07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਵਿਧਾਇਕ ਘੁੰਮਣ ਵਲੋਂ ਬਲਾਕ ਨਿੱਕੂਚੱਕ ਦੇ ਵੋਟਰਾਂ ਦਾ ਧੰਨਵਾਦ

Ad Position 21
No active advertisement
ਅਜੀਤ ਡੈਸਕ 04-01-2026
ਹਾਜੀਪੁਰ, 3 ਜਨਵਰੀ (ਜੋਗਿੰਦਰ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਜਿੱਤਣ ਤੋਂ ਬਾਅਦ ਵਿਧਾਇਕ ਘੁੰਮਣ ਨੇ ਪਿੰਡ ਨਿੱਕੂਚੱਕ ਵਿਚ ਕਰਵਾਏ ਗਏ ਧੰਨਵਾਦ ਸਮਾਗਮ ਦੌਰਾਨ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸੰਬੋਧਨ ਕਰਦਿਆਂ ਐਡ. ਘੁੰਮਣ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਕਿਹਾ ਲੋਕਾਂ ਨੇ ਜੋ ਵਿਸ਼ਵਾਸ 'ਆਪ' ਪਾਰਟੀ 'ਤੇ ਕੀਤਾ ਹੈ, ਉਸ ਨੂੰ ਬਰਕਰਾਰ ਰੱਖਦਿਆਂ ਵੱਡੀ ਪੱਧਰ 'ਤੇ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ | ਉਨ੍ਹਾਂ ਕਿਹਾ ਪਿੰਡ ਨਿੱਕੂਚੱਕ ਵਿਚ ਜਲਦੀ ਖੇਡ ਗਰਾਊਾਡ ਦਾ ਕੰਮ, ਨਵੀਂ ਡਿਸਪੈਂਸਰੀ ਬਣੇਗੀ | ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ 'ਤੇ ਵਰ੍ਹਦਿਆਂ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਉਸ ਦੀ ਥਾਂ ਵੀਬੀ–ਜੀ ਰਾਮ ਜੀ ਬਿੱਲ ਲਾਗੂ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ | ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੋਮਾ ਦੇਵੀ, ਸੰਮਤੀ ਮੈਂਬਰ ਰਫ਼ੀਕ ਸਾਬੀ, ਸੰਮਤੀ ਮੈਂਬਰ ਬੌਬੀ ਕੌਸ਼ਲ, ਸੰਮਤੀ ਮੈਂਬਰ ਸੁਰਿੰਦਰ ਸਿੰਘ, ਮਨਜਿੰਦਰ ਸਿੰਘ ਨਿੱਕੁਚੱਕ, ਸੁਖਵਿੰਦਰ ਸੁੱਖੀ, ਪਿੰਕੀ ਪ੍ਰਧਾਨ, ਬਲਾਕ ਪ੍ਰਧਾਨ ਕਰਨੈਲ ਰਾਣਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਵਿੰਦਰ ਕੌਰ, ਸਰਪੰਚ ਮਾਨ ਸਿੰਘ, ਸਰਪੰਚ ਪਰਵਿੰਦਰ ਸਿੰਘ, ਰਾਜ ਕੁਮਾਰ, ਸਰਪੰਚ ਲੱਕੀ, ਗੌਰਵ ਸਵਾਰ, ਬਿੱਲੂ ਸੇਖਾ ਮੱਤਾ, ਲੰਬੜਦਾਰ ਹਰਮੀਨ ਜੁਗਿਆਲ, ਪਿ੍ੰਸ ਸਵਾਰ, ਬਿਕਰਮ ਸਿੰਘ ਸੇਖਾ ਮੱਤਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੱਸੋਵਾਲ 'ਚ ਸਮਾਗਮ ਕਰਵਾਇਆ ਅਗਲੀ ਖ਼ਬਰ ਪੱਤਰਕਾਰਾਂ 'ਤੇ ਕੇਸ ਦਰਜ ਕਰਕੇ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ-ਪੁਰਖੋਵਾਲ
Ad Position 24