05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਚੋਣ ਕਮਿਸ਼ਨ ਵਲੋਂ 6 ਹੋਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਐਸ.ਐਸ.ਆਰ. ਦਾ ਐਲਾਨ

ਚੋਣ ਕਮਿਸ਼ਨ ਵਲੋਂ 6 ਹੋਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਐਸ.ਐਸ.ਆਰ. ਦਾ ਐਲਾਨ

Ad Position 21
No active advertisement
ਅਜੀਤ ਡੈਸਕ 06-11-2026

ਨਵੀਂ ਦਿੱਲੀ, 5 ਨਵੰਬਰ (ਉਪਮਾ ਡਾਗਾ ਪਾਰਥ)-  ਚੋਣ ਕਮਿਸ਼ਨ ਨੇ ਵੀਰਵਾਰ ਨੂੰ 6 ਹੋਰ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਲਈ ਵਿਸ਼ੇਸ਼ ਸੰਖੇਪ ਮੁੜਨਿਰੀਖਣ ਐਸ.ਐਸ.ਆਰ. ਦਾ ਐਲਾਨ ਕਰ ਦਿੱਤਾ। ਇਨ੍ਹਾਂ ’ਚ ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਦਾਦਰਾ ਅਤੇ ਨਗਰ ਹਵੇਲੀ, ਦਮਨ ਅਤੇ ਦੀਵ, ਮਿਜ਼ੋਰਮ, ਓਡੀਸ਼ਾ ਅਤੇ ਸਿੱਕਮ ਸ਼ਾਮਿਲ ਹਨ। ਇਸ ਕਵਾਇਦ ਹੇਠ ਮੌਜੂਦਾ ਵੋਟਰ ਸੂਚੀ ’ਚ ਸੋਧ ਕਰਕੇ ਇਸ ’ਚ ਨਵੇਂ ਯੋਗ ਵੋਟਰਾਂ ਦੇ ਨਾਂਅ ਜੋੜੇ ਜਾਣੇ ਹਨ ਅਤੇ ਵੋਟਰ ਸੂਚੀ ’ਚ ਮੌਜੂਦਾ ਗਲਤੀਆਂ ਨੂੰ ਠੀਕ ਕੀਤਾ ਜਾਣਾ ਹੈ। ਕਮਿਸ਼ਨ ਵਲੋਂ ਕੀਤੇ ਐਲਾਨ ਮੁਤਾਬਿਕ ਉਕਤ ਰਾਜਾਂ ’ਚ 30 ਨਵੰਬਰ ਨੂੰ ਵੋਟਰ ਸੂਚੀ ਦਾ ਖਰੜਾ ਜਾਰੀ ਕੀਤਾ ਜਾਵੇਗਾ ਜਦਕਿ ਫਾਈਨਲ ਸੂਚੀ 21 ਜਨਵਰੀ 2027 ’ਚ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਕਵਾਇਦ ਹੇਠ 2027 ’ਚ 18 ਸਾਲ ਦੇ ਹੋਣ ਵਾਲੇ ਨੌਜਵਾਨਾਂ ਤੋਂ ਵੀ ਵੋਟਰ ਸੂਚੀ ’ਚ ਨਾਂਅ ਜੋੜਨ ਲਈ ਅਗਾਊਂ ਦਰਖਾਸਤ ਲਈ ਜਾਵੇਗੀ। ਇਸ ਤੋਂ ਪਹਿਲਾਂ ਕਮਿਸ਼ਨ ਨੇ 15 ਅਕਤੂਬਰ ਨੂੰ ਪੰਜਾਬ ਸਮੇਤ 17 ਰਾਜਾਂ ਅਤੇ ਕੇਂਦਰੀ ਪ੍ਰਬੰਧਤ ਪ੍ਰਦੇਸ਼ਾਂ ’ਚ ਐਸ.ਐਸ.ਆਰ. ਕਰਵਾਉਣ ਦਾ ਐਲਾਨ ਕੀਤਾ ਸੀ।

Ad Position 22
No active advertisement
ਪਿਛਲੀ ਖ਼ਬਰ ਮਕਬੂਜ਼ਾ ਕਸ਼ਮੀਰ ’ਚ ਮੁੜ ਭੜਕੀ ਹਿੰਸਾ ਅਗਲੀ ਖ਼ਬਰ ਯੂ.ਜੀ.ਸੀ. ਦੇ ਵਿਵਾਦਿਤ ਨੇਮਾਂ ’ਤੇ ਮੁੜ ਵਿਚਾਰ ਕਰੇਗਾ ਕੇਂਦਰ
Ad Position 24