26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

6 ਮਹੀਨਿਆਂ ’ਚ 23 ਮੌਤ ਦੀਆਂ ਸਜ਼ਾਵਾਂ ਸੁਣਾਉਣ ਵਾਲੇ ਜੱਜ ਦਾ ਤਬਾਦਲਾ

ਮੁਜ਼ੱਫਰਨਗਰ (ਉੱਤਰ ਪ੍ਰਦੇਸ਼), 25 ਅਕਤੂਬਰ (ਪੀ.ਟੀ.ਆਈ.)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਵੀ ਕੁਮਾਰ ਦਿਵਾਕਰ ਦਾ ਇਲਾਹਾਬਾਦ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਮੁਜ਼ੱਫਰਨਗਰ ਦੀ ਫੈਮਿਲੀ ਕੋਰਟ ਵਿਚ ਤਬਾਦਲਾ ਕਰ ਦਿੱਤਾ ਗਿਆ ਹੈ। ਜੱਜ ਦਿਵਾਕਰ ਨੇ ਛੇ ...

Ad Position 21
No active advertisement
ਅਜੀਤ ਡੈਸਕ 26-10-2026

ਮੁਜ਼ੱਫਰਨਗਰ (ਉੱਤਰ ਪ੍ਰਦੇਸ਼), 25 ਅਕਤੂਬਰ (ਪੀ.ਟੀ.ਆਈ.)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਵੀ ਕੁਮਾਰ ਦਿਵਾਕਰ ਦਾ ਇਲਾਹਾਬਾਦ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਮੁਜ਼ੱਫਰਨਗਰ ਦੀ ਫੈਮਿਲੀ ਕੋਰਟ ਵਿਚ ਤਬਾਦਲਾ ਕਰ ਦਿੱਤਾ ਗਿਆ ਹੈ। ਜੱਜ ਦਿਵਾਕਰ ਨੇ ਛੇ ਮਹੀਨਿਆਂ ’ਚ 23 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਦਿਵਾਕਰ ਪਹਿਲਾਂ ਫਾਸਟ-ਟਰੈਕ ਕੋਰਟ ’ਚ ਜੱਜ ਵਜੋਂ ਕੰਮ ਕਰ ਰਹੇ ਸਨ। ਹੁਣ ਉਨ੍ਹਾਂ ਨੂੰ ਫੈਮਿਲੀ ਕੋਰਟ ’ਚ ਵਧੀਕ ਪ੍ਰਮੁੱਖ ਜੱਜ ਨਿਯੁਕਤ ਕੀਤਾ ਗਿਆ ਹੈ। ਹਾਈ ਕੋਰਟ ਦੇ ਹੁਕਮ ਮੁਤਾਬਕ, ਸ਼ਿਵ ਕੁਮਾਰੀ ਹੁਣ ਫਾਸਟ-ਟਰੈਕ ਕੋਰਟ ’ਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਾ ਅਹੁਦਾ ਸੰਭਾਲਣਗੇ। ਇਸ ਸਾਲ ਅਪ੍ਰੈਲ ਤੋਂ ਸਤੰਬਰ ਦੇ ਵਿਚਕਾਰ ਜੱਜ ਦਿਵਾਕਰ ਨੇ 11 ਮਾਮਲਿਆਂ ’ਚ 23 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਹਾਲ ਹੀ ’ਚ ਉਨ੍ਹਾਂ ਨੇ ਆਪਣੇ ਕੋਰਟ ਵਿੱਚੋਂ ਕਤਲਅਤੇ ਹੋਰ ਗੰਭੀਰ ਅਪਰਾਧਾਂ ਨਾਲ ਜੁੜੇ 97 ਅਜਿਹੇ ਮਾਮਲਿਆਂ ਨੂੰ ਹਟਾਉਣ ’ਤੇ ਸਵਾਲ ਚੁੱਕੇ ਸਨ, ਜਿਨ੍ਹਾਂ ਦੀ ਸੁਣਵਾਈ ਅੱਧ ਵਿਚਕਾਰ ਪਹੁੰਚ ਚੁੱਕੀ ਸੀ। ਇਹ ਮਾਮਲੇ ਅਗਸਤ ’ਚ ਉਸ ਸਮੇਂ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਬੀ. ਕੇ. ਸਿੰਘ ਵੱਲੋਂ ਪ੍ਰਸ਼ਾਸਕੀ ਹੁਕਮਾਂ ਰਾਹੀਂ ਹਟਾਏ ਗਏ ਸਨ। ਲਗਭਗ 10 ਸਾਲ ਪੁਰਾਣੇ ਐਨ.ਡੀ.ਪੀ.ਐਸ. ਮਾਮਲੇ ਵਿਚ ਇਕ ਮੁਲਜ਼ਮ ਨੂੰ ਬਰੀ ਕਰਦੇ ਹੋਏ ਜੱਜ ਦਿਵਾਕਰ ਨੇ 35 ਪੰਨਿਆਂ ਦਾ ਫ਼ੈਸਲਾ ਲਿਖਿਆ। ਇਸ ’ਚ ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਕਾਨੂੰਨ ’ਚ ਦੱਸੇ ਤਰੀਕੇ ਦੀ ਪਾਲਣਾ ਕੀਤੇ ਬਿਨਾਂ, ਸਿਰਫ਼ ਪ੍ਰਸ਼ਾਸਕੀ ਹੁਕਮਾਂ ਰਾਹੀਂ ਉਨ੍ਹਾਂ ਮਾਮਲਿਆਂ ਨੂੰ ਕਿਸੇ ਹੋਰ ਕੋਰਟ ’ਚ ਭੇਜਿਆ ਜਾ ਸਕਦਾ ਹੈ, ਜਿਨ੍ਹਾਂ ਦੀ ਸੁਣਵਾਈ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੋਵੇ। ਉਨ੍ਹਾਂ ਨੇ ਨਿਆਂਪਾਲਿਕਾ ਦੀ ਆਜ਼ਾਦੀ ਤੇ ਜ਼ਿਲ੍ਹਾ ਜੱਜਾਂ ਦੀਆਂ ਪ੍ਰਸ਼ਾਸਕੀ ਸ਼ਕਤੀਆਂ ਦੀਆਂ ਹੱਦਾਂ ਬਾਰੇ ਵੀ ਚਿੰਤਾ ਜ਼ਾਹਰ ਕੀਤੀ।

Ad Position 22
No active advertisement
ਪਿਛਲੀ ਖ਼ਬਰ ਮੱਧ ਪ੍ਰਦੇਸ਼ ’ਚ ਨਰਮਦਾ ਨਦੀ ਦੇ ਕੰਢੇ ਮਿਲੇ 340 ਤੋਂ ਵੱਧ ਵੋਟਰ ਪਛਾਣ ਪੱਤਰ ਕਾਂਗਰਸ ਨੇ ਐਫ਼.ਆਈ.ਆਰ. ਦਰਜ ਕਰਨ ਦੀ ਕੀਤ... ਅਗਲੀ ਖ਼ਬਰ ਅਰਥਵਿਵਸਥਾਵਾਂ ’ਤੇ ਹਮਲੇ ਕਰਕੇ ਜੰਗਾਂ ਲੜੀਆਂ ਜਾ ਰਹੀਆਂ ਹਨ-ਮੋਦੀ
Ad Position 24