ਨਵੀਂ ਦਿੱਲੀ, 13 ਨਵੰਬਰ (ਉਪਮਾ ਡਾਗਾ ਪਾਰਥ)-ਮਾਈਕਰੋਸੋਫਟ ਸੇਵਾਵਾਂ ’ਚ ਤਕਨੀਕੀ ਦਿੱਕਤ ਦੇ ਕਾਰਨ ਕੰਪਨੀ ਦੇ ਕਈ ਪ੍ਰੋਗਰਾਮਾਂ ਦੇ ਲਈ ਫੀਚਰ ਪੂਰੀ ਤਰ੍ਹਾਂ ਬੰਦ ਹੋ ਗਏ ਹਨ ਜਿਸ ਦਾ ਅਸਰ ਨਾ ਸਿਰਫ ਦਫ਼ਤਰੀ ਕੰਮਕਾਜ ’ਤੇ ਪਿਆ ਸਗੋਂ ਹਵਾਈ ਸੇਵਾਵਾਂ ’ਤੇ ਵੀ ਇਸ ਦਾ ਅਸਰ ਪਿਆ। ਇਸ ਦਿੱਕਤ ਕਾਰਨ ਦਿੱਲੀ ਤੋਂ ਸਪਾਈਸ ਜੈੱਟ ਦੀਆਂ 3 ਉਡਾਣਾਂ ਰੱਦ ਹੋ ਗਈਆਂ, ਜਦਕਿ ਦੋ ਉਡਾਣਾਂ ਦੇਰੀ ਨਾਲ ਚੱਲੀਆਂ। ਹਾਸਿਲ ਜਾਣਕਾਰੀ ਮੁਤਾਬਿਕ ਸਪਾਈਸ ਜੈੱਟ ਦੀ ਦਿੱਲੀ ਤੋਂ ਪੁਣੇ, ਦਿੱਲੀ ਤੋਂ ਲੇਹ ਅਤੇ ਦਿੱਲੀ ਤੋਂ ਮੁੰਬਈ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਦਕਿ ਦਿੱਲੀ ਤੋਂ ਦਰਭੰਗਾ ਅਤੇ ਦਿੱਲੀ ਤੋਂ ਮੁੰਬਈ ਦੀਆਂ ਉਡਾਣਾਂ ਕਾਫੀ ਦੇਰ ਨਾਲ ਚੱਲੀਆਂ। ਏਅਰ ਇੰਡੀਆ ਨੇ ਕਿਹਾ ਕਿ ਫਿਲਹਾਲ ਉਸ ਦੀਆਂ ਉਡਾਣਾਂ ’ਤੇ ਕੋਈ ਅਸਰ ਨਹੀਂ ਪਿਆ ਹੈ। ਮੁਸਾਫਿਰਾਂ ਦੇ ਈਮੇਲ ਬਿਨਾਂ ਰੁਕਾਵਟ ਦੇ ਮਿਲਦੇ ਰਹੇ ਹਨ ਇਸ ਦੇ ਲਈ ਈਮੇਲ ਨੂੰ ਆਰਜ਼ੀ ਤੌਰ ’ਤੇ ਦੂਜੇ ਰੂਟ ’ਤੇ ਭੇਜਿਆ ਗਿਆ। ਹਵਾਈ ਕੰਪਨੀਆਂ ਨੇ ਮੁਸਾਫਿਰਾਂ ਲਈ ਸਲਾਹ ਜਾਰੀ ਕਰਦਿਆਂ ਮੁਸਾਫਿਰਾਂ ਨੂੰ ਘਰੋਂ ਨਿਕਲਣ ਤੋਂ ਪਹਿਲਾਂ ਉਡਾਣ ਦਾ ਸਟੇਟਸ ਚੈੱਕ ਕਰਨ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮਾਈਕਰੋਸੋਫਟ ਦੀਆਂ ਸੇਵਾਵਾਂ ਵੀਰਵਾਰ ਦੇਰ ਰਾਤ ਤੋਂ ਗੜਬੜੀ ਚੱਲ ਰਹੀ ਹੈ।
ਮਾਈਕ੍ਰੋਸੋਫਟ ਸੇਵਾਵਾਂ ’ਚ ਗੜਬੜੀ ਕਾਰਨ ਦਿੱਲੀ ਹਵਾਈ ਅੱਡੇ ’ਤੇ ਤਿੰਨ ਉਡਾਣਾਂ ਰੱਦ
ਮਾਈਕ੍ਰੋਸੋਫਟ ਸੇਵਾਵਾਂ ’ਚ ਗੜਬੜੀ ਕਾਰਨ ਦਿੱਲੀ ਹਵਾਈ ਅੱਡੇ ’ਤੇ ਤਿੰਨ ਉਡਾਣਾਂ ਰੱਦ
ਅਜੀਤ ਡੈਸਕ
14-11-2026