ਬੁੱਲ੍ਹੋਵਾਲ 5 ਜਨਵਰੀ (ਲੁਗਾਣਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਦੀ ਪ੍ਰਧਾਨਗੀ ਹੇਠ ਪਿੰਡ ਫ਼ਤਿਹਪੁਰ 'ਚ ਹੋਈ | ਜਿਸ ਵਿਚ ਬੀਤੇ ਦਿਨੀਂ ਪੰਜਾਬ ਵਿਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਵਿਚ ਕਿਸਾਨਾਂ ਦੀ ਸਹਿਯੋਗ ਕਰਨ ਵਾਲੇ ਹੜ੍ਹ ਪ੍ਰਭਾਵਿਤ ਇਲਾਕੇ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਵਾਲਿਆਂ ਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਟੀਮ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਤੇ ਸਨਮਾਨ ਕਰਨ ਵਾਲਿਆਂ ਵਿਚ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਧੁੱਗਾ ਨਾਲ ਸੂਬਾ ਕਮੇਟੀ ਮੈਂਬਰ ਸਤਪਾਲ ਸਿੰਘ ਡਡਿਆਣਾ, ਮੁੱਖ ਸਲਾਹਕਾਰ ਕੁਲਵੀਰ ਸਿੰਘ ਬੈਂਸ, ਸਲਾਹਕਾਰ ਸਰਨਾਗਰ ਸਿੰਘ ਜੰਡਿਆਲਾ, ਜ਼ਿਲ੍ਹਾ ਮੀਤ ਪ੍ਰਧਾਨ ਤਰਲੋਕ ਸਿੰਘ ਮਨੀ, ਹਰਦੀਪ ਸਿੰਘ ਸਕੱਤਰ, ਰਵਿੰਦਰ ਸਿੰਘ ਪੈੱ੍ਰਸ ਸਕੱਤਰ, ਗੁਰਵਿੰਦਰ ਸਿੰਘ ਬਲਾਕ ਪ੍ਰਧਾਨ 1, ਪਰਮਜੀਤ ਸਿੰਘ ਸੋਢੀ ਬਲਾਕ ਪ੍ਰਧਾਨ ਭੂੰਗਾ, ਲਖਵੀਰ ਸਿੰਘ ਬਲਾਕ ਪ੍ਰਧਾਨ ਹਾਜੀ ਪੁਰ, ਪਰਮਿੰਦਰ ਸਿੰਘ ਕੰਧਾਲੀ ਬਲਾਕ ਪ੍ਰਧਾਨ ਟਾਂਡਾ ਰਵਿੰਦਰ ਸਿੰਘ ਧਾਮੀ ਬਲਵਿੰਦਰ ਸਿੰਘ ਬਿੱਟੂ ਲੰਬੜਦਾਰ ਸਾਦਾ ਰਾਈਆਂ,ਕਰਮ ਸਿੰਘ ਪਰਮਜੀਤ ਸਿੰਘ, ਬਲਵੀਰ ਸਿੰਘ ਰਾਜਪੁਰ,ਸਾਬੀ ਆਦਮਪੁਰ ਗੁਰਦੀਪ ਸਿੰਘ ਲੁੱਦਾ, ਓਮ ਸਿੰਘ ਸਟਿਆਣਾ, ਸੁਖਵਿੰਦਰ ਸਿੰਘ ਸੁੱਖਾ ਨਸਰਾਲਾ, ਕੁਲਵੰਤ ਸਿੰਘ ਧੁੱਗਾ, ਰੁਪਿੰਦਰਜੀਤ ਸਿੰਘ ਧੁੱਗਾ, ਸੁਰਿੰਦਰ ਸਿੰਘ ਬੈਸਤਾਨੀ, ਜਸਵੰਤ ਸਿੰਘ ਬਲਵੰਤ ਸਿੰਘ, ਹਰਦੀਪ ਸਿੰਘ, ਓਾਕਾਰ ਸਿੰਘ, ਨਵਜੀਤ ਸਿੰਘ, ਅਜੀਤ ਸਿੰਘ, ਮਨੀ ਸਿੰਘ, ਪਰਮਜੀਤ ਸਿੰਘ, ਗੁਰਨਾਮ ਸਿੰਘ ਆਦਿ ਕਿਸਾਨ ਵੀਰ ਹਾਜ਼ਰ ਸਨ |