ਵਿਕਾਸ, ਨਿਵੇਸ਼ ਅਤੇ ਰੁਜ਼ਗਾਰ ਦਾ ਰੋਡ-ਮੈਪ ਹੈ 'ਕੇਂਦਰੀ ਬਜਟ 2026-27' - ਸਾਂਪਲਾ
ਅਜੀਤ ਡੈਸਕ
03-02-2026
ਹੁਸ਼ਿਆਰਪੁਰ, 2 ਫਰਵਰੀ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਭਾਜਪਾ ਸਰਕਾਰ ਵਲੋਂ ਪੇਸ਼ ਕੀਤੇ ਕੇਂਦਰੀ ਬਜਟ 2026-27 ਵਿਕਾਸ ਅਤੇ ਵਿੱਤੀ ਅਨੁਸ਼ਾਸਨ ਦਾ ਇਕ ਸੰਤੁਲਿਤ ਦਸਤਾਵੇਜ਼ ਹੈ, ਜੋ ਭਾਰਤ ਨੂੰ ਇੱਕ ਆਤਮ ਨਿਰਭਰ ਅਤੇ ਵਿਕਸਤ ਰਾਸ਼ਟਰ ਬਣਾਉਣ ਲਈ ਇਕ ਮਜ਼ਬੂਤ ਨੀਂਹ ਰੱਖਦਾ ਹੈ | ਇਹ ਪ੍ਰਗਟਾਵਾ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਵੀ ਮੌਜੂਦ ਸਨ | ਸਾਂਪਲਾ ਨੇ ਕਿਹਾ ਕਿ ਬਜਟ ਵਿਚ 12.2 ਲੱਖ ਕਰੋੜ ਰੁਪਏ ਦੇ ਰਿਕਾਰਡ ਪੂੰਜੀਗਤ ਨਿਵੇਸ਼ ਨਾਲ ਸੜਕਾਂ, ਰੇਲ, ਏਅਰਪੋਰਟ, ਊਰਜਾ ਆਦਿ ਖੇਤਰਾਂ ਨੂੰ ਨਵੀਂ ਗਤੀ ਮਿਲੇਗੀ | ਇਸ ਨਾਲ ਆਰਥਿਖ ਗਤੀਵਿਧੀਆਂ ਤੇਜ਼ ਹੋਣਗੀਆਂ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ | ਉਨ੍ਹਾਂ ਕਿਹਾ ਕਿ ਬਜਟ ਵਿਚ ਇਨਫ਼ਰਾਸਟਰੱਕਚਰ ਅਤੇ ਕਨੈਕਟੀਵਿਟੀ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ | ਇਸ ਦੇ ਨਾਲ-ਨਾਲ ਸਿਖਿਆ, ਕਿੱਤਾ ਅਤੇ ਰੁਜ਼ਗਾਰ ਦਾ ਵੀ ਬਜਟ 'ਚ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ | ਸਾਂਪਲਾ ਨੇ ਕਿਹਾ ਕਿ ਕੇਂਦਰੀ ਬਜਟ ਸਬਕਾ ਸਾਥ, ਸਬਕਾ ਵਿਕਾਸ ਅਤੇ ਆਤਮਨਿਰਭਰ ਭਾਰਤ ਦੀ ਭਾਵਨਾ ਨੂੰ ਸਾਕਾਰ ਕਰਦਾ ਹੈ ਅਤੇ 2047 ਤੱਕ ਵਿਕਸਤ ਭਾਰਤ ਦੇ ਟੀਚੇ ਨੂੰ ਹਾਸਿਲ ਕਰਨ ਦੀ ਦਿਸ਼ਾ ਵੱਲ ਇਕ ਇਤਿਹਾਸਕ ਕਦਮ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਆਗੂ ਬਿੰਦੁਸਾਰ ਸ਼ੁਕਲਾ, ਜਿੰਦੂ ਸੈਣੀ, ਉਮੇਸ਼ ਜੈਨ, ਐਡਵੋਕੇਟ ਡੀ.ਐਸ ਬਾਗੀ, ਭਾਰਤ ਭੂਸ਼ਣ ਵਰਮਾ, ਅਸ਼ਵਨੀ ਓਹਰੀ, ਆਨੰਦ ਅਗਰਵਾਲ, ਐਸ.ਐਮ ਸਿੱਧੂ ਆਦਿ ਮੌਜੂਦ ਸਨ |