ਹਰਿਆਣਾ, 3 ਜਨਵਰੀ (ਹਰਮੇਲ ਸਿੰਘ ਖੱਖ)-ਨਵੇਂ ਸਾਲ ਦੀ ਆਮਦ 'ਤੇ ਥਾਣਾ ਹਰਿਆਣਾ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਅਤੇ ਐਸ.ਪੀ ਮੇਜਰ ਸਿੰਘ, ਡੀ.ਐੱਸ.ਪੀ (ਆਰ) ਨਰਿੰਦਰ ਸਿੰਘ ਤੇ ਐੱਸ.ਐੱਚ.ਓ ਹਰਿਆਣਾ ਅਮਰਜੀਤ ਕੌਰ ਦੀ ਦੇਖ ਰੇਖ ਵਿਚ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਭਾਈ ਜਸਵੰਤ ਸਿੰਘ ਗੁਰਦੁਆਰਾ ਭੀਖੋਵਾਲ ਵਾਲਿਆਂ ਵਲੋਂ ਸੰਗਤ ਨੂੰ ਗੁਰਬਾਣੀ ਰਾਹੀਂ ਨਿਹਾਲ ਕੀਤਾ ਗਿਆ | ਇਸ ਧਾਰਮਿਕ ਸਮਾਗਮ ਵਿਚ ਐੱਸ.ਪੀ ਮੇਜਰ ਸਿੰਘ, ਡੀ.ਐੱਸ.ਪੀ (ਡੀ) ਪਰਨੀਤ ਢਿੱਲੋਂ, ਡੀ.ਐਸ.ਪੀ. ਕਮਲਜੀਤ ਸਿੰਘ, ਐਸ.ਐਚ.ਓ. ਹਰਪ੍ਰੇਮ ਸਿੰਘ ਥਾਣਾ ਹਾਜੀਪੁਰ, ਐੱਸ ਐੱਚ.ਓ ਜੈਪਾਲ ਥਾਣਾ ਮਾਡਲ ਟਾਊਨ ,ਐੱਸ.ਐੱਚ.ਓ. ਬੁੱਲੋ੍ਹਵਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਧਾਰਮਿਕ ਸਮਾਗਮ ਦੌਰਾਨ ਮੇਜਰ ਸਿੰਘ ਐਸ.ਪੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਮੁੱਖ ਮਕਸਦ ਇਲਾਕਾ ਨਿਵਾਸੀਆਂ ਨੂੰ ਵਧੀਆ ਸੇਵਾਵਾਂ ਦੇਣਾ ਅਤੇ ਲੋਕਾਂ ਦੀ ਭਲਾਈ ਵਾਸਤੇ ਆਪਣੀ ਜ਼ਿੰਮੇਵਾਰੀ ਹੁੰਦੀ ਹੈ | ਇਸ ਮੌਕੇ ਹੈੱਡ ਮੁਨਸ਼ੀ ਗੁਰਕਰਨ ਸਿੰਘ ਸ਼ਾਹੀ, ਹਰਵਿੰਦਰ ਸਿੰਘ, ਸਤਪਾਲ, ਜਗਜੀਤ ਸਿੰਘ ਜੱਗੀ, ਬੀਬੀ ਹਰਪ੍ਰੀਤ ਕੌਰ ਥਿਆੜਾ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ ਸੋਨੂੰ ਸਰਪੰਚ, ਗੁਰਪ੍ਰੀਤ ਸਿੰਘ ਹੈਪੀ, ਜੈਵੰਤੀ, ਮੁਕੇਸ਼ ਡਡਵਾਲ ਸਿਟੀ ਪ੍ਰਧਾਨ, ਮਿੰਟੂ ਨਲੋਆ, ਬਲਵਿੰਦਰ ਸਿੰਘ, ਸ਼ੰਮੀ ਹਰਿਆਣਾ, ਰਿੰਕੂ ਕਬੀਰਪੁਰ ਪੰਚ, ਮਾ. ਧਰਮਪਾਲ, ਗੁਰਿੰਦਰ ਸਿੰਘ ਧੂਤ, ਰੁਰਜਿੰਦਰ ਸਿੰਘ ਧਨੋਆ ਆਦਿ ਹਾਜ਼ਰ ਸਨ |