28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਵਪਾਰੀਆਂ ਨੇ ਕਾਂਗਰਸ ਦੀ ਪਹਿਲੀ ਨਵੰਬਰ ਦੀ ਰੈਲੀ ਟਾਲਣ ਲਈ ਰਾਹੁਲ ਗਾਂਧੀ ਨੂੰ 4 ਦਿਨਾਂ ’ਚ ਭੇਜੀ ਦੂਜੀ ਚਿੱਠੀ

ਵਪਾਰੀਆਂ ਨੇ ਕਾਂਗਰਸ ਦੀ ਪਹਿਲੀ ਨਵੰਬਰ ਦੀ ਰੈਲੀ ਟਾਲਣ ਲਈ ਰਾਹੁਲ ਗਾਂਧੀ ਨੂੰ 4 ਦਿਨਾਂ ’ਚ ਭੇਜੀ ਦੂਜੀ ਚਿੱਠੀ

Ad Position 21
No active advertisement
ਅਜੀਤ ਡੈਸਕ 28-10-2026

ਨਵੀਂ ਦਿੱਲੀ, 27 ਅਕਤੂਬਰ (ਉਪਮਾ ਡਾਗਾ ਪਾਰਥ)- ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਬਲਾਕ ਦੀ ਦਿੱਲੀ ਦੇ ਰਾਮਲੀਲ੍ਹਾ ਮੈਦਾਨ ’ਚ 1 ਨਵੰਬਰ ਨੂੰ ਹੋਣ ਵਾਲੀ ਰੈਲੀ ਨੂੰ ਟਾਲਣ ਦੀ ਮੰਗ ਕਰਦਿਆਂ ਵਪਾਰੀਆਂ ਨੇ ਇਕ ਵਾਰ ਫਿਰ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ ਹੈ। ਵਪਾਰੀਆਂ ਦੇ ਸੰਗਠਨ ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ ਨੇ ਚਾਰ ਦਿਨਾਂ ’ਚ ਦੂਜੀ ਵਾਰ ਰਾਹੁਲ ਗਾਂਧੀ ਨੂੰ ਚਿੱਠੀ ਲਿਖ ਕੇ ਦੀਵਾਲੀ ਤੋਂ ਬਾਅਦ 10 ਨਵੰਬਰ ਨੂੰ ਰੈਲੀ ਕਰਨ ਦੀ ਅਪੀਲ ਕੀਤੀ ਹੈ। ਵਪਾਰੀਆਂ ਨੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੂੰ ਵੀ ਚਿੱਠੀ ਦੀ ਇਕ ਕਾਪੀ ਸੌਂਪੀ ਹੈ, ਜਿਸ ’ਚ 10 ਹਜ਼ਾਰ ਕਰੋੜ ਦੇ ਅਨੁਮਾਨਿਤ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਹੈ।  ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ (ਸੀ.ਟੀ.ਆਈ.) ਨੇ ਉਨ੍ਹਾਂ ਬਾਜ਼ਾਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ, ਜੋ ਪ੍ਰਦਰਸ਼ਨ ਦਰਮਿਆਨ ਪ੍ਰਭਾਵਿਤ ਹੋ ਸਕਦੇ ਹਨ। ਚੈਂਬਰ ਦੇ ਚੇਅਰਮੈਨ ਬ੍ਰਜੇਸ਼ ਗੋਇਲ ਨੇ ਕਿਹਾ ਕਿ ਕਾਰੋਬਾਰੀ ਇਸ ਗੱਲ ਨੂੰ ਲੈ ਕੇ ਚਿੰਤਿਤ ਹਨ ਕਿ 31 ਅਕਤੂਬਰ ਅਤੇ 1 ਨਵੰਬਰ ਨੂੰ ਬੈਰੀਕੇਡ ਲਾਏ ਜਾਣ ਅਤੇ ਸੜਕਾਂ ਬੰਦ ਕੀਤੇ ਜਾਣ ਨਾਲ ਤਿਉਹਾਰੀ ਖਰੀਦਦਾਰੀ ਦੇ ਇਸ ਸਮੇਂ ਗਾਹਕ ਦੁਕਾਨਾਂ ਤੱਕ ਪਹੁੰਚ ਪਾਉਣਗੇ ਜਾਂ ਨਹੀਂ।
ਓਧਰ ਦਿੱਲੀ ਪੁਲਿਸ ਨੇ ਸਪੱਸ਼ਟ ਕੀਤਾ ਕਿ ਉਸ ਨੇ 1 ਨਵੰਬਰ ਨੂੰ ਰਾਮਲੀਲਾ ਮੈਦਾਨ ’ਚ ਹੋਣ ਵਾਲੀ ‘ਇੰਡੀਆ’ ਗਠਜੋੜ ਦੀ ਰੈਲੀ ਦੀ ਇਜਾਜ਼ਤ ਰੱਦ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਦੋਸ਼ ਲਾਇਆ ਸੀ ਕਿ ਅਧਿਕਾਰੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਕੀਤੇ ਜਾਣ ਵਾਲੇ ਉਸ ਦੇ ਪ੍ਰੋਗਰਾਮ ਵਿਚ ਰੁਕਾਵਟ ਪਾ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਮੇਲਾਨੀਆ ਟਰੰਪ ਵਲੋਂ ਕਰਵਾਏ ਸਮਝੌਤੇ ਤਹਿਤ ਰੂਸ ਤੇ ਯੂਕਰੇਨ ਵਿਚਕਾਰ ਸੀਮਤ ਜੰਗਬੰਦੀ ਸ਼ੁਰੂ ਅਗਲੀ ਖ਼ਬਰ ਗਰਭਵਤੀ ਪੱਤਰਕਾਰ ਨਾਲ ਧੱਕਾ-ਮੁੱਕੀ ਮਾਮਲੇ ’ਚ ਰਾਹੁਲ ਗਾਂਧੀ ਤੇ ਹੋਰਾਂ ਨੂੰ ਨੋਟਿਸ
Ad Position 24