14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੀ ਐਨ.ਸੀ.ਸੀ. ਕੈਡਿਟ ਪੁਰੂਰਵਾ ਨੇ ਜੈਪੁਰ ਵਿਖੇ 78ਵੀਂ 'ਸੈਨਾ ਦਿਵਸ ਪਰੇਡ' ਵਿਚ ਹਿੱਸਾ ਲਿਆ

Ad Position 21
No active advertisement
ਅਜੀਤ ਡੈਸਕ 29-01-2026
ਦਸੂਹਾ, 28 ਜਨਵਰੀ (ਭੁੱਲਰ)- ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੇ ਨਾਂਅ ਇਕ ਹੋਰ ਵੱਡੀ ਉਪਲਬਧੀ ਜੁੜ ਗਈ ਹੈ | ਕਾਲਜ ਦੇ ਐਨ.ਸੀ.ਸੀ. ਵਿੰਗ ਦੀ ਹੋਣਹਾਰ ਅੰਡਰ ਅਫ਼ਸਰ ਪੁਰੂਰਵਾ ਨੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਖੇ ਆਯੋਜਿਤ 78ਵੀਂ ਭਾਰਤੀ ਸੈਨਾ ਦਿਵਸ ਪਰੇਡ 'ਚ ਹਿੱਸਾ ਲੈ ਕੇ ਕਾਲਜ ਅਤੇ ਇਲਾਕੇ ਦਾ ਨਾਂਅ ਪੂਰੇ ਦੇਸ਼ ਵਿਚ ਰੌਸ਼ਨ ਕੀਤਾ ਹੈ | ਪਿ੍ੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਨੇ ਪੁਰੂਰਵਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਕਾਲਜ ਦੇ ਐਨ.ਸੀ.ਸੀ. ਵਿੰਗ ਦੀ ਉੱਤਮ ਸਿਖਲਾਈ ਅਤੇ ਅਨੁਸ਼ਾਸਨ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਪੁਰੂਰਵਾ ਦੀ ਇਹ ਸਫਲਤਾ ਦੂਜੇ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ | ਕਾਲਜ ਦੇ ਐਨ.ਸੀ.ਸੀ. ਅਫ਼ਸਰ ਲੈਫ਼ਟੀਨੈਂਟ ਡਾਕਟਰ ਭਾਨੂ ਗੁਪਤਾ ਨੇ ਦੱਸਿਆ ਕਿ ਪੁਰੂਰਵਾ ਹਮੇਸ਼ਾ ਤੋਂ ਹੀ ਅਨੁਸ਼ਾਸਿਤ ਅਤੇ ਦੇਸ਼ ਸੇਵਾ ਦੇ ਜਜ਼ਬੇ ਨਾਲ ਭਰਪੂਰ ਕੈਡਟ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੇ ਕੈਡਟ ਦੀ ਇਹ ਉਪਲਬਧੀ ਆਉਣ ਵਾਲੇ ਕੈਡਟ ਵਾਸਤੇ ਪ੍ਰੇਰਨਾ ਸਰੋਤ ਦਾ ਕਾਰਜ ਕਰੇਗੀ | ਪੁਰੂਰਵਾ ਨੂੰ ਉਸ ਦੀ ਇਸ ਵਿਸ਼ੇਸ਼ ਪ੍ਰਾਪਤੀ ਲਈ ਸਨਮਾਨਿਤ ਕਰਨ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਮੈਡਮ ਨਿਵੇਦਿਕਾ, ਰਜਿਸਟਰਾਰ ਡਾਕਟਰ ਸੀਤਲ ਸਿੰਘ ਅਤੇ ਸਟਾਫ਼ ਸੈਕਟਰੀ ਡਾਕਟਰ ਅਮਿੱਤ ਸ਼ਰਮਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਮਾਣਕਪੁਰ ਦੇ ਸਰਕਾਰੀ ਸਕੂਲ ਨੂੰ ਜਾਂਦੇ ਰਸਤੇ ਦੀ ਹਾਲਤ ਖ਼ਰਾਬ ਹੋਣ ਕਾਰਨ ਬੱਚੇ ਖੇਤਾਂ 'ਚੋਂ ਲੰਘ ਕੇ ਜਾਣ ਲਈ ਹੋ ਰਹੇ... ਅਗਲੀ ਖ਼ਬਰ ਸੁਸ਼ੀਲ ਪਿੰਕੀ ਨੇ ਰਾਮਪੁਰ ਮੰਦਰ ਵਿਖੇ ਮੱਥਾ ਟੇਕਿਆ
Ad Position 24