ਜ਼ਿਲ੍ਹਾ ਕਾਂਗਰਸ ਦਫ਼ਤਰ 'ਚ
ਹੁਸ਼ਿਆਰਪੁਰ, 27 ਜਨਵਰੀ (ਨਰਿੰਦਰ ਸਿੰਘ ਬੱਡਲਾ)-ਜ਼ਿਲ੍ਹਾ ਕਾਂਗਰਸ ਦਫ਼ਤਰ ਵਿਖੇ ਗਣਤੰਤਰ ਦਿਵਸ ਦੇ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ ਦੀ ਅਗਵਾਈ 'ਚ ਕਰਵਾਇਆ ਗਿਆ | ਜਿਸ 'ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਸੂਰਜ ਠਾਕੁਰ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ | ਆਪਣੇ ਸੰਬੋਧਨ ਦੌਰਾਨ ਗਿਲਜੀਆਂ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵਲੋਂ ਲਿਖੇ ਹੋਏ ਸੰਵਿਧਾਨ ਨੂੰ ਕਾਂਗਰਸ ਕਦੀ ਵੀ ਬਦਲਣ ਨਹੀਂ ਦੇਵੇਗੀ, ਭਾਜਪਾ ਹਮੇਸ਼ਾ ਸੰਵਿਧਾਨ ਵਿਰੋਧੀ ਰਹੀ ਹੈ, ਜਿਨਾ ਦੇ ਮਨਸੂਬਿਆਂ ਨੂੰ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ | ਇਸ ਮੌਕੇ ਉਕਤ ਨੇਤਾਵਾਂ ਨੇ ਝੰਡਾ ਲਹਿਰਾ ਕੇ ਸਭ ਨੂੰ ਮੁਬਾਰਕਾਂ ਦਿੱਤੀਆਂ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਵਿਧਾਇਕ ਪਵਨ ਆਦੀਆ, ਸਾਬਕਾ ਜਿਲ੍ਹਾ ਪ੍ਰਧਾਨ ਅਰੁਣ ਡੋਗਰਾ, ਅਮਰਪ੍ਰੀਤ ਸਿੰਘ ਮੰਟੂ ਲਾਲੀ, ਸਾਬਕਾ ਵਿਧਾਇਕ ਇੰਦੂ ਬਾਲਾ, ਡਾ. ਕੁਲਦੀਪ ਨੰਦਾ, ਸਰਵਣ ਸਿੰਘ, ਰਾਜੇਸ਼ ਗੁਪਤਾ, ਰਜ਼ਨੀਸ਼ ਟੰਡਨ, ਐਡਵੋਕੇਟ ਰੋਹਿਤ ਜੋਸ਼ੀ, ਸੁਰਿੰਦਰ ਸਿੱਧੂ, ਡਾ. ਅਜੈ ਮੱਲ, ਸਰਬਜੋਤ ਸਿੰਘ ਸਾਬੀ,ਐਡ. ਰਣਜੀਤ ਕੁਮਾਰ, ਯਾਮਿਨੀ ਗੋਮਰ, ਵਨੀਤਾ ਸ਼ਰਮਾ, ਅਮਰਪਾਲ ਕਾਕਾ, ਸਰਪੰਚ ਸੋਢੀ ਰਾਮ, ਬਲਵਿੰਦਰ ਸਿੰਘ ਬਿੱਟੂ ਚੱਕ ਮੱਲਾ, ਗੁਰਮੀਤ ਸਿੱਧੂ, ਗੁਰਦੀਪ ਕਟੋਚ, ਅਮਰਜੀਤ ਸਿੰਘ ਢਾਡੇਕਟਵਾਲ , ਰਾਜ ਬਲਾਗਣ ਸਮੇਤ ਕਾਂਗਰਸੀ ਵਰਕਰ ਹਾਜ਼ਰ ਸਨ |
ਭਾਜਪਾ ਦੇ ਜ਼ਿਲ੍ਹਾ ਦਫ਼ਤਰ 'ਚ
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਭਾਜਪਾ ਦੇ ਜ਼ਿਲ੍ਹਾ ਦਫਤਰ 'ਚ ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ 'ਚ ਕਰਵਾਏ ਗਏ ਸਮਾਗਮ ਦੌਰਾਨ ਭਾਜਪਾ ਦੇ ਜਿਲ੍ਹਾ ਮਹਾਂ ਮੰਤਰੀ ਅਤੇ ਸਾਬਕਾ ਕੌਂਸਲਰ ਸੁਰੇਸ਼ ਭਾਟਿਆ ਬਿੱਟੂ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ | ਇਸ ਮੌਕੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ ਸੁਰੇਸ਼ ਭਾਟਿਆ ਬਿੱਟੂ ਨੇ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਇਹ ਦਿਨ ਸਾਨੂੰ ਭਾਰਤੀ ਸੰਵਿਧਾਨ ਵਲੋਂ ਦਿੱਤੇ ਅਧਿਕਾਰਾਂ ਅਤੇ ਫਰਜ਼ਾਂ ਦੀ ਯਾਦ ਦਵਾਉਂਦਾ ਹੈ |
ਸੰਵਿਧਾਨ ਦੀ ਰਾਖੀ ਕਰਨਾ ਅਤੇ ਲੋਕਤੰਤਾਰਿਕ ਪਰੰਪਰਾਵਾਂ ਨੂੰ ਮਜ਼ਬੂਤ ਕਰਨਾ ਸਾਡੀ ਸਾਰਿਆਂ ਦੀ ਜਿਮੇ੍ਹਵਾਰੀ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਸੰਵਿਧਾਨ ਦੀ ਰਾਖੀ ਨੂੰ ਪਹਿਲ ਦਿੰਦੇ ਹੋਏ ਠੋਸ ਕਦਮ ਚੁੱਕ ਰਹੀ ਹੈ | ਇਸ ਮੌਕੇ ਬਿੰਦੂ ਸਾਰ ਸ਼ੁਕਲਾ, ਜਿੰਦੂ ਸੈਣੀ, ਕਮਲਜੀਤ ਸੇਤੀਆ, ਜਸਵਿੰਦਰ ਸਿੰਘ, ਅਸ਼ਵਨੀ ਗੈਂਦ, ਐਡ. ਮੁਨੀਸ਼ ਰਲਹਣ, ਐਡ. ਡੀ.ਐਸ ਬਾਗੀ, ਕੁਲਵੰਤ ਕੌਰ, ਕੌਂਸਲਰ ਨਰਿੰਦਰ ਕੌਰ, ਜਸਵੰਤ ਕੌਰ, ਗੁਰਮਿੰਦਰ ਕੌਰ ਸੈਣੀ, ਰਾਜਾ ਸੈਣੀ, ਗੌਰਵ ਗੁਪਤਾ, ਪ੍ਰੇਮ ਬਜਾਜ, ਚਿੰਟੂ ਹੰਸ, ਗੋਵਿੰਦ ਰਾਏ, ਦਿਲਬਾਗ ਬਾਗੀ, ਦਰਪਣ ਗੁਪਤਾ, ਰਾਕੇਸ਼ ਭਸ਼ੀਨ, ਸੰਦੀਪ ਸਿੰਘ, ਅਸ਼ਵਨੀ ਦੱਤਾ ਆਦਿ ਹਾਜ਼ਰ ਸਨ |
ਐਸ.ਡੀ. ਸਿਟੀ ਪਬਲਿਕ ਸਕੂਲ 'ਚ
ਹੁਸ਼ਿਆਰਪੁਰ, (ਨਰਿੰਦਰ ਸਿੰਘ ਬੱਡਲਾ)-ਸ੍ਰੀ ਸਨਾਤਨ ਧਰਮ ਸਭਾ ਵਲੋਂ ਆਦਮਵਾਲ 'ਚ ਸਥਿਤ ਐਸ.ਡੀ. ਸਿਟੀ ਪਬਲਿਕ ਸਕੂਲ 'ਚ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਸਭਾ ਵਲੋਂ ਚਲਾਏ ਜਾ ਰਹੇ ਸਾਰੇ 5 ਸਕੂਲਾਂ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸਭਾ ਦੇ ਪ੍ਰਧਾਨ ਐਡ. ਸਚਿਨ ਮਲਹੋਤਰਾ ਹਾਜ਼ਰ ਹੋਏ ਅਤੇ ਉਨ੍ਹਾਂ ਕੌਮੀ ਝੰਡਾ ਲਹਿਰਾਇਆ | ਇਸ ਮੌਕੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਸੱਭਿਆਚਾਰਕ ਅਤੇ ਦੇਸ਼ ਭਗਤੀ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਸਮਾਗਮ ਦੌਰਾਨ ਸਿੱਖਿਆ ਅਤੇ ਹੋਰਨਾਂ ਖੇਤਰਾਂ 'ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਭਾ ਦੇ ਪ੍ਰਧਾਨ ਐਡ. ਸਚਿਨ ਮਲਹੋਤਰਾ, ਜਨਰਲ ਸਕੱਤਰ ਡਾ. ਬਿੰਦੂਸਾਰ ਸ਼ੁਕਲਾ, ਸੀਨੀ. ਮੀਤ ਪ੍ਰਧਾਨ ਮਾ. ਸਤਪਾਲ ਗੁਪਤਾ, ਐਸ.ਡੀ. ਸਿਟੀ. ਪਬਲਿਕ ਸਕੂਲ ਦੇ ਚੇਅਰਮੈਨ ਐਡ. ਚੰਦਰ ਸ਼ੇਖਰ ਮਰਵਾਹਾ ਨੇ ਸੰਬੋਧਨ ਕਰਦਿਆਂ ਸਭਾ ਵਲੋਂ ਸਿੱਖਿਆ ਅਤੇ ਸਮਾਜਿਕ ਖੇਤਰ 'ਚ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੱਤੀ | ਇਸ; ਮੌਕੇ ਮੀਤ ਪ੍ਰਧਾਨ ਸ਼ਾਮ ਸੁੰਦਰ ਮੋਦਗਿਲ, ਐਡ. ਰਵਿੰਦਰ ਸੂਦ, ਮਧੁੂ ਸੁਦਨ ਕਾਲੀਆ, ਸੁਰਿੰਦਰ ਕੁਮਾਰ ਮੋਦਗਿਲ, ਐਡ. ਵਿਨੋਦ ਸੇਠੀ, ਰਾਕੇਸ਼ ਕੈਹੜ, ਨਰਿੰਦਰ ਮੋਹਨ ਸ਼ਰਮਾ, ਸ਼ਸ਼ੀ ਕਮਲ ਭਾਰਦਵਾਜ, ਪਿ੍ੰ. ਅਨੀਤਾ ਸੈਣੀ, ਵਿਸ਼ਾਲ ਗੁਪਤਾ, ਸਵਿਤਾ ਡੋਗਰਾ, ਪੁਨੀਤ ਕੁਮਾਰ ਸੱਚਦੇਵਾ, ਨਰੇਸ਼ ਸ਼ਰਮਾ ਵੀ ਹਾਜ਼ਰ ਸਨ |
ਬੀ.ਬੀ.ਐਮ.ਬੀ. ਤਲਵਾੜਾ
ਤਲਵਾੜਾ, (ਐੱਚ. ਐਸ. ਮਿੱਠੂ)- ਭਾਖੜਾ ਬਿਆਸ ਪ੍ਰਬੰਧ ਬੋਰਡ (ਬੀਬੀਐਮਬੀ) ਤਲਵਾੜਾ ਵਲੋਂ ਚੀਫ਼ ਇੰਜੀਨੀਅਰ ਸ੍ਰੀ ਰਾਕੇਸ਼ ਕੁਮਾਰ ਗੁਪਤਾ ਦੇ ਮਾਰਗ ਦਰਸ਼ਨ ਵਿਚ ਟਾਊਨਸ਼ਿਪ ਦੇ ਨਰਸਰੀ ਗਰਾਊਾਡ ਵਿਚ 77ਵਾਂ ਗਣਤੰਤਰ ਦਿਵਸ ਪੂਰੇ ਕੌਮੀ ਜਜ਼ਬੇ, ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਡਿਪਟੀ ਚੀਫ਼ ਇੰਜੀਨੀਅਰ ਵੀ. ਕੇ. ਮੀਨਾ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਤਿਰੰਗੇ ਨੂੰ ਸਲਾਮੀ ਭੇਟ ਕੀਤੀ ਗਈ | ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਡਿਪਟੀ ਚੀਫ਼ ਇੰਜੀਨੀਅਰ ਵੀ. ਕੇ. ਮੀਨਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਰੇ ਅਧਿਕਾਰੀਆਂ, ਕਰਮਚਾਰੀਆਂ, ਵਿਦਿਆਰਥੀਆਂ ਅਤੇ ਇਲਾਕੇ ਦੇ ਵਸਨੀਕਾਂ ਨੂੰ 77ਵੇਂ ਗਣਤੰਤਰ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ | ਮੀਨਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਬੀ.ਬੀ.ਐਮ.ਬੀ. ਸਿਰਫ਼ ਇੱਕ ਸੰਸਥਾ ਨਹੀਂ, ਸਗੋਂ ਆਧੁਨਿਕ ਭਾਰਤ ਦਾ ਉਹ ਪਵਿੱਤਰ ਸਥਾਨ ਹੈ ਜਿਸ ਦਾ ਸੁਪਨਾ ਸਾਡੇ ਪੁਰਖਿਆਂ ਨੇ ਵੇਖਿਆ ਸੀ | ਵਿਦਿਆਰਥੀਆਂ ਨੂੰ ਸੰਦੇਸ਼ ਦਿੰਦਿਆਂ ਮੀਨਾ ਨੇ ਕਿਹਾ ਕਿ ਬੱਚਿਆਂ ਦੇ ਚਿਹਰਿਆਂ 'ਤੇ ਦਿੱਖ ਰਹੀ ਮੁਸਕਾਨ ਅਤੇ ਉਤਸ਼ਾਹ ਹੀ ਦੇਸ਼ ਦਾ ਅਸਲ ਭਵਿੱਖ ਹੈ | ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਵਲੋਂ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ |
ਇਸ ਤੋਂ ਇਲਾਵਾ ਪਰੇਡ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਫਾਇਰ ਬਿ੍ਗੇਡ ਅਤੇ ਵੱਖ-ਵੱਖ ਸਕੂਲਾਂ ਦੀਆਂ ਐਨ.ਸੀ.ਸੀ. ਅਤੇ ਐਨ.ਐੱਸ.ਐੱਸ. ਟੁਕੜੀਆਂ ਨੇ ਭਾਗ ਲਿਆ | ਇਸ ਮੌਕੇ ਨਿਗਰਾਨ ਇੰਜੀਨੀਅਰ ਮਨਵੀਨ ਚੌਧਰੀ ਅਤੇ ਅਜੀਤ ਕੁਮਾਰ, ਕਾਰਜਕਾਰੀ ਇੰਜੀਨੀਅਰ ਵਿਨੈ ਕੁਮਾਰ, ਗੌਰਵ ਲਾਂਬਾ ਅਤੇ ਪੁਨੀਤ ਮਹਾਜਨ, ਐੱਸ.ਡੀ.ਓ ਧੀਰਜ ਕੁਮਾਰ, ਗੋਪਾਲ ਸਿੰਘ, ਜੰਗੀਰ ਸਿੰਘ ਗਿੱਲ, ਰਾਜੇਸ਼ ਸ਼ਰਮਾ, ਜੂਨੀਅਰ ਇੰਜੀਨੀਅਰ ਗੁਲਸ਼ਨ ਕੁਮਾਰ, ਜਤਿਨ ਸ਼ਰਮਾ, ਬਲਜੀਤ ਸਿੰਘ, ਹਰਪ੍ਰੀਤ ਸਿੰਘ, ਉਮਰਾਓ ਸਿੰਘ, ਸੁਪਰਡੈਂਟ ਤਿਲਕ ਰਾਜ ਸ਼ਜਮਾ, ਪਿ੍ੰਸੀਪਲ ਰੋਹਿਤ ਸਲਾਰੀਆ ਅਤੇ ਗੀਤਾਂਜਲੀ ਸ਼ਰਮਾ ਵੀ ਹਾਜ਼ਰ ਸਨ |
77ਵੇਂ ਗਣਤੰਤਰ ਦਿਵਸ ਸੰਬੰਧੀ ਜ਼ਿਲ੍ਹੇ ਭਰ ਵਿਚ ਵੱਖ-ਵੱਖ ਥਾੲੀਂ ਸਮਾਗਮ
ਅਜੀਤ ਡੈਸਕ
28-01-2026