ਮਾਹਿਲਪੁਰ, 1 ਫਰਵਰੀ (ਰਜਿੰਦਰ ਸਿੰਘ)-ਦੋਆਬਾ ਸਪੋਰਟਿੰਗ ਕਲੱਬ ਖੇੜਾ ਮਾਹਿਲਪੁਰ ਵੱਲੋਂ ਕਲੱਬ ਪ੍ਰਧਾਨ ਇਕਬਾਲ ਸਿੰਘ ਖੇੜਾ ਦੀ ਅਗਵਾਈ 'ਚ ਕਰਵਾਇਆ ਜਾ ਰਿਹਾ 16ਵਾਂ ਦੋਆਬਾ ਕੱਪ ਫੁੱਟਬਾਲ ਟੂਰਨਾਮੈਂਟ ਦੇ ਫਾਈਨਲ ਮੈਚਾਂ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਰਮਿੰਦਰ ਸਿੰਘ ਸੰਧੂ ਸ਼ੋ੍ਰਮਣੀ ਅਕਾਲੀ ਆਗੂ ਚੱਬੇਵਾਲ, ਮਨਮੋਹਨ ਸਿੰਘ ਰੋਪੜ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਇਨਾਮਾਂ ਦੀ ਵੰਡ ਕੀਤੀ ਜਦਕਿ ਸਮਾਗਮ ਦੀ ਪ੍ਰਧਾਨਗੀ ਹਰਪ੍ਰੀਤ ਸਿੰਘ ਬੈਂਸ ਪ੍ਰਧਾਨ ਸੰਤ ਬਾਬਾ ਰਹੀ ਫੁੱਟਬਾਲ ਕਲੱਬ, ਗੱਜਣ ਸਿੰਘ ਬੈਂਸ, ਸਮਾਜ ਸੇਵੀ ਇੰਜੀ.ਤਰਲੋਚਨ ਸਿੰਘ ਸੰਧੂ, ਵਰਿੰਦਰਜੀਤ ਫਲੋਰਾ ਕੈਨੇਡਾ, ਨਿਰਮਲ ਸਿੰਘ ਭੀਲੋਵਾਲ, ਦਇਆ ਸਿੰਘ, ਰਵਿੰਦਰ ਸਿੰਘ ਬਾਹੋਵਾਲ, ਸੰਦੀਪ ਸ਼ਰਮਾ ਨੇ ਸਾਂਝੇ ਤੌਰ 'ਤੇ ਕੀਤੀ | ਕਲੱਬ ਵਰਗ ਖੇਡੇ ਗਏ ਫਾਈਨਲ ਮੈਚ ਵਿਚ ਆਰ.ਸੀ.ਐਫ. ਕਪੂਰਥਲਾ ਨੇ ਨਾਮਧਾਰੀ ਫੁੱਟਬਾਲ ਕਲੱਬ ਭੈਣੀ ਸਾਹਿਬ ਨੂੰ 2-1 ਨਾਲ ਤੇ ਪਿੰਡ ਵਰਗ 'ਚ ਪਿੰਡ ਭਾਮ ਦੀ ਟੀਮ ਤੇ ਪਿੰਡ ਖੇੜਾ 3-3 ਬਰਾਬਰੀ ਰਹਿਣ 'ਤੇ ਕਲੱਬ ਵੱਲੋਂ ਪਿੰਡ ਭਾਮ ਨੂੰ ਜੇਤੂ ਟਰਾਫ਼ੀ ਤੇ ਨਗਦ ਇਨਾਮ ਦੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਰਮਜੀਤ ਸਿੰਘ ਪੰਮਾ ਬਾਹੋਵਾਲ, ਸਾਬਕਾ ਸਰਪੰਚ ਬਲਵਿੰਦਰ ਸਿੰਘ ਖੇੜਾ, ਬਾਬਾ ਵਿਨੋਦ ਸਿੰਘ ਸੰਘਾ, ਕਸ਼ਮੀਰ ਸਿੰਘ ਪੂੰਨੀਆਂ, ਪਰਮਿੰਦਰ ਸਿੰਘ ਮਾਹਿਲਪੁਰ, ਜਗਮੋਹਣ ਸਿੰਘ ਜੱਗੀ ਹਵੇਲੀ, ਨੰਬਰਦਾਰ ਗੁਰਮਿੰਦਰ ਕੁਮਾਰ ਬਾਲੀ , ਸਰਪੰਚ ਹਰਵਿੰਦਰ ਸਿੰਘ ਨਗਦੀਪੁਰ, ਸੁਖਦੇਵ ਸਿੰਘ ਬੰਬੇਲੀ,ਕੁਲਦੀਪ ਸਿੰਘ ਨੰਗਲ ਕਲਾਂ, ਵਿਜੇ ਬਾਲੀ ਜੁਆਇੰਟ ਸੈਕਟਰੀ, ਪਰਮਦੀਪ ਸਿੰਘ ਪੰਡੋਰੀ, ਸੰਜੀਵ ਕੁਮਾਰ ਪਚਨੰਗਲ, ਨੰਬਰਦਾਰ ਅਵਤਾਰ ਸਿੰਘ, ਸਰਬਜੀਤ ਸਿੰਘ ਸਹੋਤਾ, ਜਸਵੀਰ ਸਿੰਘ ਬੈਂਸ ਇਟਲੀ , ਸਰਬਜੀਤ ਸਿੰਘ ਸਹੋਤਾ, ਜਸਪ੍ਰੀਤ ਸਿੰਘ ਬੈਂਸ, ਮਾ. ਕਮਲਜੀਤ ਸਿੰਘ ਖੇੜਾ, ਚਮਨ ਲਾਲ ਖੇੜਾ, ਸੁਖਵਿੰਦਰ ਗਿੱਲ, ਲੱਖਾ ਸਿੰਘ ਪਾਲਦੀ, ਕੁਲਵੰਤ ਸਿੰਘ ਖੇੜਾ, ਸੁਖਵਿੰਦਰ ਸਿੰਘ ਬੈਂਸ, ਕੁਲਦੀਪ ਸਿੰਘ ਨੰਗਲ ਕਲਾਂ, ਤਰਲੋਚਨ ਸਿੰਘ ਸਕਰੂਲੀ, ਪੰਚ ਬਲਜਿੰਦਰ ਸਿੰਘ, ਸੁਲੱਖਣ ਸਿੰਘ ਬੈਂਸ, ਇੰਟਰਨੈਸ਼ਨਲ ਖਿਡਾਰੀ ਅਮਨਿੰਦਰ ਸਿੰਘ ਸੰਧੂ, ਪੰਚ ਜਸਵੀਰ ਸਿੰਘ ਭਾਟੀਆ, ਹਰਜਿੰਦਰ ਸਿੰਘ ਸਾਹਨੀ, ਸੋਹਣ ਲਾਲ, ਜਸਵੀਰ ਸਿੰਘ ਇਟਲੀ, ਪੰਚ ਹਰਜੀਤ ਸਿੰਘ ਬੈਂਸ, ਕੁਲਵਿੰਦਰ ਸਿੰਘ ਕਿੰਦੀ, ਮਾਨ ਸਿੰਘ ਬੈਂਸ, ਬਲਕਾਰ ਸਿੰਘ ਬੈਂਸ, ਕਰਮਜੀਤ ਸਿੰਘ ਬੈਂਸ, ਰੌਸ਼ਨ ਲਾਲ, ਇੰਦਰਜੀਤ ਸਿੰਘ ਗੋਂਦਪੁਰ, ਗੁਰਜਿੰਦਰ ਸਿੰਘ ਸਰਹਾਲਾ ਖੁਰਦ, ਕਰਨ ਸਿੰਘ ਬੈਂਸ, ਮਨਰਾਜ ਖੇੜਾ ਆਦਿ ਭਾਰੀ ਗਿਣਤੀ ਚ ਖੇਡ ਪ੍ਰੇਮੀ ਹਾਜ਼ਰ ਸਨ |