ਮਾਹਿਲਪੁਰ, 3 ਜਨਵਰੀ (ਰਜਿੰਦਰ ਸਿੰਘ)-ਨਵੇਂ ਸਾਲ ਦੀ ਆਮਦ 'ਤੇ ਸਰਬੱਤ ਦੇ ਭਲੇ ਲਈ ਡੇਰਾ ਸਾਈਾ ਗੁਲਾਬ ਸ਼ਾਹ ਮੈਲੀ ਵਿਖੇ ਗੱਦੀ ਨਸ਼ੀਨ ਸੰਤ ਗੰਗਾ ਦੇਵੀ ਮਹਾਰਾਜ ਦੀ ਰਹਿਨੁਮਾਈ ਹੇਠ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਤ ਗੰਗਾ ਮਹਾਰਾਜ ਦੁਆਰਾ ਸ਼ਬਦ ਕੀਰਤਨ ਅਤੇ ਸਤਸੰਗ ਕੀਤਾ ਗਿਆ ਅਤੇ ਸੰਗਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਹੋਏ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਮੌਕੇ ਸੰਤ ਰਮੇਸ਼ ਦਾਸ ਡੇਰਾ ਸ਼ੇਰਪੁਰ ਕੱਲਰਾਂ, ਸੰਤ ਰਾਜਿੰਦਰ ਦਾਸ, ਸੰਤ ਸਰਿਤਾ, ਸੰਤ ਰਮਾ, ਸੰਤ ਜਗਦੀਸ਼, ਸੰਤ ਸਰਸਵਤੀ, ਇੰਦੂ ਮਹਾਰਾਜ, ਸੰਤ ਰਾਣੀ ਮਹਾਰਾਜ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਸਮਾਗਮ ਦੌਰਾਨ ਲੋਕ ਭਲਾਈ ਨੂੰ ਸਮਰਪਿਤ ਸਿੱਧ ਜੋਗੀ ਟਰੱਸਟ ਖ਼ਾਨਪੁਰ ਦੇ ਸਰਪ੍ਰਸਤ ਡਾ. ਜਸਵੰਤ ਸਿੰਘ ਥਿੰਦ ਦੀ ਅਗਵਾਈ 'ਚ ਡਾ. ਪ੍ਰਭ ਹੀਰ ਦੀ ਟੀਮ ਹਰਜਿੰਦਰ ਕੁਮਾਰੀ, ਨਵਜੋਤ ਕੌਰ, ਹਰਜੋਤ ਕੌਰ ਤੇ ਕਿਸ਼ਨ ਚੰਦ ਵਲੋਂ ਮੁਫ਼ਤ ਮੈਡੀਕਲ ਕੈਂਪ ਤੇ ਮੁਫ਼ਤ ਸ਼ੂਗਰ ਟੈਸਟ ਕਰਕੇ ਕਰੀਬ 700 ਦੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਸੰਤ ਮਹਾਂਪੁਰਸ਼ਾਂ ਵਲੋਂ ਡਾਕਟਰੀ ਟੀਮ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਸਿੱਧ ਜੋਗੀ ਟਰੱਸਟ ਵਲੋਂ ਵੱਡੇ ਪੱਧਰ 'ਤੇ ਮੈਡੀਕਲ ਕੈਪ ਲਗਾ ਕੇ ਸਮਾਜ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ |