ਖਾਲੜਾ, 27 ਜਨਵਰੀ (ਜੱਜਪਾਲ ਸਿੰਘ ਜੱਜ)-ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਰਹੀ ਹੈ ਅਤੇ ਇਸੇ ਕੜੀ ਤਹਿਤ ਵਿਧਾਨ ਸਭਾ ਹਲਕਾ ਖੇਮਕਰਨ ਅੰਦਰ ਬਣਨ ਵਾਲੀਆਂ ਕਰੀਬ ਸਵਾ ਸੱਤ ਕਰੋੜ ਰੁਪਏ ਨਾਲ ਬਣਨ ਵਾਲੀਆਂ ਸੜਕਾਂ ਦੇ ਨੀਹ ਪੱਥਰ ਰੱਖੇ ਜਾ ਰਹੇ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਹੋਰਾਂ ਇਤਿਹਾਸਕ ਪਿੰਡ ਮਾੜੀ ਕੰਬੋਕੇ ਵਿਖੇ ਕਰੀਬ 56 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੀ ਬਣਨ ਵਾਲੀ ਫਿਰਨੀ ਦਾ ਨੀਂਹ ਪੱਥਰ ਰੱਖਣ ਮੌਕੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹਲਕੇ ਦੇ ਵਿਕਾਸ ਲਈ ਦਿਲ ਖੋਲ੍ਹ ਕੇ ਫੰਡ ਦਿੱਤੇ ਜਾ ਰਹੇ ਹਨ ਅਤੇ ਜਿਨਾਂ ਨਾਲ ਹਲਕੇ ਦੇ ਚਿਰਾਂ ਤੋਂ ਰੁਕੇ ਕੰਮ ਪਹਿਲ ਦੇ ਅਧਾਰ 'ਤੇ ਕਰਵਾਏ ਜਾਣਗੇ | ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ 10 ਲੱਖ ਦੀ ਬੀਮਾ ਯੋਜਨਾ ਸ਼ੁਰੂ ਹੋਣ ਨਾਲ ਹਰੇਕ ਵਿਅਕਤੀ ਨੂੰ ਵੱਡਾ ਲਾਭ ਮਿਲੇਗਾ ਅਤੇ ਉਹ ਸਹਿਜੇ ਹੀ ਆਪਾਂ ਆਪਣਾ ਇਲਾਜ ਕਰਵਾ ਸਕੇਗਾ | ਇਸ ਤੋਂ ਪਹਿਲਾਂ ਉਨ੍ਹਾਂ ਖਾਲੜਾ ਤੋਂ ਦੋਦੇ ਰੋਡ ਤੱਕ ਕਰੀਬ 76 ਲੱਖ 50 ਹਜਾਰ ਰੁਪਏ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਿਆ | ਇਸੇ ਤਰ੍ਹਾਂ ਅੰਮਿ੍ਤਸਰ ਰੋਡ ਤੋਂ ਪੂਹਲਾ ਰੋਡ 51 ਲੱਖ, ਅੰਮਿ੍ਤਸਰ ਰੋਡ ਤੋਂ ਪੂਹਲਾ 65 ਲੱਖ 50 ਹਜਾਰ, ਭਗਵਾਨਪੁਰਾ 52 ਲੱਖ 50 ਹਜਾਰ, ਵਾੜਾ ਸ਼ੇਰ ਸਿੰਘ 75 ਲੱਖ, ਅਲਗੋਂ ਖੁਰਦ 2 ਕਰੋੜ 13 ਲੱਖ, ਪਿੰਡ ਮਾੜੀ ਕੰਬੋਕੇ ਤੋਂ ਪਿੰਡ ਵਾਂ ਤਾਰਾ ਸਿੰਘ ਸਿੰਘ ਤੱਕ ਬਣਨ ਵਾਲੀ 1 ਕਰੋੜ 35 ਲੱਖ ਰੁਪਏ ਨਾਲ ਬਣਨ ਵਾਲੀ ਸੜਕ ਦਾ ਨਹੀਂ ਪੱਥਰ ਰੱਖਿਆ | ਸਰਪੰਚ ਹਰਦਿਆਲ ਸਿੰਘ ਕੰਬੋਕੇ ਨੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਆਰੰਭ ਕੀਤੇ ਜਾ ਰਹੇ ਵਿਕਾਸ ਕਾਰਜਾਂ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖੇਮਕਰਨ ਭਗਵੰਤ ਸਿੰਘ ਕੰਬੋਕੇ, ਚੇਅਰਮੈਨ ਰਣਜੀਤ ਸਿੰਘ ਮਾਰਕੀਟ ਕਮੇਟੀ ਭਿੱਖੀਵਿੰਡ, ਸਾਬਕਾ ਸਰਪੰਚ ਨਿਸ਼ਾਨ ਸਿੰਘ ਕੰਬੋਕੇ, ਸਰਪੰਚ ਹਰਦਿਆਲ ਸਿੰਘ ਕੰਬੋਕੇ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਅੰਬਾਵਤਾ ਪੰਜਾਬ ਸਿੰਘ, ਆੜ੍ਹਤੀ ਸਰਵਨ ਸਿੰਘ, ਸਾਬਕਾ ਸਰਪੰਚ ਲਖਬੀਰ ਸਿੰਘ ਕੰਬੋਕੇ, ਆੜ੍ਹਤੀ ਸੁਖਰਾਜ ਸਿੰਘ ਕੰਬੋਕੇ, ਪੰਚ ਗੁਰਭੇਜ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਗੁਰਪ੍ਰੀਤ ਸਿੰਘ, ਪੰਚ ਬੂਟਾ ਸਿੰਘ, ਪੰਚ ਬਖਸ਼ੀਸ਼ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਬਲਦੇਵ ਸਿੰਘ, ਪੰਚ ਹਰਪਾਲ ਸਿੰਘ, ਪੰਚ ਨਿਸ਼ਾਨ ਸਿੰਘ, ਮੈਂਬਰ ਬਲਾਕ ਸੰਮਤੀ ਗੁਰਦੇਵ ਸਿੰਘ ਕੰਬੋਕੇ, ਜਗਮੋਹਨ ਸਿੰਘ, ਡਾ. ਸਰਵਨ ਸਿੰਘ ਕੰਬੋਕੇ, ਫੌਜੀ ਬਲਦੇਵ ਸਿੰਘ ਆਦਿ ਪਤਵੰਤੇ ਹਾਜ਼ਰ ਸਨ |