17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਮਾਜ ਸੇਵਕ ਨੌਜਵਾਨ ਆਗੂ ਕੇਸ਼ਵ ਸਾਥੀਆਂ ਸਮੇਤ ਭਾਰਤੀ ਜਨਤ ਪਾਰਟੀ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 26-01-2026
ਤਲਵਾੜਾ, 25 ਜਨਵਰੀ (ਮਨੀਸ਼ਾ ਮਹਿਤਾ)- ਕਮਾਹੀ ਦੇਵੀ ਖੇਤਰ ਦੇ ਪਿੰਡ ਨਾਰੰਗਪੁਰ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਪਿੰਡ ਦੇ ਨੌਜਵਾਨ ਆਗੂ ਪ੍ਰਸਿੱਧ ਸਮਾਜ ਸੇਵਕ ਕੇਸ਼ਵ ਆਪਣੇ ਸਾਥੀਆਂ ਸਮੇਤ ਭਾਜਪਾ ਪਾਰਟੀ ਵਿਚ ਸ਼ਾਮਿਲ ਹੋ ਗਏ | ਪਿੰਡ ਵਿਖੇ ਇਕ ਸਮਾਗਮ ਦੌਰਾਨ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਕੁਮਾਰ ਪਿੰਕੀ ਅਤੇ ਉਨ੍ਹਾਂ ਦੀ ਟੀਮ ਨੇ ਕੇਸ਼ਵ ਤੇ ਉਨ੍ਹਾਂ ਦੇ ਸਾਥੀਆਂ ਦਾ ਭਾਜਪਾ ਵਿਚ ਆਉਣ 'ਤੇ ਸਿਰੋਪਾਓ ਪਾ ਕੇ ਨਿੱਘਾ ਸਵਾਗਤ ਕੀਤਾ | ਪਿੰਕੀ ਨੇ ਕਿਹਾ ਕਿ ਕਿ ਕੇਸ਼ਵ ਦਾ ਆਪਣੇ ਪਿੰਡ ਵਿਚ ਬਹੁਤ ਆਧਾਰ ਹੈ ਉਹ ਸਰਪੰਚੀ ਦੀਆਂ ਚੋਣਾਂ ਵਿਚ ਕੇਵਲ 4 ਵੋਟਾਂ ਤੋਂ ਜਿੱਤ ਤੋਂ ਰਹਿ ਗਏ ਸਨ | ਉਨ੍ਹਾਂ ਦੇ ਭਾਜਪਾ ਵਿਚ ਆਉਣ ਨਾਲ ਹਲਕਾ ਦਸੂਹਾ ਵਿਚ ਭਾਰਤੀ ਜਨਤਾ ਪਾਰਟੀ ਹੋਰ ਮਜਬੂਰ ਹੋਵੇਗੀ | ਪਿੰਕੀ ਨੇ ਕਿਹਾ ਕਿ ਕੇਸ਼ਵ ਤੇ ਉਨ੍ਹਾਂ ਦੇ ਸਾਥੀਆਂ ਨੂੰ ਭਾਜਪਾ ਵਿਚ ਪੂਰਾ ਮਾਨ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਰਾਮ ਆਸਰਾ, ਮਾਸਟਰ ਹੁਸ਼ਿਆਰ ਸਿੰਘ, ਜਨਕ ਰਾਣਾ, ਕੈਪਟਨ ਸੰਸਾਰ ਚੰਦ, ਪ੍ਰਧਾਨ ਵਿਪਨ, ਸ਼ਾਮ ਲਾਲ, ਜਨਰਲ ਸਕੱਤਰ ਪੁਸ਼ਪਿੰਦਰ, ਸੁਰਿੰਦਰ, ਸ਼ਾਮ ਲਾਲ, ਮੰਡਲ ਪ੍ਰਧਾਨ ਨਰੇਸ਼ ਕੁਮਾਰ, ਜਤਿੰਦਰ ਸਿੰਘ, ਨਵਗੌਰਵ, ਸਤੀਸ਼ ਕੁਮਾਰ, ਅਜੇ ਕੁਮਾਰ, ਅਨਿਲ ਕੁਮਾਰ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਸ਼ੁਭਾਸ਼ ਚੰਦ, ਸੁਸ਼ੀਲ ਕੁਮਾਰ, ਨਰੇਸ਼ ਕੁਮਾਰ, ਨਰਿੰਦਰ ਕੁਮਾਰ, ਵਰਿੰਦਰ ਕੁਮਾਰ, ਰਮੇਸ਼ ਚੰਦ, ਅਮਨ ਕੁਮਾਰ, ਜਗਦੀਸ਼ ਸਿੰਘ, ਕਮਲਦੇਵ, ਝੰਡਾ ਰਾਮ, ਸੁਰੇਸ਼ ਕੁਮਾਰ, ਧਮਕੇਸ਼ ਕੁਮਾਰ, ਬਲਕਾਰ ਸਿੰਘ ਆਦਿ ਤੋਂ ਇਲਾਵਾ ਸਮੂਹ ਪਿੰਡ ਨਰੰਗਪੁਰ ਨਿਵਾਸੀ ਅਤੇ ਨੌਜਵਾਨ ਭਾਜਪਾ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਆਗਮਨ ਦਿਵਸ ਪਿੰਡ ਨਗਰ ਵਿਖੇ ਮਨਾਇਆ ਜਾਵੇਗਾ ਅਗਲੀ ਖ਼ਬਰ ਸਵਰਗਵਾਸੀ ਮਾਤਾ ਪ੍ਰਕਾਸ਼ ਵਤੀ ਨੂੰ ਸ਼ਰਧਾਂਜਲੀਆਂ ਭੇਟ
Ad Position 24