26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਮੱਧ ਪ੍ਰਦੇਸ਼ ’ਚ ਨਰਮਦਾ ਨਦੀ ਦੇ ਕੰਢੇ ਮਿਲੇ 340 ਤੋਂ ਵੱਧ ਵੋਟਰ ਪਛਾਣ ਪੱਤਰ ਕਾਂਗਰਸ ਨੇ ਐਫ਼.ਆਈ.ਆਰ. ਦਰਜ ਕਰਨ ਦੀ ਕੀਤੀ ਮੰਗ

ਖਾਰਗੋਨ, 25 ਅਕਤੂਬਰ (ਪੀ.ਟੀ.ਆਈ.)-ਮੱਧ ਪ੍ਰਦੇਸ਼ ਦੇ ਖਾਰਗੋਨ ਜ਼ਿਲ੍ਹੇ ਦੇ ਮੰਡਲੇਸ਼ਵਰ ਕਸਬੇ ’ਚ ਐਤਵਾਰ ਨੂੰ ਨਰਮਦਾ ਦਰਿਆ ਦੇ ਕੰਢੇ ’ਤੇ 343 ਵੋਟਰ ਪਛਾਣ ਪੱਤਰ ਲਾਵਾਰਸ ਹਾਲਤ ’ਚ ਮਿਲੇ। ਇਸ ਤੋਂ ਬਾਅਦ ਵਿਰੋਧੀ ਪਾਰਟੀ ਕਾਂਗਰਸ ਨੇ ਐਫ਼.ਆਈ.ਆਰ. ਦਰਜ ...

Ad Position 21
No active advertisement
ਅਜੀਤ ਡੈਸਕ 26-10-2026

ਖਾਰਗੋਨ, 25 ਅਕਤੂਬਰ (ਪੀ.ਟੀ.ਆਈ.)-ਮੱਧ ਪ੍ਰਦੇਸ਼ ਦੇ ਖਾਰਗੋਨ ਜ਼ਿਲ੍ਹੇ ਦੇ ਮੰਡਲੇਸ਼ਵਰ ਕਸਬੇ ’ਚ ਐਤਵਾਰ ਨੂੰ ਨਰਮਦਾ ਦਰਿਆ ਦੇ ਕੰਢੇ ’ਤੇ 343 ਵੋਟਰ ਪਛਾਣ ਪੱਤਰ ਲਾਵਾਰਸ ਹਾਲਤ ’ਚ ਮਿਲੇ। ਇਸ ਤੋਂ ਬਾਅਦ ਵਿਰੋਧੀ ਪਾਰਟੀ ਕਾਂਗਰਸ ਨੇ ਐਫ਼.ਆਈ.ਆਰ. ਦਰਜ ਕਰਨ ਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ। ਮੁੱਢਲੀ ਜਾਣਕਾਰੀ ਮੁਤਾਬਕ, ਇਹ ਵੋਟਰ ਆਈ.ਡੀ. ਕਾਰਡ ਗੁਆਂਢੀ ਇੰਦੌਰ ਜ਼ਿਲ੍ਹੇ ਦੇ ਰਾਊ ਵਿਧਾਨ ਸਭਾ ਹਲਕੇ ਨਾਲ ਸੰਬੰਧਿਤ ਹਨ। ਦਰਿਆ ਦੇ ਕੰਢੇ ਸਫ਼ਾਈ ਮੁਹਿੰਮ ਦੌਰਾਨ ਸਥਾਨਕ ਲੋਕਾਂ ਨੂੰ ਇਹ ਕਾਰਡ ਮਿਲੇ। ਉਨ੍ਹਾਂ ਨੇ ਕਾਰਡ ਇਕੱਠੇ ਕਰਕੇ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਕੁਝ ਸਮੇਂ ਬਾਅਦ, ਮਿਲੇ ਹੋਏ ਕਾਰਡਾਂ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਰਵੀ ਨਾਇਕ ਪਾਰਟੀ ਦੇ ਵਰਕਰਾਂ ਨਾਲ ਮੰਡਲੇਸ਼ਵਰ ਪੁਲਿਸ ਥਾਣੇ ਪਹੁੰਚੇ ਅਤੇ ਐਫ਼.ਆਈ.ਆਰ. ਦਰਜ ਕਰਨ ਦੀ ਮੰਗ ਕਰਦਿਆਂ ਸ਼ਿਕਾਇਤ ਦਿੱਤੀ। ਨਾਇਕ ਨੇ ਚੋਣ ਕਮਿਸ਼ਨ ਦੇ ਕੰਮਕਾਜ ’ਤੇ ਸਵਾਲ ਚੁੱਕੇ ਅਤੇ ਇਸ ਮਾਮਲੇ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

Ad Position 22
No active advertisement
ਪਿਛਲੀ ਖ਼ਬਰ ਈਰਾਨ ਨੇ ਜੰਗ ਦੀਆਂ ਧਮਕੀਆਂ ਨੂੰ ਕੀਤਾ ਰੱਦ ਅਗਲੀ ਖ਼ਬਰ 6 ਮਹੀਨਿਆਂ ’ਚ 23 ਮੌਤ ਦੀਆਂ ਸਜ਼ਾਵਾਂ ਸੁਣਾਉਣ ਵਾਲੇ ਜੱਜ ਦਾ ਤਬਾਦਲਾ
Ad Position 24