28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਟੀ.ਐਮ.ਸੀ. ਦੇ ਨਾਂਅ ਅਤੇ ਚੋਣ ਨਿਸ਼ਾਨ ਬਾਰੇ ਚਾਰ ਮਹੀਨੇ ’ਚ ਫ਼ੈਸਲਾ ਕਰੇ ਚੋਣ ਕਮਿਸ਼ਨ-ਸੁਪਰੀਮ ਕੋਰਟ

ਟੀ.ਐਮ.ਸੀ. ਦੇ ਨਾਂਅ ਅਤੇ ਚੋਣ ਨਿਸ਼ਾਨ ਬਾਰੇ ਚਾਰ ਮਹੀਨੇ ’ਚ ਫ਼ੈਸਲਾ ਕਰੇ ਚੋਣ ਕਮਿਸ਼ਨ-ਸੁਪਰੀਮ ਕੋਰਟ

Ad Position 21
No active advertisement
ਅਜੀਤ ਡੈਸਕ 29-09-2026

ਨਵੀਂ ਦਿੱਲੀ, 28 ਸਤੰਬਰ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਭਾਰਤੀ ਚੋਣ ਕਮਿਸ਼ਨ ਨੂੰ ਆਲ ਇੰਡੀਆ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਨਾਂਅ ਅਤੇ ਚੋਣ ਨਿਸ਼ਾਨ ਦੇ ਵਿਵਾਦ ਨੂੰ ਚਾਰ ਮਹੀਨਿਆਂ ਦੇ ਅੰਦਰ ਹੱਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜਾਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਮਮਤਾ ਬੈਨਰਜੀ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਫ਼ੈਸਲਾ ਸੁਣਾਇਆ। ਕੋਰਟ ਨੇ ਦੋਵਾਂ ਵਿਰੋਧੀ ਧੜਿਆਂ (ਮਮਤਾ ਬੈਨਰਜੀ ਅਤੇ ਅਰੂਪ ਰਾਏ ਦੀ ਅਗਵਾਈ ਵਾਲੇ ਗਰੁੱਪਾਂ) ਨੂੰ ਚੋਣ ਕਮਿਸ਼ਨ ਅੱਗੇ ਆਪਣੀਆਂ ਦਲੀਲਾਂ/ ਦਸਤਾਵੇਜ਼ ਚਾਰ ਹਫ਼ਤਿਆਂ ਦੇ ਅੰਦਰ ਮੁਕੰਮਲ ਕਰਨ ਲਈ ਕਿਹਾ ਹੈ। ਇਸ ਤੋਂ ਬਾਅਦ ਚੋਣ ਕਮਿਸ਼ਨ ਨੂੰ 3 ਮਹੀਨਿਆਂ ਦੇ ਅੰਦਰ ਅੰਤਿਮ ਫ਼ੈਸਲਾ ਲੈਣਾ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ‘ਟੀ.ਐਮ.ਸੀ. ਦੇ ਨਾਂਅ ਅਤੇ ਚੋਣ ਚਿੰਨ੍ਹ ’ਤੇ ਤਿੰਨ ਮਹੀਨਿਆਂ ’ਚ ਕਰੋ ਅੰਤਿਮ ਫ਼ੈਸਲਾ’, ਚੋਣ ਕਮਿਸ਼ਨ ਨੂੰ ਸੁਪਰੀਮ ਕੋਰਟ ਦ... ਅਗਲੀ ਖ਼ਬਰ 10 ਬਾਗ਼ੀ ਵਿਧਾਇਕਾਂ ਦੇ ਮਾਮਲੇ ’ਚ ਸੁਪਰੀਮ ਕੋਰਟ ਵਲੋਂ ਟਿੱਪਣੀ
Ad Position 24