10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪੰਜਾਬ ’ਚ ਬਿਜਲੀ ਦੀ ਮੰਗ ਨੇ ਬਦਲਿਆ ਸੀਜ਼ਨ ਦਾ ਰੁਝਾਨ

ਨਰਪਿੰਦਰ ਸਿੰਘ ਧਾਲੀਵਾਲ ਰਾਮਪੁਰਾ ਫੂਲ, 9 ਅਕਤੂਬਰ-ਪੰਜਾਬ ਵਿਚ ਬਿਜਲੀ ਦੀ ਮੰਗ ਦਾ ਵਧਦਾ ਰੁਝਾਨ ਹੁਣ ਸਿਰਫ਼ ਗਰਮੀਆਂ ਜਾਂ ਝੋਨੇ ਦੇ ਸੀਜ਼ਨ ਤੱਕ ਸੀਮਤ ਨਹੀਂ ਰਿਹਾ। 8 ਅਕਤੂਬਰ 2026 ਦੇ ਅੰਕੜਿਆਂ ਮੁਤਾਬਿਕ ਸੂਬੇ ਦਾ ਬਿਜਲੀ ਲੋਡ 14,580 ਮੈਗਾਵਾਟ ਤੱਕ ਪਹੁੰਚ ਗਿਆ ਹੈ ਜਦਕਿ ...

Ad Position 21
No active advertisement
ਅਜੀਤ ਡੈਸਕ 10-10-2026

ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 9 ਅਕਤੂਬਰ-ਪੰਜਾਬ ਵਿਚ ਬਿਜਲੀ ਦੀ ਮੰਗ ਦਾ ਵਧਦਾ ਰੁਝਾਨ ਹੁਣ ਸਿਰਫ਼ ਗਰਮੀਆਂ ਜਾਂ ਝੋਨੇ ਦੇ ਸੀਜ਼ਨ ਤੱਕ ਸੀਮਤ ਨਹੀਂ ਰਿਹਾ। 8 ਅਕਤੂਬਰ 2026 ਦੇ ਅੰਕੜਿਆਂ ਮੁਤਾਬਿਕ ਸੂਬੇ ਦਾ ਬਿਜਲੀ ਲੋਡ 14,580 ਮੈਗਾਵਾਟ ਤੱਕ ਪਹੁੰਚ ਗਿਆ ਹੈ ਜਦਕਿ ਸਾਲ 2022 ’ਚ ਝੋਨੇ ਦੀ ਲੁਆਈ ਦੇ ਸ਼ੁਰੂਆਤੀ ਸਮੇਂ 29 ਜੂਨ 2022 ਨੂੰ ਪੀਕ ਮੰਗ 14207 ਮੈਗਾਵਾਟ ਦਰਜ ਕੀਤੀ ਗਈ ਸੀ। ਅਕਤੂਬਰ 2022 ਦੇ ਮਹੀਨੇ ਵਿਚ ਝੋਨੇ ਦੇ ਸੀਜਨ ਦੀ ਸਮਾਪਤੀ (ਖੇਤੀਬਾੜੀ ਲਈ ਸਿੰਚਾਈ ਦੀ ਲੋੜ ਘੱਟਣ) ਅਤੇ ਮੌਸਮ ਵਿਚ ਠੰਢਕ ਆਉਣ ਕਾਰਨ ਬਿਜਲੀ ਦੀ ਪੀਕ ਮੰਗ ਕਾਫ਼ੀ ਘਟਕੇ ਔਸਤਨ 8000 ਮੈਗਾਵਾਟ ਤੋਂ 9500 ਮੈਗਾਵਾਟ ਦੇ ਵਿਚਕਾਰ ਰਹਿ ਗਈ ਸੀ ਜਦਕਿ ਇਸ ਸਾਲ ਖੇਤੀਬਾੜੀ ਲਈ ਸਿੰਚਾਈ ਦੀ ਵਰਤੋਂ ਬੰਦ ਹੋਣ ਦੇ ਬਾਵਜੂਦ ਬਿਜਲੀ ਦੀ ਮੰਗ ਸਾਲ 2022 ਦੀ ਪੀਕ ਮੰਗ ਦੇ ਬਰਾਬਰ ਬਣੀ ਹੋਈ ਹੈ। ਇਹ ਵੀ ਕਿ ਪੰਜਾਬ ਵਿਚ ਪਿਛਲੇ ਚਾਰ ਸਾਲਾਂ ਦੌਰਾਨ ਬਿਜਲੀ ਦੀ ਮੰਗ ਵਿਚ ਲਗਭਗ 4,000 ਮੈਗਾਵਾਟ ਤੋਂ ਵੱਧ ਵਾਧਾ ਹੋਣ ਦਾ ਪਤਾ ਲੱਗਿਆ ਹੈ, ਜੋ ਕਿ ਬਿਜਲੀ ਨਿਗਮ ਲਈ ਇਕ ਵੱਡੀ ਚੁਣੌਤੀ ਬਣ ਕੇ ਉਭਰਿਆ ਹੈ। ਜਾਣਕਾਰੀ ਅਨੁਸਾਰ 8 ਅਕਤੂਬਰ 2026 ਨੂੰ ਪੰਜਾਬ ਦਾ ਮੰਗ ਲੋਡ 14,580 ਮੈਗਾਵਾਟ ਤੱਕ ਪਹੁੰਚ ਗਿਆ ਇਸ ਸਮੇਂ ਬਿਜਲੀ ਦੀ ਕੁੱਲ ਖ਼ਪਤ 9847 ਮੈਗਾਵਾਟ ਸੀ ਜਦਕਿ ਸੂਬੇ ਦੀ ਆਪਣੀ ਕੁੱਲ ਖਪਤ 4736 ਮੈਗਾਵਾਟ ਦਰਜ ਕੀਤੀ ਗਈ। ਇਹ ਅੰਕੜੇ ਸਾਫ਼ ਦਰਸਾਉਂਦੇ ਹਨ ਕਿ ਪਿਛਲੇ ਚਾਰ ਸਾਲਾਂ ਦੇ ਅੰਦਰ-ਅੰਦਰ ਪੰਜਾਬ ਦੀ ਬਿਜਲੀ ਦੀ ਮੰਗ ’ਚ 4000 ਮੈਗਾਵਾਟ ਤੋਂ ਵੱਧ ਦਾ ਵੱਡਾ ਉਛਾਲ ਆਇਆ ਹੈ। ਮੰਗ ਵੱਧਣ ਦੇ ਮੁੱਖ ਕਾਰਨ ਪੰਜਾਬ ਵਿਚ ਘਰੇਲੂ ਖਪਤਕਾਰਾਂ ਨੂੰ ਹਰ ਦੋ ਮਹੀਨਿਆਂ ਵਿਚ 600 ਯੂਨਿਟ ਮੁਫ਼ਤ ਬਿਜਲੀ ਦੀ ਦਿੱਤੀ ਜਾ ਰਹੀ ਸਹੂਲਤ ਕਾਰਨ ਘਰੇਲੂ ਖ਼ਪਤਕਾਰਾਂ ਵਿਚ ਬਿਜਲੀ ਦੀ ਖ਼ਪਤ ਪ੍ਰਤੀ ਲਾਪਰਵਾਹੀ ਅਤੇ ਵਰਤੋਂ ਵਿਚ ਵਾਧਾ ਦੇਖਿਆ ਗਿਆ ਹੈ। ਬਿਜਲੀ ਉਪਕਰਨਾਂ ਦੀ ਅੰਨ੍ਹੇਵਾਹ ਵਰਤੋਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਗਈ ਹੈ, ਜਿਸ ਨਾਲ ਗੈਰ ਸੀਜਨ ਅਕਤੂਬਰ ਵਿਚ ਵੀ ਲੋੜ ਘੱਟਣ ਦਾ ਨਾ ਨਹੀਂ ਲੈ ਰਿਹਾ। ਘਰਾਂ ਵਿਚ ਏਅਰ ਕੰਡੀਸ਼ਨਰ, ਇੰਡਕਸ਼ਨ ਚੁੱਲ੍ਹੇ, ਵਾਟਰ ਹੀਟਰ ਅਤੇ ਹੋਰ ਬਿਜਲੀ ਉਪਕਰਨਾਂ ਦੀ ਵਰਤੋਂ ਵਿਚ ਵਾਧਾ ਪੀਕ ਮੰਗ ਨੂੰ ਪ੍ਰਭਾਵਿਤ ਕੀਤਾ ਹੈ। ਖ਼ਾਸ ਤੌਰ ’ਤੇ ਜੇ ਕਈ ਉਪਕਰਨ ਇਕੋ ਸਮੇਂ ਚਲਾਏ ਜਾਣ ਤਾਂ ਘਰੇਲੂ ਲੋਡ ਵੱਧਦਾ ਹੈ। ਹਾਲਾਂਕਿ ਇਥੇ ਇਹ ਦੱਸਣਾ ਬਣਦਾ ਹੈ ਕਿ ਇਸ ਵਰੇ ਗਰਮੀ ਦੇ ਪੀਕ ਸੀਜਨ ਵਿਚ ਬਿਜਲੀ ਦੀ ਮੰਗ 17452 ਮੈਗਾਵਾਟ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ ਤੇ ਇਸ ਅੰਕੜੇ ਦਾ ਅਗਲੇ ਸਾਲ 1000 ਮੈਗਾਵਾਟ ਵਧਣਾ ਤੈਅ ਹੈ। ਇਹ ਵੀ ਕਿ ਉੱਚੀ ਪੀਕ ਮੰਗ ਦੌਰਾਨ ਬਿਜਲੀ ਦੀ ਉਪਲੱਬਧਤਾ ਅਤੇ ਵੰਡ ਪ੍ਰਣਾਲੀ ਦੀ ਸਮਰੱਥਾ ਅਹਿਮ ਬਣ ਜਾਂਦੀ ਹੈ। ਕਿਸਾਨਾਂ ਲਈ ਨਿਰਧਾਰਿਤ ਖੇਤੀਬਾੜੀ ਸਪਲਾਈ, ਉਦਯੋਗਾਂ ਲਈ ਭਰੋਸੇਯੋਗ ਬਿਜਲੀ ਅਤੇ ਘਰੇਲੂ ਖ਼ਪਤਕਾਰਾਂ ਲਈ ਨਿਰਵਿਘਨ ਸੇਵਾ ਇਸ ਪ੍ਰਬੰਧ ਦੇ ਮੁੱਖ ਪੱਖ ਹਨ, ਜੇ ਸਥਾਨਕ ਟਰਾਂਸਫਾਰਮਰਾਂ, ਫੀਡਰਾਂ ਜਾਂ ਹੋਰ ਸਾਜ਼ੋ-ਸਾਮਾਨ ’ਤੇ ਲੋਡ ਸਮਰੱਥਾ ਤੋਂ ਵੱਧ ਹੋਵੇ ਤਾਂ ਤਕਨੀਕੀ ਖਰਾਬੀਆਂ ਦਾ ਖ਼ਤਰਾ ਮੰਡਰਾਉਂਦਾ ਹੈ। ਸੋ ਆਉਣ ਵਾਲੇ ਸਮੇਂ ਵਿਚ ਪਾਵਰਕਾਮ ਨੂੰ ਜਿੱਥੇ ਟਰਾਂਸਮਿਸ਼ਨ ਸਿਸਟਮ ਨੂੰ ਸੁਧਾਰਨਾ ਪਵੇਗਾ, ਉਥੇ ਬਿਜਲੀ ਚੋਰੀ ਰੋਕਣ ਲਈ ਵੀ ਸਖ਼ਤ ਕਦਮ ਪੁੱਟਣੇ ਪੈਣਗੇ।

Ad Position 22
No active advertisement
ਪਿਛਲੀ ਖ਼ਬਰ ਗੋਆ ਪੁਲਿਸ ਵਲੋਂ ਨਾਨਾ ਪਾਟੇਕਰ ਦੀ ਮੌਤ ਦੀ ਜਾਂਚ ਸ਼ੁਰੂ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਅਗਲੀ ਖ਼ਬਰ ਜੰਤਰ ਮੰਤਰ ਪ੍ਰਦਰਸ਼ਨ ਦੀ ਐਫ.ਆਈ.ਆਰ. ਰੱਦ ਕਰਨ ਦੇ ਫ਼ੈਸਲੇ ਨੂੰ ਚੁਣੌਤੀ
Ad Position 24