ਮਾਹਿਲਪੁਰ, 4 ਫਰਵਰੀ( ਰਜਿੰਦਰ ਸਿੰਘ)-ਅੱਜ ਸਵੇਰੇ ਬਲਾਕ ਮਾਹਿਲਪੁਰ 'ਚ ਪੈਂਦੇ ਪਿੰਡ ਖੜੌਦੀ ਵਿਖੇ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਥਾਣਾ ਮੇਹਟੀਆਣਾ ਦੀ ਪੁਲਿਸ ਇੱਕ ਮਾਮਲੇ 'ਚ ਭਗੌੜੇ ਦੋਸ਼ੀ ਨੂੰ ਗਿ੍ਫ਼ਤਾਰ ਕਰਨ ਲਈ ਆਈ ਤਾਂ ਗੁੱਜਰ ਭਾਈਚਾਰੇ ਦੀਆਂ ਅÏਰਤਾਂ ਤੇ ਮਰਦਾਂ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ | ਜਿਸ ਨਾਲ ਚਾਰ ਦੇ ਕਰੀਬ ਪੁਲਿਸ ਮੁਲਾਜ਼ਮਾਂ ਦੇ ਸੱਟਾਂ ਵੱਜੀਆਂ ਤੇ ਉਨ੍ਹਾਂ ਵਲੋਂ ਪੁਲਿਸ ਦੇ ਹਥਿਆਰ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ | ਜਾਣਕਾਰੀ ਅਨੁਸਾਰ ਥਾਣਾ ਮੇਹਟੀਆਣਾ ਦੇ ਅਧੀਨ ਚੱਲ ਰਹੀ ਪੁਲਿਸ ਚੌਕੀ ਪੁਲਿਸ ਚੌਕੀ ਅਜਨੋਹਾ ਦੇ ਪ੍ਰਭਾਰੀ ਕੌਸ਼ਲ ਕੁਮਾਰ ਨੇ ਆਪਣੀ ਪੁਲਿਸ ਕਰਮਚਾਰੀ ਨਾਲ ਇੱਕ ਭਗੌੜਾ ਵਿਅਕਤੀ ਸ਼ਾਹਦੀਨ ਪੁੱਤਰ ਮੱਖਣ ਦੀਨ ਨੂੰ ਕਿਸੇ ਕੇਸ ਵਿੱਚ ਭਗੌੜਾ ਕੀਤਾ ਹੋਇਆ ਸੀ ਗਿ੍ਫ਼ਤਾਰ ਕਰਨ ਲਈ ਪਹੁੰਚੇ | ਉੱਥੇ ਭਗੌੜੇ ਆਰੋਪੀ ਦੇ ਘਰ ਵਾਲਿਆਂ ਨੇ, ਜਿਸ ਵਿੱਚ ਸਿਫ਼ਾਦੀਨ ਪੁੱਤਰ ਮਖਨਦੀਨ, ਉਸ ਦਾ ਭਰਾ ਅਤੇ ਹੋਰ ਅਗਿਆਤ ਸਾਥੀ ਸ਼ਾਮਲ ਸਨ, ਨੇ ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਜਿਸ ਨਾਲ ਚਾਰ ਦੇ ਕਰੀਬ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ ਗਿਆ ਤੇ ਥਾਣੇਦਾਰ ਅਮਰਜੀਤ ਸਿੰਘ ਦਾ ਹਥਿਆਰ ਖੋਹਣ ਦਾ ਯਤਨ ਕੀਤਾ ਅਤੇ ਪੁਲਿਸ ਦੀ ਡਿਊਟੀ ਵਿੱਚ ਖ਼ਲਲ ਕਰਨ ਦੇ ਦੋਸ਼ ਵਿੱਚ ਮਾਹਿਲਪੁਰ ਪੁਲਿਸ ਵੱਲੋਂ ਮਾਮਲੇ ਵਿੱਚ ਸ਼ਾਮਲ ਕਥਿਤ ਦੋਸ਼ੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |