ਹੁਸ਼ਿਆਰਪੁਰ, 24 ਜਨਵਰੀ (ਨਰਿੰਦਰ ਸਿੰਘ ਬੱਡਲਾ)-ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ ਮਹਿੰਦਰ ਸਿੰਘ (80) ਵਾਸੀ ਬੱਡੋਂ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਆਬਾ ਫੁੱਟਬਾਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਪਟਵਾਰੀ ਕ੍ਰਿਸ਼ਨ ਚੰਦ ਭਨੋਟ, ਰਿਟਾ. ਪਿ੍ੰ. ਜਗਮੋਹਨ ਸਿੰਘ ਡਾਂਡੀਆ, ਪਿ੍ੰ. ਸੁਖਇੰਦਰ ਸਿੰਘ ਮਿਨਹਾਸ, ਮਾ. ਹਰਭਜਨ ਸਿੰਘ ਅਜਨੋਹਾ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਸਮੁੱਚੇ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਮਹਿੰਦਰ ਸਿੰਘ ਨੇ 10ਵੀਂ ਦੀ ਪ੍ਰੀਖਿਆ ਖ਼ਾਲਸਾ ਕੋ. ਐਜੂਕੇਸ਼ਨ ਸਕੂਲ ਬੱਡੋਂ ਤੋਂ ਪ੍ਰਾਪਤ ਕੀਤੀ ਅਤੇ ਇਸ ਉਪਰੰਤ ਉਹ ਸਿੱਖ ਸੈਂਟਰਲ ਮੇਰਠ (ਰਾਮਗੜ੍ਹ) 'ਚ ਫੁੱਟਬਾਲ ਦੀ ਟੀਮ ਦੇ ਖਿਡਾਰੀ ਵਜੋਂ ਭਰਤੀ ਹੋਏ | ਉਨ੍ਹਾਂ ਦੱਸਿਆ ਕਿ ਆਪਣੀ ਮਿਹਨਤ ਅਤੇ ਲਗਨ ਸਦਕਾ ਭਾਰਤ ਦੀ ਫੁੱਟਬਾਲ ਟੀਮ 'ਚ ਵੀ ਖੇਡਦੇ ਰਹੇ | ਉਨ੍ਹਾਂ ਦੱਸਿਆ ਕਿ ਉਹ ਫ਼ੌਜ 'ਚੋਂ ਬਤੌਰ ਸੂਬੇਦਾਰ ਰਿਟਾਇਰ ਹੋਏ ਅਤੇ ਆਪਣੇ ਜੱਦੀ ਪਿੰਡ ਬੱਡੋਂ ਵਿਖੇ ਰਹਿੰਦਿਆਂ ਖਿਡਾਰੀਆਂ ਨੂੰ ਫੁੱਟਬਾਲ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਹਰਦੀਪ ਸਿੰਘ ਖ਼ਾਲਸਾ, ਕੋਚ ਗੁਰਦੀਪ ਸਿੰਘ ਥਾਪਾ, ਹਰਵਿੰਦਰ ਸਿੰਘ ਬੀ.ਐੱਸ.ਐਫ., ਦਵਿੰਦਰ ਸਿੰਘ ਪੰਜਾਬ ਪੁਲਿਸ, ਰਣਜੀਤ ਸਿੰਘ, ਸਾਬਕਾ ਸਰਪੰਚ ਅਮਨਦੀਪ ਸਿੰਘ, ਡਾ. ਸੁਖਦੇਵ ਸਿੰਘ, ਕੋਚ ਮਨਵੀਰ ਸਿੰਘ ਸਰਹਾਲਾ, ਸੋਹਣ ਲਾਲ ਆਦਿ ਨੇ ਵੀ ਉਨ੍ਹਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ |