ਅੰਮ੍ਰਿਤਸਰ, 14 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਨੇ ਦੇਸ਼ ਭਰ ’ਚ 10 ਤੋਂ 12 ਨਵੇਂ ਸੂਬੇ ਬਣਾਉਣ ਦੀ ਤਜਵੀਜ਼ ’ਤੇ ਰਾਏ-ਸ਼ੁਮਾਰੀ ਕਰਵਾਉਣ ਲਈ ਮੁੱਢਲੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸਬੰਧੀ ਸੰਵਿਧਾਨ ਦੀ ਧਾਰਾ 48, ਕਲਾਜ਼ 6 ਤਹਿਤ ਪ੍ਰਧਾਨ ਮੰਤਰੀ ਰਾਸ਼ਟਰੀ ਮਹੱਤਵ ਦੇ ਮੁੱਦੇ ’ਤੇ ਰਾਏ-ਸ਼ੁਮਾਰੀ ਕਰਵਾਉਣ ਦੀ ਇਜਾਜ਼ਤ ਮੰਗ ਸਕਦੇ ਹਨ। ਸਿੰਧ ’ਚ ਨਵਾਂ ਸੂਬਾ ਬਣਾਉਣ ਦੇ ਮੁੱਦੇ ’ਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਦੇ ਵਿਰੋਧ ਤੋਂ ਬਾਅਦ ਸਰਕਾਰ ਨੇ ਇਹ ਰਾਹ ਅਪਣਾਉਣ ਦਾ ਫੈਸਲਾ ਕੀਤਾ ਹੈ । ਤਜਵੀਜ਼ ਅਨੁਸਾਰ ਲਹਿੰਦੇ ਪੰਜਾਬ ’ਚ ਚਾਰ ਨਵੇਂ ਸੂਬੇ ਬਣਾਏ ਜਾ ਸਕਦੇ ਹਨ, ਜਦਕਿ ਸਿੰਧ, ਖ਼ੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਨੂੰ ਦੋ-ਦੋ ਸੂਬਿਆਂ ’ਚ ਵੰਡਣ ਦੀ ਯੋਜਨਾ ਹੈ। ਸਰਕਾਰ ਦਾ ਟੀਚਾ ਮਾਰਚ 2027 ਦੇ ਪਹਿਲੇ ਹਫ਼ਤੇ ਹੋਣ ਵਾਲੀਆਂ ਸੈਨੇਟ ਚੋਣਾਂ ਤੋਂ ਪਹਿਲਾਂ ਇਹ ਪ੍ਰਕਿਰਿਆ ਪੂਰੀ ਕਰਨਾ ਹੈ।
ਪਾਕਿ ’ਚ ਨਵੇਂ ਸੂਬੇ ਬਣਾਉਣ ਲਈ ਰਾਏ ਸ਼ੁਮਾਰੀ ਦੀਆਂ ਤਿਆਰੀਆਂ ਤੇਜ਼
ਅੰਮ੍ਰਿਤਸਰ, 14 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਸਰਕਾਰ ਨੇ ਦੇਸ਼ ਭਰ ’ਚ 10 ਤੋਂ 12 ਨਵੇਂ ਸੂਬੇ ਬਣਾਉਣ ਦੀ ਤਜਵੀਜ਼ ’ਤੇ ਰਾਏ-ਸ਼ੁਮਾਰੀ ਕਰਵਾਉਣ ਲਈ ਮੁੱਢਲੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸਬੰਧੀ ਸੰਵਿਧਾਨ ਦੀ ਧਾਰਾ 48, ਕਲਾਜ਼ 6 ਤਹਿਤ ਪ੍ਰਧਾਨ ਮੰਤਰੀ ਰਾਸ਼ਟਰੀ ਮਹੱਤਵ...
ਅਜੀਤ ਡੈਸਕ
15-11-2026