ਨਵੀਂ ਦਿੱਲੀ, 19 ਸਤੰਬਰ (ਪੀ.ਟੀ.ਆਈ.)-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਕਈ ਪ੍ਰਮੁੱਖ ਵੋਟਰਾਂ ਨੂੰ ਚੱਲ ਰਹੀ ਐਸ.ਆਈ.ਆਰ. (ਵਿਸ਼ੇਸ਼ ਤੀਬਰ ਸੋਧ) ਪ੍ਰਕਿਰਿਆ ਤਹਿਤ ਜਮ੍ਹਾਂ ਕਰਵਾਏ ਗਏ ਵੇਰਵਿਆਂ ’ਚ ‘ਖਾਮੀਆਂ’ ਕਾਰਨ ਨੋਟਿਸ ਜਾਰੀ ਕੀਤੇ ਗਏ ਹਨ। ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦਫ਼ਤਰ ਨੇ ਇਕ ਬਿਆਨ ’ਚ ਕਿਹਾ ਕਿ ਹਾਲਾਂਕਿ ਮੁੱਖ ਮੰਤਰੀ ਦੇ ਵੇਰਵਿਆਂ ਦੀ ‘ਪੁਸ਼ਟੀ’ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਦਾ ਨਾਂਅ ਸ਼ਾਲੀਮਾਰ ਬਾਗ ਹਲਕੇ ਦੀ ਅੰਤਿਮ ਵੋਟਰ ਸੂਚੀ ’ਚ ਸ਼ਾਮਿਲ ਕੀਤਾ ਜਾਵੇਗਾ। ਕੇਜਰੀਵਾਲ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਤੱਥਾਂ ਅਤੇ ਦਸਤਾਵੇਜ਼ਾਂ ਦੀ ਲੋੜੀਂਦੀ ਪੜਤਾਲ ਤੋਂ ਬਾਅਦ ਉਨ੍ਹਾਂ ਦੇ ਨਾਵਾਂ ਦੀ ਪੁਸ਼ਟੀ ਕੀਤੀ ਜਾਵੇਗੀ ਤੇ ਅੰਤਿਮ ਵੋਟਰ ਸੂਚੀ ’ਚ ਸ਼ਾਮਿਲ ਕਰਨ ਲਈ ਰੱਖਿਆ ਜਾਵੇਗਾ।
ਐਸ.ਆਈ.ਆਰ. ਦੌਰਾਨ ਰੇਖਾ ਗੁਪਤਾ ਤੇ ਕੇਜਰੀਵਾਲ ਨੂੰ ਵੇਰਵਿਆਂ ਵਿਚ ਖਾਮੀਆਂ ਲਈ ਨੋਟਿਸ
ਨਵੀਂ ਦਿੱਲੀ, 19 ਸਤੰਬਰ (ਪੀ.ਟੀ.ਆਈ.)-ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਸਮੇਤ ਕਈ ਪ੍ਰਮੁੱਖ ਵੋਟਰਾਂ ਨੂੰ ਚੱਲ ਰਹੀ ਐਸ.ਆਈ.ਆਰ. (ਵਿਸ਼ੇਸ਼ ਤੀਬਰ ਸੋਧ) ਪ੍ਰਕਿਰਿਆ ਤਹਿਤ ਜਮ੍ਹਾਂ ਕਰਵਾਏ ਗਏ ਵੇਰਵਿਆਂ ’ਚ ‘ਖਾਮੀਆਂ’ ...
ਅਜੀਤ ਡੈਸਕ
20-09-2026