14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸੀ.ਬੀ.ਆਈ. ਵਲੋਂ ਪੰਜਾਬ ਸਮੇਤ 6 ਸੂਬਿਆਂ ’ਚ ਛਾਪੇ

ਨਵੀਂ ਦਿੱਲੀ, 14 ਨਵੰਬਰ (ਉਪਮਾ ਡਾਗਾ ਪਾਰਥ)-ਸੀ.ਬੀ.ਆਈ ਨੇ ਪਿਛਲੇ ਕੁਝ ਦਿਨਾਂ ਦੌਰਾਨ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ ‘ਮਹਾਦੇਵ ਆਨਲਾਈਨ ਬੁੱਕ ਐਪ’ ਦੇ ਪੈਨਲ ਸੰਚਾਲਕਾਂ ਦੇ ਟਿਕਾਣਿਆਂ ’ਤੇ 6 ਸੂਬਿਆਂ ਵਿਚ 33 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਇਹ ਤਲਾਸ਼ੀ ਪਲੇਟਫਾਰਮ ਦੇ ਮੁੱਖ ਪ੍ਰਮੋਟਰਾਂ ਵਿਚੋਂ ਇੱਕ ਅਤੇ ਮੁੱਖ ਮੁਲਜ਼ਮ ਸੌਰਭ ਚੰਦਰਾਕਰ ਵੱਲੋਂ ਸਲਤਨਤ ਆਫ਼ ਓਮਾਨ ਤੋਂ ਹਵਾਲਗੀ ਤੋਂ ਬਾਅਦ ਕੀਤੇ ਗਏ ਖੁਲਾਸਿਆਂ ਦੇ ਆਧਾਰ ’ਤੇ ਲਈ ਗਈ।ਇਸ ਛਾਪੇਮਾਰੀ ਤਹਿਤ ਜਿੰਨ੍ਹਾਂ...

Ad Position 21
No active advertisement
ਅਜੀਤ ਡੈਸਕ 15-11-2026

ਮਹਾਦੇਵ ਸੱਟੇਬਾਜ਼ੀ ਐਪ ਮਾਮਲਾ
ਨਵੀਂ ਦਿੱਲੀ, 14 ਨਵੰਬਰ (ਉਪਮਾ ਡਾਗਾ ਪਾਰਥ)-ਸੀ.ਬੀ.ਆਈ ਨੇ ਪਿਛਲੇ ਕੁਝ ਦਿਨਾਂ ਦੌਰਾਨ ਗੈਰ-ਕਾਨੂੰਨੀ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ ‘ਮਹਾਦੇਵ ਆਨਲਾਈਨ ਬੁੱਕ ਐਪ’ ਦੇ ਪੈਨਲ ਸੰਚਾਲਕਾਂ ਦੇ ਟਿਕਾਣਿਆਂ ’ਤੇ 6 ਸੂਬਿਆਂ ਵਿਚ 33 ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਹੈ। ਇਹ ਤਲਾਸ਼ੀ ਪਲੇਟਫਾਰਮ ਦੇ ਮੁੱਖ ਪ੍ਰਮੋਟਰਾਂ ਵਿਚੋਂ ਇੱਕ ਅਤੇ ਮੁੱਖ ਮੁਲਜ਼ਮ ਸੌਰਭ ਚੰਦਰਾਕਰ ਵੱਲੋਂ ਸਲਤਨਤ ਆਫ਼ ਓਮਾਨ ਤੋਂ ਹਵਾਲਗੀ ਤੋਂ ਬਾਅਦ ਕੀਤੇ ਗਏ ਖੁਲਾਸਿਆਂ ਦੇ ਆਧਾਰ ’ਤੇ ਲਈ ਗਈ।ਇਸ ਛਾਪੇਮਾਰੀ ਤਹਿਤ ਜਿੰਨ੍ਹਾਂ ਸ਼ਹਿਰਾਂ ਵਿਚ ਤਲਾਸ਼ੀ ਲਈ ਗਈ, ਉਨ੍ਹਾਂ ਵਿਚ ਅੰਮ੍ਰਿਤਸਰ, ਦਿੱਲੀ, ਨਾਗੌਰ, ਧੌਲਪੁਰ, ਭੋਪਾਲ, ਰਾਏਪੁਰ, ਦੁਰਗ, ਇੰਦੌਰ, ਅਹਿਮਦਾਬਾਦ, ਵਡੋਦਰਾ, ਸੂਰਤ, ਮੁੰਬਈ ਅਤੇ ਨਾਗਪੁਰ ਸ਼ਾਮਲ ਹਨ। ਸੀ.ਬੀ.ਆਈ ਸੂਤਰਾਂ ਨੇ ਦੱਸਿਆ ਕਿ ਇੰਨ੍ਹਾਂ ਛਾਪਿਆਂ ਦੌਰਾਨ ਸੱਟੇਬਾਜ਼ੀ ਅਤੇ ਜੂਏ ਦੇ ਲਾਈਵ ਪੈਨਲ ਚੱਲਦੇ ਪਾਏ ਗਏ ਅਤੇ ਉਨ੍ਹਾਂ ਨੂੰ ਬੰਦ ਕਰਵਾ ਦਿੱਤਾ ਗਿਆ। ਤਲਾਸ਼ੀ ਦੌਰਾਨ ਡਿਜੀਟਲ ਉਪਕਰਣ, ਮੋਬਾਈਲ ਫ਼ੋਨ ਅਤੇ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕਰਕੇ ਜ਼ਬਤ ਕੀਤੇ ਗਏ ਹਨ, ਜੋ ਫਰਜ਼ੀ ਖਾਤਿਆਂ (ਮਿਊਲ ਅਕਾਊਂਟਸ) ਅਤੇ ਹਵਾਲਾ ਨੈੱਟਵਰਕ ਦੀ ਵਰਤੋਂ ਨੂੰ ਦਰਸਾਉਂਦੇ ਹਨ। ਇਸ ਦੌਰਾਨ, ਚੰਦਰਾਕਰ ਨੂੰ 13 ਨਵੰਬਰ ਨੂੰ ਈ.ਡੀ ਵੱਲੋਂ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਉਹ ਅਜੇ ਸੀ.ਬੀ.ਆਈ. ਦੀ ਹਿਰਾਸਤ ਵਿਚ ਹੀ ਸੀ। ਸੌਰਭ ਚੰਦਰਾਕਰ ਨੂੰ ਓਮਾਨ ਤੋਂ ਹਵਾਲਗੀ ਰਾਹੀਂ ਲਿਆਂਦਾ ਗਿਆ ਸੀ ਅਤੇ ਸੀ.ਬੀ.ਆਈ. ਨੇ 1 ਨਵੰਬਰ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਇੱਕ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਸ਼ੁਰੂ ਵਿਚ ਉਸ ਨੂੰ ਅੱਠ ਦਿਨਾਂ ਦੇ ਸੀ.ਬੀ.ਆਈ.ਪੁਲਿਸ ਰਿਮਾਂਡ ’ਤੇ ਭੇਜਿਆ ਸੀ। ਉਸ ਤੋਂ ਪੁੱਛਗਿੱਛ ਦੌਰਾਨ ਪਲੇਟਫਾਰਮ ਦੇ ਕੰਮ ਕਰਨ ਦੇ ਤਰੀਕੇ ਅਤੇ ਭਾਰਤ ਵਿਚ ਇਸ ਦੇ ਪੈਨਲ ਸੰਚਾਲਕਾਂ ਦੇ ਨੈੱਟਵਰਕ ਬਾਰੇ ਵੇਰਵਿਆਂ ਦਾ ਖੁਲਾਸਾ ਹੋਇਆ।ਜਾਂਚ ਦੌਰਾਨ ਇਕੱਠੇ ਕੀਤੇ ਗਏ ਦਸਤਾਵੇਜ਼ੀ ਅਤੇ ਡਿਜੀਟਲ ਸਬੂਤਾਂ ਨਾਲ ਵੀ ਉਸ ਦਾ ਸਾਹਮਣਾ ਕਰਵਾਇਆ ਗਿਆ। ਪੁਲਿਸ ਰਿਮਾਂਡ ਖ਼ਤਮ ਹੋਣ ’ਤੇ ਸੌਰਭ ਚੰਦਰਾਕਰ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਨੂੰ 19 ਨਵੰਬਰ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। 13 ਨਵੰਬਰ ਨੂੰ, ਰਾਏਪੁਰ ਦੀ ਇੱਕ ਵਿਸ਼ੇਸ਼ ਅਦਾਲਤ ਵੱਲੋਂ ਕਥਿਤ ਮਨੀ ਲਾਂਡਰਿੰਗ ਮਾਮਲੇ ਵਿਚ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਈ.ਡੀ. ਨੇ ਚੰਦਰਾਕਰ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੂੰ 19 ਨਵੰਬਰ ਤੱਕ ਸੱਤ ਦਿਨਾਂ ਦੇ ਈ.ਡੀ. ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਅੰਮ੍ਰਿਤਸਰ ’ਚ ਵੀ ਛਾਪੇਮਾਰੀ
ਅੰਮ੍ਰਿਤਸਰ, (ਰੇਸ਼ਮ ਸਿੰਘ)-ਸੀ.ਬੀ.ਆਈ. ਵਲੋਂ ਦੇਸ਼ ਭਰ ’ਚ ਆਨਲਾਈਨ ਸੱਟੇਬਾਜ਼ੀ ਦੀ ਜਾਂਚ ਦੇ ਹਿੱਸੇ ਵਜੋਂ ਅੰਮ੍ਰਿਤਸਰ ਦੇ ਹੋਲੀ ਸਿਟੀ, ਰਣਜੀਤ ਐਵਨਿਊ ਤੇ ਛੇਹਰਟਾ ਆਦਿ ਸਥਾਨਾਂ ’ਤੇ ਛਾਪੇਮਾਰੀ ਕੀਤੀ ਗਈ, ਜਿਥੇ ਟੀਮ ਵਲੋਂ ਮੋਬਾਈਲ ਫ਼ੋਨ, ਲੈਪਟਾਪ, ਬੈਂਕ ਦਸਤਾਵੇਜ਼ ਅਤੇ ਡਿਜੀਟਲ ਸਬੂਤ ਜ਼ਬਤ ਕੀਤੇ ਗਏ ਹਨ।  ਹਾਲਾਂਕਿ, ਟੀਮ ਵਲੋਂ ਕਿਸੇ ਨੂੰ ਹਿਰਾਸਤ ’ਚ ਲੈਣ ਦੀ ਸੂਚਨਾ ਨਹੀਂ ਮਿਲੀ ਹੈ ਅਤੇ ਅੰਮ੍ਰਿਤਸਰ ’ਚ ਹੋਈ ਛਾਪੇਮਾਰੀ ਦੀ ਸਥਾਨਕ ਪੁਲਿਸ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਤੇ ਨਾਂ ਹੀ ਮੀਡੀਆਂ ਨੂੰ ਇਸ ਦੀ ਭਿਣਕ ਲਗਣ ਦਿੱਤੀ ਗਈ।

Ad Position 22
No active advertisement
ਪਿਛਲੀ ਖ਼ਬਰ ‘ਭਾਰਤ-ਅਮਰੀਕਾ ਵਪਾਰ ਸਮਝੌਤਾ ਜਲਦ’ ਅਗਲੀ ਖ਼ਬਰ ਕੇਜਰੀਵਾਲ ਨੂੰ ਧਮਕੀ ਦੇਣ ਵਾਲਾ ਮੁਲਜ਼ਮ ਰੋਹਤਕ ਤੋਂ ਕਾਬੂ
Ad Position 24