ਮੈਸੂਰ, 18 ਅਕਤੂਬਰ (ਏਜੰਸੀ)-ਇਥੋਂ ਦੀ ਇਕ ਵਿਸ਼ੇਸ਼ ‘ਪੋਕਸੋ’ ਅਦਾਲਤ ਨੇ 10 ਸਾਲਾ ਬੱਚੀ ਨਾਲ ਜਬਰ ਜਨਾਹ ਤੇ ਉਸ ਦਾ ਕਤਲ ਕਰਨ ਦੇ ਦੋਸ਼ ਵਿਚ 31 ਸਾਲਾ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਅਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਘਟਨਾ ਪਿਛਲੇ ਸਾਲ ਦੁਸਹਿਰੇ ਦੇ ਤਿਉਹਾਰ ਦੌਰਾਨ ਵਾਪਰੀ ਸੀ, ਜਦੋਂ ਬੱਚੀ ਗੁਬਾਰੇ ਵੇਚਣ ਲਈ ਆਪਣੇ ਮਾਪਿਆਂ ਨਾਲ ਉੱਤਰੀ ਕਰਨਾਟਕ ਤੋਂ ਮੈਸੂਰ ਆਈ ਹੋਈ ਸੀ। ਸਨਿਚਰਵਾਰ ਨੂੰ ਸਜ਼ਾ ਸੁਣਾਉਂਦੇ ਹੋਏ ਜੱਜ ਆਨੰਦ ਪੀ. ਹੋਗਾਡੇ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਪੀੜਤ ਪਰਿਵਾਰ ਨੂੰ 13.50 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਬੱਚੀ ਦੇ ਮਾਪੇ ਇੱਟੀਗੇਗੁਡ ਵਿਚ ਨਾਗਾਸਵਾਮੀ ਮੰਦਰ ਨੇੜੇ ਇਕ ਖੁੱਲ੍ਹੇ ਪਲਾਟ ’ਤੇ ਬਣੀ ਕੱਚੀ ਝੌਂਪੜੀ ਵਿਚ ਰਹਿ ਰਹੇ ਸਨ। ਉਹ ਦੁਸਹਿਰੇ ਦੇ ਤਿਉਹਾਰ ਤੋਂ ਬਾਅਦ ਆਪਣੇ ਜੱਦੀ ਸਥਾਨ ’ਤੇ ਵਾਪਸ ਜਾਣ ਦੀ ਤਿਆਰੀ ਕਰ ਰਹੇ ਸਨ, ਜਦੋਂ 9 ਅਕਤੂਬਰ, 2025 ਨੂੰ ਸਵੇਰ ਸਮੇਂ ਉਨ੍ਹਾਂ ਦੀ ਝੌਂਪੜੀ ਕੋਲ ਇਕ ਨਾਲੀ ਵਿਚੋਂ ਬੱਚੀ ਦੀ ਲਾਸ਼ ਮਿਲੀ। ਬੱਚੀ ਦੇ ਮਾਪਿਆਂ ਵਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਨਜ਼ਰਬਾਦ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਗਤੀਵਿਧੀਆਂ ’ਤੇ ਨਜ਼ਰ ਰੱਖਦੇ ਹੋਏ ਸਿੱਧਲਿੰਗਪੁਰਾ ਦੇ ਰਹਿਣ ਵਾਲੇ ਕਾਰਤਿਕ ਨੂੰ ਗ੍ਰਿਫ਼ਤਾਰ ਕੀਤਾ ਸੀ।
ਬੱਚੀ ਨਾਲ ਜਬਰ ਜਨਾਹ ਤੇ ਕਤਲ ਦਾ ਮਾਮਲਾ ਮੈਸੂਰ ਦੀ ਅਦਾਲਤ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ
ਮੈਸੂਰ, 18 ਅਕਤੂਬਰ (ਏਜੰਸੀ)-ਇਥੋਂ ਦੀ ਇਕ ਵਿਸ਼ੇਸ਼ ‘ਪੋਕਸੋ’ ਅਦਾਲਤ ਨੇ 10 ਸਾਲਾ ਬੱਚੀ ਨਾਲ ਜਬਰ ਜਨਾਹ ਤੇ ਉਸ ਦਾ ਕਤਲ ਕਰਨ ਦੇ ਦੋਸ਼ ਵਿਚ 31 ਸਾਲਾ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਅਤੇ 1 ਲੱਖ ਰੁਪਏ ਦਾ ...
ਅਜੀਤ ਡੈਸਕ
19-10-2026