28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਫ਼ੌਜ ਵਲੋਂ ਅਰੁਣਾਚਲ ਪ੍ਰਦੇਸ਼ ’ਚ ਚੀਨੀ ਘੁਸਪੈਠ ਦੀ ਵਾਇਰਲ ਵੀਡੀਓ ਫਰਜ਼ੀ ਕਰਾਰ

ਫ਼ੌਜ ਵਲੋਂ ਅਰੁਣਾਚਲ ਪ੍ਰਦੇਸ਼ ’ਚ ਚੀਨੀ ਘੁਸਪੈਠ ਦੀ ਵਾਇਰਲ ਵੀਡੀਓ ਫਰਜ਼ੀ ਕਰਾਰ

Ad Position 21
No active advertisement
ਅਜੀਤ ਡੈਸਕ 28-10-2026

ਨਵੀਂ ਦਿੱਲੀ, 27 ਅਕਤੂਬਰ (ਉਪਮਾ ਡਾਗਾ ਪਾਰਥ)- ਅਰੁਣਾਚਲ ਪ੍ਰਦੇਸ਼ ’ਚ ਚੀਨੀ ਘੁਸਪੈਠ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਨੂੰ ਭਾਰਤੀ ਫ਼ੌਜ ਨੇ ਫਰਜ਼ੀ ਕਰਾਰ ਦਿੱਤਾ ਹੈ। ਭਾਰਤੀ ਫ਼ੌਜ ਨੇ ਫੈਕਟ ਚੇਨ ਜਾਰੀ ਕਰਕੇ ਇਸ ਵੀਡੀਓ ਨੂੰ ਡੀਪਫੇਕ ਅਤੇ ਡਿਜੀਟਲ ਤੌਰ ’ਤੇ ਛੇੜਛਾੜ ਕਰਕੇ ਬਣਾਇਆ ਗਿਆ ਕਰਾਰ ਦਿੱਤਾ। ਫ਼ੌਜ ਵਲੋਂ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਪਾਏ ਬਿਆਨ ’ਚ ਫੈਕਟ ਚੇਨ ਰਾਹੀਂ ਅਸਲ ਅਤੇ ਫਰਜ਼ੀ ਵੀਡੀਓ ਰੱਖਦਿਆਂ ਕਿਹਾ ਕਿ ਵੀਡੀਓ ’ਚ ਸੀਨੀਅਰ ਅਧਿਕਾਰੀ ਲੈਫਟੀਨੈਂਟ ਜਨਰਲ ਗਿਰੀਸ਼ ਕਾਲੀਆ ਦੇ ਹਵਾਲੇ ਨਾਲ ਜੋ ਗੱਲਾਂ ਕਹੀਆਂ ਗਈਆਂ ਹਨ ਉਹ ਡਿਜੀਟਲ ਤੌਰ ’ਤੇ ਕੀਤੀ ਛੇੜਖਾਣੀ ਹੈ। ਜ਼ਿਕਰਯੋਗ ਹੈ ਕਿ ਵਾਇਰਲ ਵੀਡੀਓ ’ਚ ਦਾਅਵਾ ਕੀਤਾ ਗਿਆ ਸੀ ਕਿ ਚੀਨ ਨੇ ਅਸਾਫਿਲਾ, ਲੋਂਗਜੂ ਅਤੇ ਤਾਕਸਿੰਗ ਸਰਕਲ ਜਿਹੇ ਇਲਾਕਿਆਂ ’ਤੇ ਕਾਬੂ ਪਾ ਲਿਆ ਹੈ ਅਤੇ ਭਾਰਤੀ ਫ਼ੌਜ ਨੂੰ ਜ਼ਰੂਰੀ ਸਪਲਾਈ ਤੱਕ ਨਹੀਂ ਮਿਲ ਰਹੀ। ਭਾਰਤੀ ਫ਼ੌਜ ਨੇ ਕਿਹਾ ਕਿ ਅਸਲ ਵੀਡੀਓ 27 ਅਕਤੂਬਰ, 2023 ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ’ਚ ਇਕ ਪ੍ਰੈੱਸ ਬ੍ਰੀਫਿੰਗ ਦਾ ਸੀ, ਜਿਸ ’ਚ ਕੰਟਰੋਲ ਰੇਖਾ ਤੋਂ ਪਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਬਾਰੇ ਦੱਸਿਆ ਗਿਆ ਸੀ। ਫ਼ੌਜ ਨੇ ਕਿਹਾ ਕਿ ਲੈਫਟੀਨੈਂਟ ਜਨਰਲ ਨੇ ਅਰੁਣਾਚਲ ਪ੍ਰਦੇਸ਼ ਤੇ ਚੀਨ ਦੇ ਕਾਬੂ ਕਰਨ ਜਾਂ ਭਾਰਤੀ ਫ਼ੌਜ ਨੂੰ ਸਪਲਾਈ ਦੇਣ ਤੋਂ ਮਨ੍ਹਾਂ ਕਰਨ ਬਾਰੇ ਕੋਈ ਬਿਆਨ ਨਹੀਂ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਜਦੋਂ ਮੇਰੀ ਕਿਤਾਬ ਆਵੇਗੀ ਤਾਂ ‘ਤਮਾਸ਼ਾ’ ਹੋਣਾ ਤੈਅ ਹੈ-ਸੋਨੀਆ ਅਗਲੀ ਖ਼ਬਰ ਸੁਰੱਖਿਆ ਦੀ ਮੰਗ ਨੂੰ ਲੈ ਕੇ ਡਾਕਟਰਾਂ ਤੇ ਹੋਰ ਸਟਾਫ਼ ਨੇ ਕੁਰਸੀਆਂ ਦੀ ਬਜਾਏ ਫਰਸ਼ ’ ਤੇ ਬੈਠ ਕੇ ਕੰਮ ਕੀਤਾ ਸ਼ੁਰੂ
Ad Position 24