28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਚੋਣ ਕਮਿਸ਼ਨ ਵਿਵਾਦ ਨੂੰ ਲੈ ਕੇ ‘ਇੰਡੀਆ’ ਗੱਠਜੋੜ ਦੀ ਬੈਠਕ ਕੱਲ੍ਹ

ਚੋਣ ਕਮਿਸ਼ਨ ਵਿਵਾਦ ਨੂੰ ਲੈ ਕੇ ‘ਇੰਡੀਆ’ ਗੱਠਜੋੜ ਦੀ ਬੈਠਕ ਕੱਲ੍ਹ

Ad Position 21
No active advertisement
ਅਜੀਤ ਡੈਸਕ 29-09-2026

ਨਵੀਂ ਦਿੱਲੀ, 28 ਸਤੰਬਰ (ਉਪਮਾ ਡਾਗਾ ਪਾਰਥ)- ਚੋਣ ਕਮਿਸ਼ਨ ਵਿਵਾਦ ਨੂੰ ਲੈ ਕੇ ਹਮਲਾਵਰ ਹੋਈ ਕਾਂਗਰਸ ਇੰਡੀਆ ਗੱਠਜੋੜ ਦੀ ਬੈਠਕ ’ਚ ਇਸ ਮੁੱਦੇ ’ਤੇ ਵੱਧ ਤੋਂ ਵੱਧ ਵਿਰੋਧੀ ਧਿਰ ਦੀਆਂ ਪਾਰਟੀਆਂ ਨੂੰ ਆਪਣੇ ਨਾਲ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰੇਗੀ। 30 ਸਤੰਬਰ ਨੂੰ ਇੰਡੀਆ ਗੱਠਜੋੜ ਦੀ ਬੈਠਕ ’ਚ ਵਿਰੋਧੀ ਧਿਰ ਦੇ ਕਈ ਸੀਨੀਅਰ ਨੇਤਾਵਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਇਸ ਮੀਟਿੰਗ ’ਚ ਸ਼ਾਮਿਲ ਨਹੀਂ ਹੋਣਗੇ। ਹਲਕਿਆਂ ਮੁਤਾਬਿਕ ਅਖਿਲੇਸ਼ ਯਾਦਵ ਨੇ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੂੰ ਇਸ ਸੰਬੰਧ ’ਚ ਜਾਣਕਾਰੀ ਦਿੰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ’ਚ ਰਾਜ ਸਭਾ ਦੀਆਂ 10 ਸੀਟਾਂ ਲਈ ਨਾਮਜ਼ਦਗੀ ਅਮਲ ਸ਼ੁਰੂ ਹੋਣ ਕਾਰਨ ਉਹ ਬੈਠਕ ’ਚ ਹਿੱਸਾ ਨਹੀਂ ਲੈ ਸਕਣਗੇ। ਹਾਲਾਂਕਿ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਉਹ ਮੀਟਿੰਗ ’ਚ ਹਿੱਸਾ ਲੈਣ ਲਈ ਭੇਜਣਗੇ।

 

Ad Position 22
No active advertisement
ਪਿਛਲੀ ਖ਼ਬਰ ਕੰਪਨੀਆਂ ਲਈ ਆਮਦਨ ਕਰ ਰਿਟਰਨ ਭਰਨ ਦੀ ਤਰੀਕ 21 ਨਵੰਬਰ ਤੱਕ ਵਧਾਈ ਅਗਲੀ ਖ਼ਬਰ ਹੁਣ ਅਫ਼ਗਾਨਿਸਤਾਨ ’ਚ ਘੁਸਪੈਠ ਦੀ ਕੋਸ਼ਿਸ਼ ਕਰ ਰਿਹੈ ਪਾਕਿਸਤਾਨ
Ad Position 24