ਸੰਯੁਕਤ ਰਾਸ਼ਟਰ, 25 ਸਤੰਬਰ (ਪੀ. ਟੀ. ਆਈ.)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮੰਚ ਤੋਂ ਭਾਰਤ ਨਾਲ 2025 ਦੇ ਟਕਰਾਅ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ “ਸਮੇਂ ਸਿਰ ਦਖ਼ਲ” ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਨਾਲ ਹੀ, ਉਨ੍ਹਾਂ ਨੇ ਵਿਸ਼ਵ ਸੰਸਥਾ ’ਚ ਆਪਣੇ ਸੰਬੋਧਨ ਦੌਰਾਨ ਕਸ਼ਮੀਰ ਦਾ ਮੁੱਦਾ ਵੀ ਮੁੜ ਉਠਾਇਆ। ਸ਼ਰੀਫ ਨੇ ਟਰੰਪ ਦੀ “ਦ੍ਰਿੜ ਅਤੇ ਦੂਰਅੰਦੇਸ਼ੀ ਅਗਵਾਈ” ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਮਰੀਕੀ ਨੇਤਾ ਦੇ “ਸਮੇਂ ਸਿਰ ਦਖਲ” ਨੇ ਦੱਖਣੀ ਏਸ਼ੀਆ ’ਚ ਕਰੋੜਾਂ ਲੋਕਾਂ ਦੀਆਂ ਜਾਨਾਂ ਬਚਾਈਆਂ। ਆਪਣੇ ਲਗਭਗ 23 ਮਿੰਟ ਦੇ ਭਾਸ਼ਣ ’ਚ ਸ਼ਰੀਫ ਨੇ ਕਸ਼ਮੀਰ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਕਿ ਦੱਖਣੀ ਏਸ਼ੀਆ ਕਦੇ ਵੀ 2025 ਵਰਗੇ ਟਕਰਾਅ ਦੀ ਸਥਿਤੀ ’ਤੇ ਦੁਬਾਰਾ ਨਾ ਪਹੁੰਚੇ, ਕਸ਼ਮੀਰ ਮੁੱਦੇ ਦੇ ਨਿਆਂਪੂਰਨ ਤੇ ਉਚਿਤ ਹੱਲ ਦੀ ਲੋੜ ਹੈ। ਭਾਰਤ ਨੇ ਯੂ. ਐਨ. ਜੀ. ਏ. ਮੰਚ ਅਤੇ ਸੰਯੁਕਤ ਰਾਸ਼ਟਰ ਦੇ ਹੋਰ ਮੰਚਾਂ ’ਤੇ ਕਸ਼ਮੀਰ ਬਾਰੇ ਪਾਕਿਸਤਾਨ ਦੇ ਦਾਅਵਿਆਂ ਨੂੰ ਵਾਰ-ਵਾਰ ਰੱਦ ਕੀਤਾ ਹੈ। ਭਾਰਤ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਤੇ ਅਟੁੱਟ ਅੰਗ ਰਿਹਾ ਹੈ, ਹੈ ਅਤੇ ਹਮੇਸ਼ਾ ਰਹੇਗਾ। ਆਪਣੇ ਭਾਸ਼ਣ ’ਚ, ਸ਼ਰੀਫ ਨੇ ਸਿੰਧੂ ਜਲ ਸਮਝੌਤੇ ਬਾਰੇ ਵੀ ਗੱਲ ਕੀਤੀ। ਸ਼ਰੀਫ ਨੇ ਪੱਛਮੀ ਏਸ਼ੀਆ ’ਚ ਚੱਲ ਰਹੇ ਟਕਰਾਅ ਦੌਰਾਨ ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਕਾਇਮ ਕਰਨ ਲਈ ਪਾਕਿਸਤਾਨ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ।
ਸ਼ਾਹਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ ’ਚ ਕਸ਼ਮੀਰ ਦਾ ਮੁੱਦਾ ਉਠਾਇਆ ਭਾਰਤ ਨਾਲ 2025 ਦੇ ਟਕਰਾਅ ਦੌਰਾਨ ਟਰੰਪ ਦੇ ‘ਸਮੇਂ ਸਿਰ ਦਖ਼ਲ’ ਲਈ ਕੀਤਾ ਧੰਨਵਾਦ
ਸੰਯੁਕਤ ਰਾਸ਼ਟਰ, 25 ਸਤੰਬਰ (ਪੀ. ਟੀ. ਆਈ.)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਮੰਚ ਤੋਂ ਭਾਰਤ ਨਾਲ 2025 ਦੇ ਟਕਰਾਅ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ “ਸਮੇਂ ਸਿਰ ....
ਅਜੀਤ ਡੈਸਕ
26-09-2026