05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ’ਚ 80 ਕਰੋੜ ਦੇ ਕੰਮ ਪਾਸ, ਸਵਾ ਤਿੰਨ ਕਰੋੜਾਂ ਦੇ ਰੋਕੇ ਕੰਮ

ਜਲੰਧਰ, 5 ਨਵੰਬਰ (ਸ਼ਿਵ)- ਮੇਅਰ ਵਨੀਤ ਧੀਰ ਦੀ ਅਗਵਾਈ ’ਚ ਵਿੱਤ ਤੇ ਠੇਕਾ ਕਮੇਟੀ ਦੀ ਹੋਈ ਮੀਟਿੰਗ ਵਿਚ ਜਿੱਥੇ ਉੱਤਰੀ ਹਲਕੇ ਵਿਚ 36 ਕਰੋੜਾਂ ਦੇ ਕਰਵਾਏ ਜਾਣ ਵਾਲੇ ਕੰਮਾਂ ਸਮੇਤ 80 ਕਰੋੜ ਦੇ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਗੋਂ ਕਰੀਬ ਸਵਾ ਤਿੰਨ ਕਰੋੜ ਦੀ ਲਾਗਤ ਵਾਲੇ ਵਿਕਾਸ ਦੇ ਕੰਮ ਰੋਕੇ ਗਏ ਹਨ।

Ad Position 21
No active advertisement
ਮੀਟਿੰਗ ’ਚ ਮੇਅਰ ਵਨੀਤ ਧੀਰ, ਕਮਿਸ਼ਨਰ ਸੁਰਿੰੰਦਰ ਸਿੰਘ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਕੌਂਸਲਰ ਹਿਤੇਸ਼ ਗਰੇਵਾਲ ਤੇ ਹੋਰ। ਤਸਵੀਰ. ਮੁਨੀਸ਼ 06-11-2026
ਜਲੰਧਰ, 5 ਨਵੰਬਰ (ਸ਼ਿਵ)- ਮੇਅਰ ਵਨੀਤ ਧੀਰ ਦੀ ਅਗਵਾਈ ’ਚ ਵਿੱਤ ਤੇ ਠੇਕਾ ਕਮੇਟੀ ਦੀ ਹੋਈ ਮੀਟਿੰਗ ਵਿਚ ਜਿੱਥੇ ਉੱਤਰੀ ਹਲਕੇ ਵਿਚ 36 ਕਰੋੜਾਂ ਦੇ ਕਰਵਾਏ ਜਾਣ ਵਾਲੇ ਕੰਮਾਂ ਸਮੇਤ 80 ਕਰੋੜ ਦੇ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਸਗੋਂ ਕਰੀਬ ਸਵਾ ਤਿੰਨ ਕਰੋੜ ਦੀ ਲਾਗਤ ਵਾਲੇ ਵਿਕਾਸ ਦੇ ਕੰਮ ਰੋਕੇ ਗਏ ਹਨ। ਮੀਟਿੰਗ ’ਚ ਮੇਅਰ ਤੋਂ ਇਲਾਵਾ ਕਮਿਸ਼ਨਰ ਸੁਰਿੰਦਰ ਸਿੰਘ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਣਾ, ਕੌਂਸਲਰ ਹਿਤੇਸ਼ ਗਰੇਵਾਲ ਤੇ ਹੋਰ ਵੀ ਹਾਜ਼ਰ ਸਨ। ਇਨ੍ਹਾਂ ’ਚ ਕੈਂਟ ਹਲਕੇ ’ਚ ਲਾਈਟਾਂ ਲੱਗਣ ਤੋਂ ਇਲਾਵਾ ਲਤੀਫਪੁਰਾ ਤੋਂ ਲੈ ਕੇ ਪੀ. ਪੀ. ਆਰ. ਮਾਰਕੀਟ ਤੱਕ ਤੇ ਲਿੰਕ ਕਾਲੋਨੀ ਤੱਕ ਦੀ ਸੜਕ ਸ਼ਾਮਿਲ ਹੈ। ਮੀਟਿੰਗ ਵਿਚ ਪਾਸ ਹੋਏ ਵਿਕਾਸ ਕਾਰਜਾਂ ’ਚੋਂ ਕਰੀਬ 50 ਫੀਸਦੀ ਕੰਮ ਇਕੱਲੇ ਉੱਤਰੀ ਵਿਧਾਨ ਸਭਾ ਹਲਕੇ ਨਾਲ ਸਬੰਧਤ ਹਨ। ਉੱਤਰੀ ਹਲਕੇ ਵਿਚ ਕਰੀਬ 36 ਕਰੋੜ ਰੁਪਏ ਦੇ ਕੰਮ ਮਨਜ਼ੂਰ ਕੀਤੇ ਗਏ ਹਨ। ਇਨ੍ਹਾਂ ਵਿਚ ਸੀਵਰੇਜ ਅਤੇ ਸੀਵਰ ਦੀ ਸਫ਼ਾਈ ‘ਤੇ ਹੀ ਕਰੀਬ 8 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਸੜਕਾਂ, ਪਾਰਕਾਂ ਅਤੇ ਡਿਸਪੋਜ਼ਲ ਨਾਲ ਸਬੰਧਤ ਕੰਮ ਵੀ ਸ਼ਾਮਲ ਹਨ। ਮੀਟਿੰਗ ਵਿਚ ਸ਼ਹਿਰ ਦੇ 179 ਟਿਊਬਵੈੱਲਾਂ ਦੇ ਰੱਖ-ਰਖਾਅ ਅਤੇ ਸੰਚਾਲਨ ਦਾ ਠੇਕਾ ਵੀ ਅਲਾਟ ਕਰ ਦਿੱਤਾ ਗਿਆ ਹੈ। ਆਵਾਰਾ ਕੁੱਤਿਆਂ ਦੀ ਨਸਬੰਦੀ ਦਾ ਕੰਮ ਕਰਨ ਵਾਲੀ ਸੋਸਾਇਟੀ ਦੇ ਕੰਮ ਦੀ ਮਿਆਦ ਵਿਚ ਵੀ ਵਾਧਾ ਕੀਤਾ ਗਿਆ ਹੈ। ਲਤੀਫਪੁਰਾ ਤੋਂ ਪੀਪੀਆਰ ਮਾਰਕੀਟ ਤੱਕ ਇੰਟਰਲਾਕਿੰਗ ਟਾਈਲਾਂ ਅਤੇ ਗਰਿਲਾਂ ਲਗਾਉਣ ਦਾ ਕਰੀਬ 1.10 ਕਰੋੜ ਰੁਪਏ ਦਾ ਕੰਮ ਵੀ ਰੋਕ ਦਿੱਤਾ ਗਿਆ ਹੈ। ਇਹ ਕੰਮ ਆਰਟੀਪੀ ਕੰਪਨੀ ਨੂੰ ਦਿੱਤਾ ਜਾਣਾ ਸੀ, ਪਰ ਕੰਪਨੀ ਵਲੋਂ ਪਹਿਲਾਂ ਲਏ ਗਏ ਕੰਮਾਂ ਦੀ ਰਫ਼ਤਾਰ ਹੌਲੀ ਹੋਣ ਕਾਰਨ ਨਵੇਂ ਕੰਮ ਦੇਣ ਤੋਂ ਪਹਿਲਾਂ ਪੁਰਾਣੇ ਕੰਮ ਮੁਕੰਮਲ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਲਿੰਕ ਕਾਲੋਨੀ ਵਿੱਚ ਸੜਕ ਬਣਾਉਣ ਦਾ 45.78 ਲੱਖ ਰੁਪਏ ਦਾ ਟੈਂਡਰ ਵੀ ਫਿਲਹਾਲ ਰੋਕਿਆ ਗਿਆ ਹੈ। ਉੱਤਰੀ ਹਲਕੇ ਦੇ 10 ਲੱਖ ਰੁਪਏ ਦੇ ਇੱਕ ਕੰਮ ਨੂੰ ਛੱਡ ਕੇ ਬਾਕੀ ਸਾਰੇ ਕੰਮ ਪਾਸ ਕਰ ਦਿੱਤੇ ਗਏ। ਵਾਰਡ ਨੰਬਰ 13 ਅਤੇ 14 ਵਿਚ ਕਰੀਬ 1.45 ਕਰੋੜ ਰੁਪਏ ਦੇ ਸਟਰੀਟ ਲਾਈਟਾਂ ਦੇ ਟੈਂਡਰ ਰੋਕ ਦਿੱਤੇ ਗ ਏ ਹਨ। ਇਹ ਟੈਂਡਰ ਵਿਵੇਕ ਐਂਟਰਪ੍ਰਾਈਜ਼ਿਜ਼ ਨੂੰ ਦਿੱਤੇ ਜਾਣੇ ਸਨ, ਪਰ ਮੇਅਰ ਵਨੀਤ ਧੀਰ ਤੇ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਕਿਹਾ ਕਿ ਠੇਕੇਦਾਰ ਵਲੋਂ ਘੱਟ ਛੋਟ ਦਿੱਤੀ ਗਈ ਹੈ। ਇਸ ਲਈ ਠੇਕੇਦਾਰ ਨਾਲ ਗੱਲਬਾਤ ਕਰਕੇ ਛੋਟ ਵਧਾਉਣ ਤੋਂ ਬਾਅਦ ਹੀ ਟੈਂਡਰ ਜਾਰੀ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਣੇ ਕਾਬੂ ਅਗਲੀ ਖ਼ਬਰ ਹਿਰਾਸਤ ਦੇ 24 ਘੰਟਿਆਂ ’ਚ ਪੇਸ਼ੀ ਜ਼ਰੂਰੀ- ਸੁਪਰੀਮ ਕੋਰਟ
Ad Position 24