18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਦੇ ਦੋਸ਼ ਹੇਠ ਫ਼ੌਜੀ ਅਧਿਕਾਰੀ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ

ਜੰਮੂ, 18 ਅਕਤੂਬਰ (ਏਜੰਸੀ)-ਜੰਮੂ-ਕਸ਼ਮੀਰ ਪੁਲਿਸ ਨੇ ਚੀਨ ਨਾਲ ਜੁੜੇ ਵਿਅਕਤੀਆਂ ਸਮੇਤ ਵਿਦੇਸ਼ੀ ਖੁਫ਼ੀਆ ਏਜੰਟਾਂ ਨਾਲ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਤੇ ਸਾਂਝੀ ਕਰਨ ਦੇ ਦੋਸ਼ ਹੇਠ ਇਕ ਫ਼ੌਜੀ ਅਧਿਕਾਰੀ ਦੀ ਪਤਨੀ ...

Ad Position 21
No active advertisement
ਅਜੀਤ ਡੈਸਕ 19-10-2026

ਜੰਮੂ, 18 ਅਕਤੂਬਰ (ਏਜੰਸੀ)-ਜੰਮੂ-ਕਸ਼ਮੀਰ ਪੁਲਿਸ ਨੇ ਚੀਨ ਨਾਲ ਜੁੜੇ ਵਿਅਕਤੀਆਂ ਸਮੇਤ ਵਿਦੇਸ਼ੀ ਖੁਫ਼ੀਆ ਏਜੰਟਾਂ ਨਾਲ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਤੇ ਸਾਂਝੀ ਕਰਨ ਦੇ ਦੋਸ਼ ਹੇਠ ਇਕ ਫ਼ੌਜੀ ਅਧਿਕਾਰੀ ਦੀ ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਰਕਾਰੀ ਸਰੋਤਾਂ ਅਨੁਸਾਰ ਉਹ ਖੋਜ-ਸੰਬੰਧਿਤ ਕੁਝ ਗਤੀਵਿਧੀਆਂ ’ਚ ਲੱਗੀ ਹੋਈ ਸੀ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਉਸ ਦੀਆਂ ਗਤੀਵਿਧੀਆਂ ਦੀ ਪ੍ਰਕਿਰਤੀ ਤੇ ਕੀ ਵਿਦੇਸ਼ੀ ਖੁਫ਼ੀਆ ਏਜੰਟਾਂ ਨੂੰ ਕੋਈ ਜਾਣਕਾਰੀ ਜਾਂ ਸਮੱਗਰੀ ਪਹੁੰਚਾਈ ਗਈ ਸੀ, ਦੀ ਵੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸ਼ੁੱਕਰਵਾਰ ਨੂੰ ਗਾਂਧੀ ਨਗਰ ਪੁਲਿਸ ਸਟੇਸ਼ਨ ਵਿਖੇ ਆਫੀਸ਼ੀਅਲ ਸੀਕਰੇਟਸ ਐਕਟ ਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ, ਜੋ ਤੇਲੰਗਾਨਾ ਦੀ ਰਹਿਣ ਵਾਲੀ ਹੈ ਤੇ ਫਿਲਹਾਲ ਆਪਣੇ ਪਤੀ ਨਾਲ ਜੰਮੂ ’ਚ ਰਹਿ ਰਹੀ ਹੈ, ਕੋਲੋਂ ਐੱਫ.ਆਈ.ਆਰ. ਦਰਜ ਹੋਣ ਤੋਂ ਬਾਅਦ ਜਾਂਚ ਦੇ ਹਿੱਸੇ ਵਜੋਂ ਡਿਪਟੀ ਸੁਪਰਡੈਂਟ ਆਫ਼ ਪੁਲਿਸ ਰੈਂਕ ਦੇ ਅਧਿਕਾਰੀ ਵਲੋਂ ਪੁੱਛਗਿੱਛ ਕੀਤੀ ਗਈ ਸੀ। ਸਰੋਤਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਤੇ ਮੁੱਢਲੀ ਜਾਂਚ ’ਚ ਇਹ ਸਾਬਤ ਨਹੀਂ ਹੋਇਆ ਹੈ ਕਿ ਉਸ ਵਲੋਂ ਕੋਈ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ ਗਈ ਸੀ।

Ad Position 22
No active advertisement
ਪਿਛਲੀ ਖ਼ਬਰ ਸਚਿਨ ਪਾਇਲਟ ਤੇ ਪਰਗਟ ਸਿੰਘ ਦਾ ‘ਅਜੀਤ’ ਭਵਨ ਪੁੱਜਣ ’ਤੇ ਨਿੱਘਾ ਸਵਾਗਤ ਅਗਲੀ ਖ਼ਬਰ ਸੁਖਵਿੰਦਰ ਸਿੰਘ ਮੰਡੇਬਰ ਬਣੇ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਹਰਿਆਣਾ ਯੂਨਿਟ ਦੇ ਪ੍ਰਧਾਨ ਜੱਦੀ ਪਿੰਡ ਨਿਹੰਗ ਕੋਟਲਾ ਵਾ...
Ad Position 24