ਨਵੀਂ ਦਿੱਲੀ, 27 ਅਕਤੂਬਰ (ਪੀ.ਟੀ.ਆਈ.) - ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਦੂਜਿਆਂ ਨੇ ਦਹਾਕਿਆਂ ਤੱਕ ਉਨ੍ਹਾਂ ਦੀ ਕਹਾਣੀ ਸੁਣਾਈ ਹੈ ਅਤੇ ਹੁਣ ਉਨ੍ਹਾਂ ਦੀ ਆਪਣੀ ਵਾਰੀ ਹੈ। ਉਨ੍ਹਾਂ ਮੁਸਕਰਾਉਂਦੇ ਹੋਏ ਕਿਹਾ ਕਿ ਅਗਲੇ ਮਹੀਨੇ ਜਦੋਂ ਉਨ੍ਹਾਂ ਦੀ ਸਵੈ-ਜੀਵਨੀ ਆਵੇਗੀ, ਤਾਂ ਕੁਝ ਨਾ ਕੁਝ ‘ਤਮਾਸ਼ਾ’ ਹੋਣਾ ਤੈਅ ਹੈ। ਪਿਛਲੇ ਹਫ਼ਤੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਸ਼ਾਮਿਲ ਹੋਣ ਤੋਂ ਬਾਅਦ, ਆਪਣੀ ਦੂਜੀ ਪੋਸਟ ਵਿਚ, ਗਾਂਧੀ ਨੇ ਆਪਣੀ ਆਉਣ ਵਾਲੀ ਸਵੈ-ਜੀਵਨੀ ‘ਬਿਲੌਂਗਿੰਗ: ਏ ਜਰਨੀ ਆਫ਼ ਲਵ’ ਦੀ ਇੱਕ ਝਲਕ ਦਿਖਾਉਂਦੀ ਵੀਡੀਓ ਸਾਂਝੀ ਕੀਤੀ। ਇਹ ਕਿਤਾਬ 10 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਆਪਣੀ ਪੋਸਟ ਵਿਚ ਲਿਖਿਆ,‘ਜਦੋਂ ਇਹ ਕਿਤਾਬ ਆਵੇਗੀ ਤਾਂ ਕੁਝ ‘ਤਮਾਸ਼ਾ’ ਹੋਣਾ ਤੈਅ ਹੈ। ਆਖਰਕਾਰ, ਦੂਜਿਆਂ ਨੇ ਦਹਾਕਿਆਂ ਤੱਕ ਮੇਰੀ ‘ਕਹਾਣੀ’ ਸੁਣਾਈ ਹੈ, ਹੁਣ ਮੇਰੀ ਵਾਰੀ ਹੈ।’
ਜਦੋਂ ਮੇਰੀ ਕਿਤਾਬ ਆਵੇਗੀ ਤਾਂ ‘ਤਮਾਸ਼ਾ’ ਹੋਣਾ ਤੈਅ ਹੈ-ਸੋਨੀਆ
ਜਦੋਂ ਮੇਰੀ ਕਿਤਾਬ ਆਵੇਗੀ ਤਾਂ ‘ਤਮਾਸ਼ਾ’ ਹੋਣਾ ਤੈਅ ਹੈ-ਸੋਨੀਆ
ਅਜੀਤ ਡੈਸਕ
28-10-2026