07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਡੀ.ਟੀ.ਐੱਫ. ਵਲੋਂ ਪੱਤਰਕਾਰਾਂ 'ਤੇ ਪਰਚਾ ਦਰਜ ਕਰਨ ਦੀ ਨਿਖੇਧੀ

Ad Position 21
No active advertisement
ਅਜੀਤ ਡੈਸਕ 04-01-2026
ਗੜ੍ਹਸ਼ੰਕਰ, 3 ਜਨਵਰੀ (ਧਾਲੀਵਾਲ)-ਲੋਕ ਮਸਲਿਆਂ 'ਤੇ ਲਗਾਤਾਰ ਲੋਕਾਂ ਦੀ ਆਵਾਜ਼ ਬਣਨ ਵਾਲੇ ਪੱਤਰਕਾਰਾਂ 'ਤੇ ਪੰਜਾਬ ਸਰਕਾਰ ਵਲੋਂ ਲੁਧਿਆਣਾ ਵਿਖੇ ਸਾਈਬਰ ਕਰਾਈਮ ਥਾਣੇ 'ਚ ਪਰਚਾ ਦਰਜ ਕਰਨ ਦੀ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਵੱਲੋਂ ਸਖ਼ਤ ਨਿਖੇਧੀ ਕੀਤੀ ਗਈ ਹੈ | ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਸਿੰਘ ਕੌੜਿਆਂਵਾਲੀ, ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਲੋਕ ਮਸਲਿਆਂ 'ਤੇ ਬਤੌਰ ਮੀਡੀਆ ਅਦਾਰੇ, ਸਰਕਾਰ ਨੂੰ ਸਵਾਲਾਂ ਰਾਹੀਂ ਘੇਰਨ ਵਾਲੇ ਅਤੇ ਪੰਜਾਬ ਦੇ ਸ੍ਰੋਤਾਂ ਦੀ ਕੀਤੀ ਜਾ ਰਹੀ ਸਿਆਸੀ ਦੁਰਵਰਤੋਂ ਲੋਕਾਂ ਦੀ ਕਚਹਿਰੀ ਵਿਚ ਸਾਹਮਣੇ ਲਿਆਉਣ ਵਾਲੇ ਲੋਕ ਆਵਾਜ਼ ਚੈਨਲ ਦੇ ਮਨਿੰਦਰਜੀਤ ਸਿੰਘ, ਪੱਤਰਕਾਰ ਮਿੰਟੂ ਗੁਰੂਸਰੀਆ ਅਤੇ ਆਰ.ਟੀ.ਆਈ. ਐਕਟੀਵਿਸਟ ਮਾਨਿਕ ਗੋਇਲ ਸਮੇਤ 10 ਵਿਅਕਤੀਆਂ 'ਤੇ ਪੰਜਾਬ ਸਰਕਾਰ ਲੁਧਿਆਣਾ ਵਿਖੇ ਸਾਈਬਰ ਕਰਾਈਮ ਥਾਣੇ ਵਿਚ ਪੁਲਿਸ ਪਰਚਾ ਦਰਜ਼ ਕਰਕੇ ਲੋਕਾਂ ਦੀ ਪ੍ਰੈੱਸ ਦੀ ਆਜ਼ਾਦੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ | ਆਗੂਆਂ ਨੇ ਸਰਕਾਰ ਤੋਂ ਇਸ ਝੂਠੇ ਪੁਲਿਸ ਪਰਚੇ ਨੂੰ ਫੌਰੀ ਰੱਦ ਕਰਨ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰਾਂ 'ਤੇ ਬਦਲੇ ਦੀ ਕਾਰਵਾਈ ਤਹਿਤ ਪਰਚੇ ਦਰਜ ਕਰਨ ਦੀ ਨਿਖੇਧੀ-ਜੀ.ਟੀ.ਯੂ. ਅਗਲੀ ਖ਼ਬਰ ਵਿਕਾਸ ਦੇ ਆਧਾਰ 'ਤੇ ਪੰਜਾਬ ਵਿਚ 'ਆਪ' ਦੀ ਦੁਬਾਰਾ ਸਰਕਾਰ ਬਣੇਗੀ- ਮੈਡਮ ਲੋਹਟੀਆ
Ad Position 24