕਰ ਪਾਉਂਦੇ | ਪਾਲਤੂ ਜਾਨਵਰਾਂ ਵਲੋਂ ਸੰਪ੍ਰੇਸ਼ਿਤ ਜ਼ਿਆਦਾਤਰ ਰੋਗ ਭਿਆਨਕ ਅਤੇ ਘਾਤਕ ਨਹੀਂ ਹੁੰਦੇ | ਜੇਕਰ ਤੁਹਾਨੂੰ ਇਨ੍ਹਾਂ ਦੀ ਜਾਣਕਾਰੀ ਹੋ ਜਾਵੇ ਤਾਂ ਇਨ੍ਹਾਂ ਤੋਂ ਬਚਾਅ ਅਤੇ ਇਲਾਜ ਸੰਭਵ ਹੋ ਸਕਦਾ ਹੈ |
ਬਿੱਲੀ ਦੀ ਖਰੋਚ ਨਾਲ ਰੋਗਾਣੂ ਵਾਲੇ ਸੰਕ੍ਰਮਣ ਹੋਣ ਦਾ ਖ਼ਤਰਾ ਬਣ ਜਾਂਦਾ ਹੈ | ਕਦੀ-ਕਦੀ ਬਿੱਲੀ ਦੇ ਚੱਟਣ ਜਾਂ ਕੱਟ ਲੈਣ ਨਾਲ ਵੀ ਸੰਕ੍ਰਮਣ ਹੋ ਜਾਂਦਾ ਹੈ | ਲਸਿਕਾ ਗ੍ਰੰਥੀ ਦੀ ਕੋਮਲਤਾ ਅਤੇ ਸੋਜ, ਖਰੋਚ ਦੀ ਥਾਂ 'ਤੇ ਲਾਲ ਸੋਜ, ਬੁਖਾਰ ਆਦਿ ਦੇ ਲੱਛਣ ਹੁੰਦਿਆਂ ਹੀ ਤੁਰੰਤ ਸਾਵਧਾਨ ਹੋਣਾ ਚਾਹੀਦਾ ਹੈ | ਇਹ ਲੱਛਣ ਦੋ ਤੋਂ ਛੇ ਮਹੀਨੇ ਤੱਕ ਦਿਖਾਈ ਦੇ ਸਕਦੇ ਹਨ | ਇਹ ਖ਼ੁਦ ਵੀ ਠੀਕ ਹੋ ਸਕਦੇ ਹਨ ਪਰ ਡਾਕਟਰ ਨਾਲ ਸੰਪਰਕ ਕਰਕੇ ਹੱਲ ਜ਼ਰੂਰ ਕਰਾ ਲੈਣਾ ਚਾਹੀਦਾ ਹੈ |
ਕੁੱਤੇ ਅਤੇ ਬਿੱਲੀਆਂ ਨੂੰ  ਚਿੱਚੜ ਪੈ ਜਾਇਆ ਕਰਦੇ ਹਨ, ਜਿਸ ਮਿੱਟੀ ਵਿਚ ਕੁੱਤੇ ਦੇ ਮਲ ਦੇ ਅੰਸ਼ ਹੁੰਦੇ ਹਨ, ਮਨੁੱਖ ਉਸ ਦੇ ਸੰਪਰਕ ਵਿਚ ਆਉਂਦਿਆਂ ਹੀ ਸੰਕ੍ਰਮਿਤ ਹੋ ਜਾਂਦਾ ਹੈ | ਹੁਕਮਵਰਮ ਇਸ ਤਰ੍ਹਾਂ ਦਾ ਪਰੀਜਵੀ ਹੁੰਦਾ ਹੈ ਜੋ ਅਕਸਰ ਕੁੱਤਿਆਂ ਵਿਚ ਪਾਇਆ ਜਾਂਦਾ ਹੈ | ਇਹ ਚਿੱਚੜ ਮਨੁੱਖ ਦੀ ਚਮੜੀ ਵਿਚ ਦਾਖ਼ਲ ਹੋ ਕੇ ਖਾਰਸ਼ ਵਾਲੇ ਦਾਣੇ ਪੈਦਾ ਕਰਦਾ ਹੈ | ਕਦੀ ਤਾਂ ਇਹ ਬਿਮਾਰੀ ਹਫ਼ਤੇ ਭਰ ਵਿਚ ਹੀ ਠੀਕ ਹੋ ਜਾਂਦੀ ਹੈ ਤੇ ਕਦੀ-ਕਦੀ ਲੰਮੇ ਇਲਾਜ ਤੋਂ ਬਾਅਦ ਹੀ ਠੀਕ ਹੋ ਪਾਉਂਦੀ ਹੈ |
ਕੁੱਤੇ ਅਤੇ ਬਿੱਲੀ ਦੇ ਵਾਲਾਂ ਤੋਂ ਦੱਦ ਨਾਮੀ ਬਿਮਾਰੀ ਵੀ ਹੋ ਜਾਂਦੀ ਹੈ | ਇਨ੍ਹਾਂ ਦੇ ਵਾਲਾਂ ਵਿਚ ਲੁਕੇ ਫਫੂੰਦ ਸੰਕ੍ਰਮਣ ਲਈ ਜ਼ਿੰਮੇਵਾਰ ਹੁੰਦੇ ਹਨ | ਮਨੁੱਖ ਵਿਚ ਜਦੋਂ ਇਨ੍ਹਾਂ ਪਸ਼ੂਆਂ ਦੀ ਦੱਦ ਸੰਕ੍ਰਮਿਤ ਹੁੰਦਾ ਹੈ ਤਾਂ ਅਤਿਅੰਤ ਹੀ ਦੁਖਦਾਈ ਸਥਿਤੀ ਪੈਦਾ ਹੋ ਜਾਂਦੀ ਹੈ | ਕਦੀ-ਕਦੀ ਇਨ੍ਹਾਂ ਪਾਲਤੂ ਜੰਤੂਆਂ ਦੇ ਰੋਗਾਂ ਨਾਲ ਨਜ਼ਲਾ-ਜ਼ੁਕਾਮ ਆਦਿ ਵੀ ਹੋ ਜਾਇਆ ਕਰਦਾ ਹੈ |
ਪਾਲਤੂ ਜਾਨਵਰਾਂ 'ਚ ਕੁੱਤਾ, ਬਿੱਲੀ, ਬਾਂਦਰ ਆਦਿ ਦੇ ਕੱਟਣ ਨਾਲ ਵੀ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਲੋਕ ਪ੍ਰਭਾਵਿਤ ਹੁੰਦੇ ਹਨ | ਇਨ੍ਹਾਂ ਦੇ ਨਹੁੰਆਂ ਤੋਂ ਤਾਂ ਲੋਕ ਜ਼ਖ਼ਮੀ ਹੁੰਦੇ ਹੀ ਹਨ, ਨਾਲ ਹੀ ਇਕ ਹਲਕਾ ਜਿਹਾ ਦੰਦ ਵੀ 'ਪਾਸਤਰੈਲਾ ਮਲਟੀਕੋਡਾ' ਨਾਮੀ ਜੀਵਾਣੂ ਨੂੰ  ਸੰਪ੍ਰੇਸ਼ਿਤ ਕਰਦਾ ਹੈ | ਕੁੱਤੇ ਜਾਂ ਬਿੱਲੀ ਦੇ ਕੱਟਣ 'ਤੇ ਇਹ ਰੋਗਾਣੂ ਸਥਾਨਾਂਤਰਿਤ ਹੋ ਜਾਂਦਾ ਹੈ | ਕੱਟਣ ਵਾਲੀ ਥਾਂ 'ਤੇ ਸੋਜ, ਬੁਖਾਰ ਆਦਿ ਇਸ ਦੇ ਸੰਕ੍ਰਮਣ ਦੇ ਲੱਛਣ ਹੁੰਦੇ ਹਨ | ਪਾਲਤੂ ਜਾਨਵਰ ਦੇ ਕੱਟਦਿਆਂ ਹੀ ਰੇਬੀਜ਼ ਦਾ ਟੀਕਾ ਜ਼ਰੂਰ ਲਗਵਾ ਲੈਣਾ ਚਾਹੀਦਾ ਹੈ |
ਉਪਰੋਕਤ ਬਿਮਾਰੀਆਂ ਦਾ ਸੰਕ੍ਰਮਣ ਨਾ ਹੋ ਸਕੇ, ਇਸ ਲਈ ਜ਼ਰੂਰੀ ਹੈ ਕਿ ਆਪਣੇ ਪਸ਼ੂ ਨੂੰ  ਰੇਬੀਜ਼ ਤੋਂ ਬਚਾਉਣ ਲਈ ਹਮੇਸ਼ਾ ਟੀਕਾ ਲਗਵਾਉਂਦੇ ਰਹਿਣਾ ਚਾਹੀਦਾ ਹੈ | ਕੁੱਤੇ ਅਤੇ ਬਿੱਲੀਆਂ ਦੇ ਚਿੱਚੜਾਂ ਦੀ ਜਾਂਚ ਹਰ ਸਾਲ ਕਰਾਉਂਦੇ ਰਹਿਣਾ ਚਾਹੀਦਾ ਹੈ | ਪਾਲਤੂ ਪਸ਼ੂ-ਪੰਛੀਆਂ ਨੂੰ  ਆਪਣੇ ਬਿਸਤਰ 'ਤੇ, ਸੋਫੇ, ਮੇਜ਼ ਆਦਿ 'ਤੇ ਨਹੀਂ ਚੜ੍ਹਨ ਦੇਣਾ ਚਾਹੀਦਾ |
ਪਸ਼ੂ-ਪੰਛੀਆਂ ਨੂੰ  ਛੂਹਣ ਤੋਂ ਬਾਅਦ ਹੱਥਾਂ ਨੂੰ  ਹਮੇਸ਼ਾ ਸਾਬਣ ਨਾਲ ਸਾਫ਼ ਕਰ ਲੈਣਾ ਚਾਹੀਦਾ ਹੈ | ਇਨ੍ਹਾਂ ਦੇ ਮੂੰਹ ਨੂੰ  ਚੁੰਮਣਾ ਠੀਕ ਨਹੀਂ ਹੁੰਦਾ | ਪਸ਼ੂ-ਪੰਛੀਆਂ ਨੂੰ  ਆਪਣੀ ਥਾਲੀ ਵਿਚੋਂ ਖਾਣ ਨਾ ਦਿਓ | ਉਨ੍ਹਾਂ ਦੇ ਖਾਣ-ਪੀਣ ਦੇ ਭਾਂਡਿਆਂ ਨੂੰ  ਵੱਖਰਾ ਰੱਖਣਾ ਚਾਹੀਦਾ ਹੈ | ਇਨ੍ਹਾਂ ਦੀ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ | ਘਰ ਦੇ ਅੰਦਰ ਮਲ-ਮੂਤਰ ਦਾ ਤਿਆਗ ਨਾ ਕਰਨ, ਇਸ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ |
ਪੰਛੀਆਂ ਦੇ ਪਿੰਜਰਿਆਂ ਦੀ ਸਫ਼ਾਈ ਕਰਦੇ ਸਮੇਂ ਹੱਥ ਵਿਚ ਰਬੜ ਦੇ ਦਾਸਤਾਨੇ ਪਾ ਲੈਣਾ ਚਾਹੀਦੇ ਹਨ | ਬਾਅਦ ਵਿਚ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਸਾਫ਼ ਕਰ ਲੈਣੇ ਚਾਹੀਦੇ ਹਨ | ਪਸ਼ੂ-ਪੰਛੀਆਂ ਨੂੰ  ਆਪਣੇ ਬੈੱਡਰੂਮ, ਰਸੋਈ ਆਦਿ ਵਿਚ ਭੁੱਲ ਕੇ ਵੀ ਨਹੀਂ ਲੈ ਕੇ ਜਾਣਾ ਜਾਂ ਰੱਖਣਾ ਚਾਹੀਦਾ | 
ਉਪਰੋਕਤ ਗੱਲਾਂ ਦਾ ਧਿਆਨ ਰੱਖ ਕੇ ਹੀ ਪਸ਼ੂ-ਪੰਛੀਆਂ ਨੂੰ  ਪਾਲਣਾ ਚਾਹੀਦਾ ਹੈ | ਜੀਵ-ਪ੍ਰੇਮ ਕਰਨਾ ਚੰਗੀ ਗੱਲ ਹੈ ਪਰ ਆਪਣੀ ਸਿਹਤ ਖ਼ਰਾਬ ਨਾ ਹੋਵੇ, ਇਸ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ |

 

Ad Position 22
No active advertisement
ਪਿਛਲੀ ਖ਼ਬਰ ਸਿਹਤਮੰਦ ਜੀਵਨ ਦਾ ਆਧਾਰ ਸੰਜਮ ਵਾਲਾ ਭੋਜਨ ਤੇ ਵਿਹਾਰ ਅਗਲੀ ਖ਼ਬਰ ਸਿਹਤ ਰੱਖਿਅਕ ਕਿਸ਼ਮਿਸ਼
Ad Position 24