18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸੰਤ ਹਰਨਾਮ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸ਼ੁਰੂ

Ad Position 21
No active advertisement
ਅਜੀਤ ਡੈਸਕ 05-02-2026
ਚੱਬੇਵਾਲ, 4 ਫ਼ਰਵਰੀ (ਰਾਜੀਵ ਭਾਰਦਵਾਜ)-ਸੰਤ ਬਾਬਾ ਹਰਨਾਮ ਸਿੰਘ ਯਾਦਗਾਰੀ 34ਵਾਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਪਿੰਡ ਜਿਆਣ ਦੇ ਖੇਡ ਮੈਦਾਨ 'ਚ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਅਤੇ ਸੁਰਿੰਦਰਪਾਲ ਸਿੰਘ, ਨਰਿੰਦਰ ਸਿੰਘ ਲਿੱਦੜ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ ਮੰਗਾ ਦੀ ਅਗਵਾਈ 'ਚ ਸ਼ੁਰੂ ਹੋ ਗਿਆ | ਟੂਰਨਾਮੈਂਟ ਦਾ ਉਦਘਾਟਨ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਕੀਤਾ | ਉਨ੍ਹਾਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਦਿਆਂ ਖਿਡਾਰੀਆਂ ਨੂੰ ਪ੍ਰੇਮ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ | ਅੱਜ ਖੇਡੇ ਗਏ ਮੈਚਾਂ 'ਚ ਪਿੰਡ ਹਾਰਟਾ ਦੀ ਟੀਮ ਨੇ ਮੋਨਾ ਕਲਾਂ ਨੂੰ, ਕਹਾਰਪੁਰ ਨੇ ਚੱਬੇਵਾਲ ਨੂੰ, ਸੈਦਪੁਰ ਨੇ ਠੱਕਰੋਵਾਲ ਨੂੰ ਹਰਾ ਤੇ ਟੂਰਨਾਮੈਂਟ ਦੇ ਦੂਸਰੇ ਦੌਰ ਵਿੱਚ ਪ੍ਰਵੇਸ਼ ਕਰ ਲਿਆ | ਆਖ਼ਰੀ ਮੈਚ ਵਿੱਚ ਪੱਟੀ ਦੀ ਖੇਡ ਦੇ ਮੈਦਾਨ ਵਿੱਚ ਨਾ ਪਹੁੰਚਣ ਕਰਕੇ ਚਿੱਤੋਂ ਦੀ ਟੀਮ ਨੂੰ ਜੇਤੂ ਕਰਾਰ ਦਿੱਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਫਾਈਨਲ ਮੈਚ 8 ਫ਼ਰਵਰੀ ਨੂੰ ਖੇਡਿਆ ਜਾਵੇਗਾ | ਇਸ ਮੌਕੇ ਤੇ ਮੋਹਣ ਸਿੰਘ ਸਾਬਕਾ ਸਰਪੰਚ ਚੱਬੇਵਾਲ, ਬਾਬੂ ਸਿੰਘ ਮਹਿਨਾ, ਸੁਖਵਿੰਦਰ ਸਿੰਘ ਪੰਨੂ, ਕਮਲਜੀਤ ਕੌਰ ਸਰਪੰਚ, ਲਸ਼ਕਰ ਸਿੰਘ ਪੰਚ, ਨੰਬਰਦਾਰ ਸੁਰਜੀਤ ਸਿੰਘ, ਗੁਰਮੇਲ ਸਿੰਘ ਚੱਬੇਵਾਲ, ਨਵਦੀਪ ਸਿੰਘ, ਬਿੱਕਰ ਸਿੰਘ, ਜਸਵੀਰ ਸਿੰਘ,ਕਮਲਜੀਤ ਸਿੰਘ, ਰਜਿੰਦਰ ਸਿੰਘ ਝੂਟੀ,ਕੁਲਦੀਪ ਸਿੰਘ, ਸੁਖਪਾਲ ਸਿੰਘ, ਗੁਰਨਾਮ ਸਿੰਘ, ਹਰਵਿੰਦਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗਊ ਮਾਤਾ ਰਕਸ਼ਾ ਸੇਵਾ ਸੁਸਾਇਟੀ ਛੋਟਾ ਬਾਗੋਵਾਲ ਮੁਕੇਰੀਆਂ ਵਿਖੇ ਗਊ ਭਲਾਈ ਕੈਂਪ ਲਗਾਇਆ ਅਗਲੀ ਖ਼ਬਰ ਭਗੌੜੇ ਨੂੰ ਗਿ੍ਫ਼ਤਾਰ ਕਰਨ ਆਈ ਪੁਲਿਸ ਪਾਰਟੀ 'ਤੇ ਹਮਲਾ
Ad Position 24