ਨਵੀਂ ਦਿੱਲੀ, 26 ਅਕਤੂਬਰ (ਅਜੀਤ ਬਿਊਰੋ)-ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਦਿਨ-ਦਿਹਾੜੇ ਤਿੰਨ ਲੋਕਾਂ ਦੀ ਹੋਈ ਬੇਰਹਿਮ ਹੱਤਿਆ ਨੇ ਭਾਜਪਾ ਸਰਕਾਰ ਦੀ ਢਹਿ-ਢੇਰੀ ਹੋ ਚੁੱਕੀ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਯੂ.ਪੀ. ਇੰਚਾਰਜ ਸੰਜੇ ਸਿੰਘ ਨੇ ਯੂ.ਪੀ. ਦੀ ਬਦਹਾਲ ਕਾਨੂੰਨ ਵਿਵਸਥਾ ਨੂੰ ਲੈ ਕੇ ਭਾਜਪਾ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਨੇ ਭਾਜਪਾ ਸਰਕਾਰ ਨੂੰ ਪੁੱਛਿਆ ਕਿ ਲਖਨਊ ’ਚ ਦਿਨ-ਦਿਹਾੜੇ ‘ਟ੍ਰਿਪਲ ਮਰਡਰ’ ਹੋ ਗਿਆ, ਤੁਹਾਡੀ ਕਾਨੂੰਨ ਵਿਵਸਥਾ ਕਿੱਥੇ ਹੈ? ਦਿੱਲੀ ਵਾਂਗ ਹੀ ਹੁਣ ਉੱਤਰ ਪ੍ਰਦੇਸ਼ ’ਚ ਵੀ ਸ਼ਰੇਆਮ ਕਤਨ ਹੋ ਰਹੇ ਹਨ। ਭਾਜਪਾ ਸ਼ਾਸਿਤ ਸਾਰੇ ਰਾਜਾਂ ’ਚ ਕਾਨੂੰਨ ਵਿਵਸਥਾ ਤਾਰ-ਤਾਰ ਹੈ ਤੇ ਆਏ ਦਿਨ ਕਤਲਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਯੂ.ਪੀ. ਦੀ ਰਾਜਧਾਨੀ ’ਚ ‘ਟ੍ਰਿਪਲ ਮਰਡਰ’ ਤੋਂ ਸਪੱਸ਼ਟ, ਭਾਜਪਾ ਰਾਜ ’ਚ ਕਾਨੂੰਨ ਵਿਵਸਥਾ ਢਹਿ-ਢੇਰੀ-ਸੰਜੇ ਸਿੰਘ
ਯੂ.ਪੀ. ਦੀ ਰਾਜਧਾਨੀ ’ਚ ‘ਟ੍ਰਿਪਲ ਮਰਡਰ’ ਤੋਂ ਸਪੱਸ਼ਟ, ਭਾਜਪਾ ਰਾਜ ’ਚ ਕਾਨੂੰਨ ਵਿਵਸਥਾ ਢਹਿ-ਢੇਰੀ-ਸੰਜੇ ਸਿੰਘ
ਅਜੀਤ ਡੈਸਕ
27-10-2026