ਨਿਊਯਾਰਕ, 22 ਸਤੰਬਰ (ਪੀ.ਟੀ.ਆਈ.)-ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਸ਼ਵ ਵਿਵਸਥਾ ਕਈ ਚੁਣੌਤੀਆਂ ਤੇ ਭੂ-ਰਾਜਨੀਤਿਕ ਤਣਾਅ ਕਾਰਨ ਦਬਾਅ ਹੇਠ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਬਹੁਪੱਖੀਵਾਦ ਨੂੰ ਹੋਰ ਮਜ਼ਬੂਤ ਕਰਨ ਤੇ ਕੌਮਾਂਤਰੀ ਸੰਸਥਾਵਾਂ ’ਚ ਸੁਧਾਰ ਕਰਨ ਦੀ ਲੋੜ ਹੈ। ਜੈਸ਼ੰਕਰ ਨੇ ਨਿਊਯਾਰਕ ’ਚ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਤੋਂ ਪਹਿਲਾਂ ਹੋਏ ਪਹਿਲੇ ‘ਪਾਰਟਨਰਜ਼ ਫਾਰ ਮਲਟੀਲੇਟਰਲਿਜ਼ਮ’ (ਪੀ4ਐਮ) ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਦੁਨੀਆ ਇਸ ਸਮੇਂ ਵੱਡੀਆਂ ਸੰਰਚਨਾਤਮਕ ਤਬਦੀਲੀਆਂ, ਵਧ ਰਹੇ ਮੁਕਾਬਲੇ ਤੇ ਭੂ-ਰਾਜਨੀਤਿਕ ਤਣਾਅ ਦੇ ਦੌਰ ’ਚੋਂ ਲੰਘ ਰਹੀ ਹੈ। ਭਾਰਤ ਨੇ ਇਸ ਸੰਮੇਲਨ ਦੀ ਸਹਿ-ਮੇਜ਼ਬਾਨੀ ਕੀਤੀ ਤੇ ਜੈਸ਼ੰਕਰ ਨੇ ਇਸ ਦੀ ਸਹਿ-ਪ੍ਰਧਾਨਗੀ ਕੀਤੀ। ਸੰਮੇਲਨ ’ਚ ਬਹੁਪੱਖੀ ਸਹਿਯੋਗ, ਕੌਮਾਂਤਰੀ ਕਾਨੂੰਨ ਤੇ ਵਿਸ਼ਵ ਪੱਧਰੀ ਸੰਸਥਾਵਾਂ ’ਚ ਸੁਧਾਰ ਵਰਗੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਇਆ। ਇਸ ਦੌਰਾਨ ਜੈਸ਼ੰਕਰ ਨੇ ਕਈ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਦੁਵੱਲੀਆਂ ਬੈਠਕਾਂ ਵੀ ਕੀਤੀਆਂ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ-ਨੋਏਲ ਬਾਰੋ ਨਾਲ ਮੁਲਾਕਾਤ ਦੌਰਾਨ ਯੂਕਰੇਨ ਤੇ ਖਾੜੀ ਖੇਤਰ ਦੇ ਸੰਕਟ ਤੋਂ ਇਲਾਵਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਸੁਧਾਰ ਬਾਰੇ ਵੀ ਚਰਚਾ ਹੋਈ। ਜੈਸ਼ੰਕਰ ਨੇ ਇਕਵਾਡੋਰ, ਸਲੋਵਾਕੀਆ ਤੇ ਹੰਗਰੀ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤਾਂ ਕੀਤੀਆਂ। ਇਨ੍ਹਾਂ ਗੱਲਬਾਤਾਂ ’ਚ ਆਰਥਿਕ ਸਹਿਯੋਗ, ਊਰਜਾ, ਦਵਾਈਆਂ, ਤਕਨਾਲੋਜੀ, ਰੱਖਿਆ, ਸਿੱਖਿਆ ਤੇ ਬਹੁਪੱਖੀ ਮੰਚਾਂ ’ਤੇ ਸਹਿਯੋਗ ਵਧਾਉਣ ਬਾਰੇ ਵਿਚਾਰ ਕੀਤਾ ਗਿਆ। ਇਸ ਤੋਂ ਇਲਾਵਾ ਭਾਰਤ ਤੇ ਵਿਸੇਗਰਾਡ ਗਰੁੱਪ (ਵੀ 4)—ਪੋਲੈਂਡ, ਹੰਗਰੀ, ਸਲੋਵਾਕੀਆ ਤੇ ਚੈੱਕ ਗਣਰਾਜ ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਬੈਠਕ ਵੀ ਹੋਈ। ਇਸ ’ਚ ਰਾਜਨੀਤਿਕ, ਆਰਥਿਕ, ਤਕਨਾਲੋਜੀ, ਰੱਖਿਆ, ਸਿੱਖਿਆ ਤੇ ਲੋਕਾਂ ਵਿਚਕਾਰ ਸੰਪਰਕ ਵਧਾਉਣ ’ਤੇ ਸਹਿਮਤੀ ਬਣੀ।
ਬਹੁਪੱਖੀਵਾਦ ਨੂੰ ਹੋਰ ਮਜ਼ਬੂਤ ਤੇ ਕੌਮਾਂਤਰੀ ਸੰਸਥਾਵਾਂ ’ਚ ਸੁਧਾਰ ਦੀ ਲੋੜ-ਜੈਸ਼ੰਕਰ ‘ਪਾਰਟਨਰਜ਼ ਫਾਰ ਮਲਟੀਲੇਟਰਲਿਜ਼ਮ’ (ਪੀ4ਐਮ) ਸੰਮੇਲਨ ਨੂੰ ਕੀਤਾ ਸੰਬੋਧਨ
ਨਿਊਯਾਰਕ, 22 ਸਤੰਬਰ (ਪੀ.ਟੀ.ਆਈ.)-ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਵਿਸ਼ਵ ਵਿਵਸਥਾ ਕਈ ਚੁਣੌਤੀਆਂ ਤੇ ਭੂ-ਰਾਜਨੀਤਿਕ ਤਣਾਅ ਕਾਰਨ ਦਬਾਅ ਹੇਠ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਬਹੁਪੱਖੀਵਾਦ ਨੂੰ ਹੋਰ ਮਜ਼ਬੂਤ ਕਰਨ ਤੇ ...
ਅਜੀਤ ਡੈਸਕ
23-09-2026