ਕੋਟਫ਼ਤੂਹੀ, 5 ਜਨਵਰੀ (ਅਟਵਾਲ)-ਪਿੰਡ ਭਾਮ ਵਿਖੇ ਸੁਰਿੰਦਰ ਸਿੰਘ ਸੋਢੀ ਮੈਮੋਰੀਅਲ ਕਲੱਬ ਵਲੋਂ ਨੌਜਵਾਨ ਸਪੋਰਟਸ ਕਲੱਬ, ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ, ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਸੁਰਿੰਦਰ ਸਿੰਘ ਸੋਢੀ ਭਾਮ ਦੀ ਯਾਦ ਵਿਚ ਕਰਵਾਏ ਜਾ ਰਹੇ ਸਾਲਾਨਾ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਡਾ. ਇਸ਼ਾਂਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਅਤੇ ਹਰੀ ਸਿੰਘ ਜਸਵਾਲ ਭਾਮ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਗੁਰਦੀਪ ਸਿੰਘ ਥਾਪਾ, ਸੁਨੀਲ ਕੁਮਾਰ, ਮਾ. ਜਸਵਿੰਦਰ ਸਿੰਘ ਜਸਵਾਲ, ਸਰਪੰਚ ਪਰਵਿੰਦਰ ਸਿੰਘ ਜਸਵਾਲ, ਬਲਪ੍ਰੀਤ ਸਿੰਘ ਨਿਊਜ਼ੀਲੈਂਡ, ਸਤਪਾਲ ਸਿੰਘ ਬਿੱਟੂ, ਦਲਜੀਤ ਸਿੰਘ, ਰਜਿੰਦਰ ਸਿੰਘ ਫ਼ੌਜੀ, ਹਨੀ ਜਸਵਾਲ, ਮਨੋਹਰ ਸਿੰਘ ਜਸਵਾਲ, ਸਤਨਾਮ ਸਿੰਘ ਸੱਤੀ, ਜਸਵਿੰਦਰ ਸਿੰਘ, ਭੀਸ਼ਮ ਸਿੰਘ, ਰਿਆਜ਼ ਮੁਹੰਮਦ, ਬਲਵਿੰਦਰ ਸਿੰਘ ਜਸਵਾਲ ਪ੍ਰਧਾਨ ਰਾਜਪੂਤ ਸਭਾ, ਕਰਮਵੀਰ ਸਿੰਘ ਪੰਚ, ਗੋਪਾਲ ਸਿੰਘ ਪੰਚ, ਬਲਵੀਰ ਸਿੰਘ ਪੰਚ, ਜਤਿੰਦਰ ਕੁਮਾਰ ਸੋਨੀ, ਪ੍ਰਦੀਪ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਤਰਸੇਮ ਸਿੰਘ ਕੈਨੇਡਾ, ਬਲਜੀਤ ਸਿੰਘ ਪੰਚ, ਜਨਕ ਚੋਪੜਾ, ਰਸ਼ਪਾਲ ਚੋਪੜਾ, ਗੁਰਜਿੰਦਰ ਸਿੰਘ ਗੋਗੀ, ਸਤਪਾਲ ਜੱਖੂ, ਜੀਤ ਰਾਮ ਪ੍ਰਧਾਨ, ਰਣਜੀਤ ਕੌਰ ਬਲਾਕ ਸੰਮਤੀ ਮੈਂਬਰ ਭਾਮ, ਗੁਰਸੇਵਕ ਸਿੰਘ ਭਾਮ, ਬਲਜਿੰਦਰ ਬਿੰਦੂ ਆਦਿ ਹਾਜ਼ਰ ਸਨ | ਇਸ ਮੌਕੇ ਫੁੱਟਬਾਲ ਦੇ ਉਦਘਾਟਨੀ ਟੂਰਨਾਮੈਂਟ ਭੂੰਗਰਨੀ ਅਤੇ ਡਾਂਡੀਆਂ ਵਿਚਕਾਰ ਹੋਇਆ, ਜਿਸ ਵਿਚ ਭੂੰਗਰਨੀ ਦੀ ਟੀਮ ਜੇਤੂ ਰਹੀ |