10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾ ਇਜਲਾਸ 22 ਤੋਂ

ਚੰਡੀਗੜ੍ਹ, 9 ਅਕਤੂਬਰ (ਬਿਊਰੋ ਚੀਫ਼)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਰਾਜ ਸਰਕਾਰ ਦੀ ਸਿਫਾਰਸ਼ ’ਤੇ ਵਿਧਾਨ ਸਭਾ ਦਾ ਤਿੰਨ ਦਿਨਾ ਇਜਲਾਸ 22 ਅਕਤੂਬਰ ਤੋਂ 27 ਅਕਤੂਬਰ ਤੱਕ ਸੱਦਣ ਲਈ ਅਧਿਸੂਚਨਾ ਜਾਰੀ ਕੀਤੀ ਗਈ ਹੈ। ਇਹ ...

Ad Position 21
No active advertisement
ਅਜੀਤ ਡੈਸਕ 10-10-2026

ਚੰਡੀਗੜ੍ਹ, 9 ਅਕਤੂਬਰ (ਬਿਊਰੋ ਚੀਫ਼)-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਰਾਜ ਸਰਕਾਰ ਦੀ ਸਿਫਾਰਸ਼ ’ਤੇ ਵਿਧਾਨ ਸਭਾ ਦਾ ਤਿੰਨ ਦਿਨਾ ਇਜਲਾਸ 22 ਅਕਤੂਬਰ ਤੋਂ 27 ਅਕਤੂਬਰ ਤੱਕ ਸੱਦਣ ਲਈ ਅਧਿਸੂਚਨਾ ਜਾਰੀ ਕੀਤੀ ਗਈ ਹੈ। ਇਹ ਇਜਲਾਸ 10 ਅਗਸਤ ਨੂੰ ਮੁਲਤਵੀ ਹੋਏ ਇਜਲਾਸ ਦਾ ਹੀ ਵਾਧਾ ਹੋਵੇਗਾ। ਇਸ ਲਈ ਇਸ ਇਜਲਾਸ ਲਈ ਰਾਜਪਾਲ ਪੰਜਾਬ ਦੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੋਵੇਗੀ। ਵਿਧਾਨ ਸਭਾ ਸਕੱਤਰੇਤ ਅਨੁਸਾਰ ਇਹ ਇਜਲਾਸ 22 ਅਕਤੂਬਰ ਨੂੰ ਸਵੇਰੇ 11 ਵਜੇ ਸ਼ੋਕ ਮਤਿਆਂ ਨਾਲ ਸ਼ੁਰੂ ਹੋਵੇਗਾ, ਜਦੋਂ ਕਿ ਸ਼ੋਕ ਮਤਿਆਂ ਦੀ ਬੈਠਕ ਤੋਂ ਬਾਅਦ ਗੈਰ ਸਰਕਾਰੀ ਕੰਮਕਾਜ ਹੋਵੇਗਾ। 23 ਅਕਤੂਬਰ ਨੂੰ ਸਵੇਰੇ 10 ਵਜੇ ਦੀ ਬੈਠਕ ’ਚ ਸਰਕਾਰੀ ਕੰਮਕਾਜ ਹੋਵੇਗਾ, ਜਦੋਂ ਕਿ 24-25-26 ਅਕਤੂਬਰ ਨੂੰ ਛੁੱਟੀਆਂ ਹਨ ਅਤੇ 27 ਅਕਤੂਬਰ ਦੀ ਆਖਰੀ ਬੈਠਕ ’ਚ ਵਿਧਾਨਕ ਕੰਮਕਾਜ ਤੋਂ ਇਲਾਵਾ ਇਜਲਾਸ ਉਠਾਉਣ ਲਈ ਨਿਯਮ 16 ਅਧੀਨ ਮਤਾ ਲਿਆਂਦਾ ਜਾਵੇਗਾ। ਹਾਲਾਂਕਿ ਵਿਧਾਨ ਸਭਾ ਦੀ ਇਸ ਬੈਠਕ ਨਾਲ 6 ਮਹੀਨੇ ਦੌਰਾਨ ਬੈਠਕ ਦੀ ਸ਼ਰਤ ਪੂਰੀ ਹੋ ਜਾਵੇਗੀ ਕਿਉਂਕਿ ਮਾਰਚ ਦੇ ਅੱਧ ਤੱਕ ਰਾਜ ਵਿਚ ਆਮ ਚੋਣਾਂ ਤੋਂ ਬਾਅਦ ਨਵੀਂ ਸਰਕਾਰ ਬਣ ਜਾਣੀ ਹੈ ਪਰ ਸੂਚਨਾ ਅਨੁਸਾਰ ਇਸ ਇਜਲਾਸ ਤੋਂ ਬਾਅਦ ਵੀ ਵਿਧਾਨ ਸਭਾ ਦੇ ਇਜਲਾਸ ਨੂੰ ਪੱਕੇ ਤੌਰ ’ਤੇ ਉਠਾਏ ਜਾਣ ਦੀ ਸੰਭਾਵਨਾ ਨਹੀਂ, ਜਿਸ ਕਾਰਨ ਇਹ ਅਟਕਲਾਂ ਵੀ ਲੱਗ ਰਹੀਆਂ ਹਨ ਕਿ ਸਰਕਾਰ ਲੋੜ ਪੈਣ ’ਤੇ ਦਸੰਬਰ ’ਚ ਇਕ ਅੱਧੇ ਦਿਨ ਦਾ ਇਜਲਾਸ ਦੁਬਾਰਾ ਵੀ ਬੁਲਾ ਸਕਦੀ ਹੈ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਜਨਵਰੀ 2027 ਦੇ ਪਹਿਲੇ ਹਫ਼ਤੇ ਨੇੜੇ ਹੋਣ ਦੀ ਸੰਭਾਵਨਾ ਹੈ। ਵਰਨਣਯੋਗ ਹੈ ਕਿ ਰਾਜ ਸਰਕਾਰ ਵਲੋਂ ਵਿਧਾਨ ਸਭਾ ਸਕੱਤਰੇਤ ਨੂੰ ਫ਼ਿਲਹਾਲ ਉਕਤ ਤਿੰਨ ਦਿਨਾ ਇਜਲਾਸ ਸੰਬੰਧੀ ਕੋਈ ਏਜੰਡਾ ਨਹੀਂ ਭੇਜਿਆ ਗਿਆ। ਚਰਚਾ ਇਹ ਵੀ ਹੈ ਕਿ ਸਰਕਾਰ ਇਸ ਇਜਲਾਸ ਦੌਰਾਨ ਰਾਜ ਵਿਚ ਸੀ.ਬੀ.ਆਈ. ਤੇ ਈ.ਡੀ. ਦੀਆਂ ਕਾਰਵਾਈਆਂ ਸੰਬੰਧੀ ਮਤਾ ਵੀ ਲਿਆ ਸਕਦੀ ਹੈ। ਵਿਧਾਨ ਸਭਾ ’ਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਬਰਤਰਫ਼ੀ ਲਈ ਮਤਾ ਲਿਆਉਂਦੇ ਜਾਣ ਦੀ ਵੀ ਚਰਚਾ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ 19,200 ਸਰਕਾਰੀ ਸਕੂਲਾਂ ’ਚ ਮੈਗਾ ਪੀ.ਟੀ.ਐਮ.-21 ਲੱਖ ਮਾਪਿਆਂ ਵਲੋਂ ਸ਼ਮੂਲੀਅਤ ਅਗਲੀ ਖ਼ਬਰ ਭਾਰਤੀ ਮੂਲ ਦੀ ਦੱਖਣੀ ਅਫ਼ਰੀਕੀ ਕਾਨੂੰਨਦਾਨ ਨਵੀ ਪਿੱਲਈ ਨੂੰ ਨੋਬਲ ਸ਼ਾਂਤੀ ਪੁਰਸਕਾਰ
Ad Position 24