02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਨੋਰਾ ਫਤੇਹੀ ਨੂੰ ਤਾਜ਼ਾ ਸੰਮਨ

ਨੋਰਾ ਫਤੇਹੀ ਨੂੰ ਤਾਜ਼ਾ ਸੰਮਨ

Ad Position 21
No active advertisement
ਅਜੀਤ ਡੈਸਕ 03-11-2026

ਨਵੀਂ ਦਿੱਲੀ, 2 ਨਵੰਬਰ (ਪੀ. ਟੀ. ਆਈ.)-ਦਿੱਲੀ ਦੀ ਇੱਕ ਅਦਾਲਤ ਨੇ ਧੋਖਾਧੜੀ ਕਰਨ ਵਾਲੇ ਸੁਕੇਸ਼ ਚੰਦਰਸ਼ੇਖਰ ਨਾਲ ਸੰਬੰਧਿਤ 200 ਕਰੋੜ ਰੁਪਏ ਦੀ ਜਬਰਨ ਵਸੂਲੀ ਦੇ ਮਾਮਲੇ ਵਿਚ 6 ਨਵੰਬਰ ਲਈ ਅਦਾਕਾਰਾ ਨੋਰਾ ਫਤੇਹੀ ਨੂੰ ਗਵਾਹ ਵਜੋਂ ਦੁਬਾਰਾ ਸੰਮਨ ਜਾਰੀ ਕੀਤਾ ਹੈ। ਵਧੀਕ ਸੈਸ਼ਨ ਜੱਜ ਗਗਨਦੀਪ ਸਿੰਘ ਨੇ ਅਦਾਕਾਰਾ ਦੇ ਅਦਾਲਤ ਵਿਚ ਪੇਸ਼ ਨਾ ਹੋਣ ’ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਇੱਕ ਨਵਾਂ ਸੰਮਨ ਜਾਰੀ ਕੀਤਾ।ਸੁਣਵਾਈ ਦੌਰਾਨ ਨੋਰਾ ਫਤੇਹੀ ਦੇ ਵਕੀਲ ਨੇ ਸੋਮਵਾਰ ਨੂੰ ਪੇਸ਼ ਹੋਣ ਤੋਂ ਛੋਟ ਦੀ ਬੇਨਤੀ ਕੀਤੀ ਸੀ। ਪੁਲਿਸ ਨੇ ਕਿਹਾ ਕਿ 22 ਅਕਤੂਬਰ ਨੂੰ ਉਨ੍ਹਾਂ ਨੂੰ ਈਮੇਲ ਅਤੇ ਵਟਸਐਪ ਰਾਹੀਂ ਨੋਟਿਸ ਭੇਜੇ ਗਏ ਸਨ ਅਤੇ ਫੋਨ ਕਾਲਾਂ ਵੀ ਕੀਤੀਆਂ ਗਈਆਂ ਸਨ, ਪਰ ਕੋਈ ਜਵਾਬ ਨਹੀਂ ਆਇਆ। ਚੰਦਰਸ਼ੇਖਰ ਵਿਰੁੱਧ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵਲੋਂ ਕੀਤੀ ਜਾ ਰਹੀ ਹੈ। ਪੁਲਿਸ ਦਾ ਦੋਸ਼ ਹੈ ਕਿ ਚੰਦਰਸ਼ੇਖਰ ਅਤੇ ਉਸਦੇ ਸਾਥੀਆਂ ਨੇ ਸਰਕਾਰੀ ਅਧਿਕਾਰੀਆਂ ਵਜੋਂ ਪੇਸ਼ ਹੋ ਕੇ ਫੋਰਟਿਸ ਹੈਲਥਕੇਅਰ ਦੇ ਪ੍ਰਮੋਟਰ ਸ਼ਿਵਇੰਦਰ ਮੋਹਨ ਸਿੰਘ ਦੀ ਪਤਨੀ ਅਦਿਤੀ ਸਿੰਘ ਤੋਂ ਪੈਸੇ ਵਸੂਲੇ। ਉਨ੍ਹਾਂ ਨੇ ਅਦਿਤੀ ਨੂੰ ਭਰੋਸਾ ਦਿੱਤਾ ਕਿ ਉਹ ਉਸਦੇ ਪਤੀ (ਜੋ ਕਿ ਮਨੀ ਲਾਂਡਰਿੰਗ ਲਈ ਜੇਲ੍ਹ ਵਿਚ ਸੀ) ਲਈ ਜ਼ਮਾਨਤ ਪ੍ਰਾਪਤ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਬਾਕੀ ਸੂਬਿਆਂ ਦੇ ਮੁਕਾਬਲੇ ਪਰਾਲੀ ਸਾੜਨ ਦੇ ਮਾਮਲਿਆਂ ’ਚ 26.63 ਫ਼ੀਸਦੀ ਦੀ ਕਮੀ ਅਗਲੀ ਖ਼ਬਰ ਈ.ਡੀ. ਵਲੋਂ ਸੁਭਾਸ਼ ਚੰਦਰਾ ਖ਼ਿਲਾਫ਼ ਹਵਾਲਾ ਰਾਸ਼ੀ ਦਾ ਮਾਮਲਾ ਦਰਜ
Ad Position 24