22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਰੋਟਰੀ ਕਲੱਬ ਆਫ਼ ਹੁਸ਼ਿਆਰਪੁਰ ਵਲੋਂ ਨਵੇਂ ਸਾਲ ਦੀ ਆਮਦ 'ਤੇ ਪਰਿਵਾਰ ਮਿਲਣ ਸਮਾਗਮ

Ad Position 21
No active advertisement
ਅਜੀਤ ਡੈਸਕ 06-01-2026
ਹੁਸ਼ਿਆਰਪੁਰ, 5 ਜਨਵਰੀ (ਨਰਿੰਦਰ ਸਿੰਘ ਬੱਡਲਾ)-ਰੋਟਰੀ ਕਲੱਬ ਆਫ਼ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਟਿਮਾਟਨੀ ਆਹਲੂਵਾਲੀਆਂ ਦੀ ਅਗਵਾਈ 'ਚ ਨਵੇਂ ਸਾਲ ਦੀ ਸ਼ੁਰੂਆਤ 'ਚ ਕਲੱਬ ਮੈਂਬਰਾਂ ਦਾ ਇਕ ਪਰਿਵਾਰਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਰੋਟਰੀ ਕਲੱਬ ਵੱਲੋਂ ਸਾਰੇ ਪਰਿਵਾਰ ਸ਼ਾਮਲ ਹੋਏ ਅਤੇ ਰੋਟੇਰੀਅਨ ਸਾਬਕਾ ਜ਼ਿਲ੍ਹਾ ਗਵਰਨਰ ਸੁਰਿੰਦਰ ਵਿਜ, ਅਰੁਣ ਜੈਨ, ਅਤੇ ਜੀ.ਐਸ ਬਾਵਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਤੋਂ ਇਲਾਵਾ ਕਲੱਬ ਸਕੱਤਰ ਸੰਜੀਵ ਕੁਮਾਰ, ਰਵੀ ਜੈਨ, ਅਸ਼ੋਕ ਜੈਨ, ਰਜਿੰਦਰ ਮੋਦਗਿਲ, ਲੈਂਪੀ ਆਹਲੂਵਾਲੀਆ, ਸੁਮਨ ਨਈਅਰ, ਮੈਡਮ ਓਮ ਕਾਂਤਾ, ਨੀਨਾ ਜੈਨ, ਜਸਵਿੰਦਰ ਬਾਵਾ, ਨਰੇਸ਼ ਜੈਨ, ਪ੍ਰਸਿੱਧ ਸਮਾਜ ਸੇਵੀ ਸੰਜੀਵ ਅਰੋੜਾ, ਅਰਵਿੰਦਰ ਸੂਦ ਐਡਵੋਕੇਟ ਅਤੇ ਹੋਰ ਸ਼ਾਮਿਲ ਸਨ | ਇਸ ਮੌਕੇ ਤੇ ਰੋਟੇਰੀਅਨ ਅਰੁਣ ਜੈਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸ਼ੁਰੂ ਹੋਏ ਸਾਲ 2026 ਦੀਆਂ ਮੁਬਾਰਕਾਂ ਦਿੱਤੀਆਂ | ਪ੍ਰਧਾਨ ਟਿਮਾਟਨੀ ਆਹਲੂਵਾਲੀਆਂ ਅਤੇ ਸਕੱਤਰ ਸੰਜੀਵ ਕੁਮਾਰ ਰੋਟਰੀ ਕਲੱਬ ਵੱਲੋਂ ਕੀਤੇ ਜਾਣ ਵਾਲੇ ਆਗਾਮੀ ਪ੍ਰੋਜੈਕਟਾਂ ਦੀ ਜਾਣਕਾਰੀ ਦਿੱਤੀ | ਸਟੇਜ ਸਕੱਤਰ ਦੀ ਭੂਮਿਕਾ ਜੀ.ਐੱਸ ਬਾਵਾ ਨੇ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਧੁੰਦ ਦੇ ਮੌਸਮ 'ਚ ਸੜਕ ਸੁਰੱਖਿਆ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਸੁਚੇਤ - ਆਸ਼ਿਕਾ ਜੈਨ ਅਗਲੀ ਖ਼ਬਰ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਨਤਮਸਤਕ ਹੋਏ
Ad Position 24