05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਹਿਰਾਸਤ ਦੇ 24 ਘੰਟਿਆਂ ’ਚ ਪੇਸ਼ੀ ਜ਼ਰੂਰੀ- ਸੁਪਰੀਮ ਕੋਰਟ

ਹਿਰਾਸਤ ਦੇ 24 ਘੰਟਿਆਂ ’ਚ ਪੇਸ਼ੀ ਜ਼ਰੂਰੀ- ਸੁਪਰੀਮ ਕੋਰਟ

Ad Position 21
No active advertisement
ਅਜੀਤ ਡੈਸਕ 06-11-2026

ਨਵੀਂ ਦਿੱਲੀ, 5 ਨਵੰਬਰ (ਜਗਤਾਰ ਸਿੰਘ)- ਸੁਪਰੀਮ ਕੋਰਟ ਨੇ ਇੱਕ ਇਤਿਹਾਸਕ ਫ਼ੈਸਲੇ ਵਿਚ ਸਪਸ਼ਟ ਕੀਤਾ ਹੈ ਕਿ ਹਿਰਾਸਤ ਵਿਚ ਲਏ ਗਏ ਕਿਸੇ ਵਿਅਕਤੀ ਨੂੰ 24 ਘੰਟਿਆਂ ਦੇ ਅੰਦਰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਨ ਦੀ ਸਮਾਂ ਸੀਮਾ ਉਸੇ ਪਲ ਤੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਉਸ ਨੂੰ ਅਸਲ ਵਿਚ ਹਿਰਾਸਤ ਵਿਚ ਲਿਆ ਜਾਂਦਾ ਹੈ, ਨਾ ਕਿ ਉਸ ਸਮੇਂ ਤੋਂ ਜਦੋਂ ਜਾਂਚ ਏਜੰਸੀ ਵਲੋਂ ਉਸ ਦੀ ਰਸਮੀ ਗ੍ਰਿਫ਼ਤਾਰੀ ਦਰਜ ਕੀਤੀ ਜਾਂਦੀ ਹੈ । ਜਸਟਿਸ ਉੱਜਲ ਭੁਈਆਂ ਤੇ ਜਸਟਿਸ ਅਤੁਲ ਐੱਸ. ਚੰਦੂਰਕਰ ਦੀ ਬੈਂਚ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ‘ਹਿਰਾਸਤ’ ਅਤੇ ‘ਰਸਮੀ ਗ੍ਰਿਫ਼ਤਾਰੀ’ ਵਿਚਕਾਰ ਕੋਈ ਵੀ ਬਨਾਵਟੀ ਫ਼ਰਕ ਸੰਵਿਧਾਨ ਦੇ ਤਹਿਤ ਗ਼ੈਰਕਾਨੂੰਨੀ ਹੈ, ਜੇਕਰ ਕਿਸੇ ਵਿਅਕਤੀ ਨੂੰ ਹਿਰਾਸਤ ਵਿਚ ਰੱਖਣ ਦੇ 24 ਘੰਟਿਆਂ ਦੇ ਅੰਦਰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਨਹੀਂ ਕੀਤਾ ਜਾਂਦਾ, ਤਾਂ ਉਸਨੂੰ ਤੁਰੰਤ ਰਿਹਾਅ ਕਰਨਾ ਹੋਵੇਗਾ । ਇਸ 24 ਘੰਟੇ ਦੀ ਮਿਆਦ ਵਿਚੋਂ ਸਿਰਫ਼ ਉਹੀ ਸਮਾਂ ਘਟਾਇਆ ਜਾ ਸਕਦਾ ਹੈ ਜੋ ਹਿਰਾਸਤ ਵਾਲੀ ਥਾਂ ਤੋਂ ਮੈਜਿਸਟ੍ਰੇਟ ਦੀ ਅਦਾਲਤ ਤੱਕ ਪਹੁੰਚਣ ਲਈ ਯਾਤਰਾ ਵਾਸਤੇ ਲੋੜੀਂਦਾ ਹੋਵੇ । ਜਾਂਚ, ਪੁੱਛਗਿੱਛ ਜਾਂ ਜ਼ਬਤੀ ਦੇ ਨਾਂਅ ’ਤੇ ਲਏ ਗਏ ਵਾਧੂ ਸਮੇਂ ਨੂੰ ਇਸ ਵਿੱਚੋਂ ਬਾਹਰ ਨਹੀਂ ਰੱਖਿਆ ਜਾ ਸਕਦਾ । ਭਾਰਤੀ ਸੰਵਿਧਾਨ ਦੀ ਧਾਰਾ 22(2) ਅਤੇ ਬੀ.ਐਨ.ਐਸ.ਐਸ. ਦੀ ਧਾਰਾ 56 ਦੇ ਤਹਿਤ, 24 ਘੰਟਿਆਂ ਦੀ ਗਿਣਤੀ ਉਸੇ ਸਮੇਂ ਤੋਂ ਸ਼ੁਰੂ ਹੋਵੇਗੀ ਜਦੋਂ ਕਿਸੇ ਵਿਅਕਤੀ ਦੀ ਨਿੱਜੀ ਆਜ਼ਾਦੀ ਨੂੰ ਰੋਕਿਆ ਜਾਂ ਸੀਮਤ ਕੀਤਾ ਜਾਂਦਾ ਹੈ । ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਕਿ ਜਾਂਚ ਏਜੰਸੀਆਂ ਰਸਮੀ ਗ੍ਰਿਫ਼ਤਾਰੀ ਦਿਖਾਉਣ ਵਿਚ ਦੇਰੀ ਕਰਕੇ ਸੰਵਿਧਾਨਕ ਸੁਰੱਖਿਆ ਕਵਚ ਨੂੰ ਬਾਈਪਾਸ ਨਹੀਂ ਕਰ ਸਕਦੀਆਂ ।

Ad Position 22
No active advertisement
ਪਿਛਲੀ ਖ਼ਬਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ਚ 80 ਕਰੋੜ ਦੇ ਕੰਮ ਪਾਸ, ਸਵਾ ਤਿੰਨ ਕਰੋੜਾਂ ਦੇ ਰੋਕੇ ਕੰਮ ਅਗਲੀ ਖ਼ਬਰ ਦੀਵਾਲੀ ਦੇ ਮੱਦੇਨਜ਼ਰ ਵਾਰਡ ਨੰਬਰ 33 ’ਚ ਅਰੁਣਾ ਅਰੋੜਾ ਨੇ ਚਲਾਈ ਵਿਸ਼ੇਸ਼ ਸਫ਼ਾਈ ਮੁਹਿੰਮ
Ad Position 24