10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

-ਬਰਸੀ 'ਤੇ ਵਿਸ਼ੇਸ਼- ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਦਲੀਪ ਸਿੰਘ ਸਾਹੋੋਵਾਲ

Ad Position 21
No active advertisement
ਅਜੀਤ ਡੈਸਕ 21-02-2026
ਦਸੂਹਾ: ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਭਾਈ ਦਲੀਪ ਸਿੰਘ ਸਾਹੋੋਵਾਲ ਦਾ ਜਨਮ 1892 ਨੂੰ ਭਾਦਰੋ ਮਹੀਨੇ ਦੀ 12ਵੀਂ ਨੂੰ ਪਿੰਡ ਸਾਹੋੋਵਾਲ ਜ਼ਿਲ੍ਹਾ ਸਿਆਲਕੋਟ ਵਿਖੇ ਹੋਇਆ | ਆਪ 1902 ਵਿਚ ਪ੍ਰਾਇਮਰੀ ਤੇ 1906 ਵਿਚ ਮਿਡਲ ਤੱਕ ਸਿੱਖਿਆ ਪ੍ਰਾਪਤ ਕੀਤੀ ਤੇ ਹਾਈ ਸਕੂਲ ਵਿਚ ਦਾਖਲਾ ਲਿਆ | ਉਨ੍ਹਾਂ ਮੈਟਿ੍ਕ ਤੱਕ ਤਾਲੀਮ ਹਾਸਿਲ ਕੀਤੀ ਅਤੇ ਖੇਤੀਬਾੜੀ ਕਰਨੀ ਸ਼ੁਰੂ ਕੀਤੀ | 19ਵੀਂ ਸਦੀ ਦੇ ਅੱਧ ਤੋਂ ਪਹਿਲਾਂ ਗੁਰਦੁਆਰਿਆਂ ਦਾ ਪ੍ਰਬੰਧ ਜੱਦੀ ਪੁਸ਼ਤੀ ਪਾਠ ਪੂਜਾ ਕਰਨ ਵਾਲੇ ਮਹੰਤਾਂ ਦੇ ਕੋਲ ਸੀ | ਮਹੰਤ ਨਰਾਇਣ ਦਾਸ ਨੇ ਵੀ ਸ੍ਰੀ ਨਨਕਾਣਾ ਸਾਹਿਬ ਵਿਖੇ ਕਬਜ਼ਾ ਕਰ ਰੱਖਿਆ ਸੀ ਅਤੇ ਕੁਕਰਮ ਕਰਦਾ ਸੀ | 24 ਜਨਵਰੀ 1921 ਨੂੰ ਮਤਾ ਪਾਸ ਕੀਤਾ ਗਿਆ ਕਿ 4-5 ਮਾਰਚ ਨੂੰ ਸੰਗਤਾਂ ਨਨਕਾਣਾ ਸਾਹਿਬ ਗੁਰਦੁਆਰੇ ਵਿਚ ਇਕੱਠੀਆਂ ਹੋਣਗੀਆਂ ਤੇ ਮਹੰਤਾਂ ਤੋਂ ਸਿੱਖ ਮਰਿਆਦਾ ਅਨੁਸਾਰ ਪ੍ਰਬੰਧ ਕਰਨ ਲਈ ਜ਼ੋਰ ਪਾਇਆ ਜਾਵੇਗਾ | ਪ੍ਰੰਤੂ ਭਾਈ ਲਛਮਣ ਸਿੰਘ ਧਾਰੋਵਾਲ, ਭਾਈ ਕਰਤਾਰ ਸਿੰਘ ਝੱਬਰ ਨੇ ਗੁਪਤ ਤੌਰ 'ਤੇ ਇਹ ਫ਼ੈਸਲਾ ਕੀਤਾ ਕਿ ਉਹ ਮਿਥੀ ਤਰੀਕ ਤੋਂ ਪਹਿਲਾਂ ਹੀ ਆਪਣੇ-ਆਪਣੇ ਇਲਾਕੇ ਦੇ ਸਿੰਘਾਂ ਨੂੰ ਨਾਲ ਲੈ ਕੇ ਨਨਕਾਣਾ ਸਾਹਿਬ ਦੇ ਗੁਰਦੁਆਰੇ ਦਾ ਕਬਜ਼ਾ ਮਹੰਤਾਂ ਕੋਲੋਂ ਛੁਡਵਾ ਲੈਣਗੇ | ਇਸ ਮੌਕੇ ਮਹੰਤ ਨਰਾਇਣ ਦਾਸ ਨੂੰ ਵੀ ਪਹਿਲਾ ਇਸ ਗੱਲ ਦੀ ਭਿਣਕ ਪੈ ਚੁੱਕੀ ਸੀ ਕਿ ਗੁਰਦੁਆਰੇ ਦਾ ਕਬਜ਼ਾ ਲੈਣ ਲਈ ਸਿੰਘਾਂ ਦਾ ਜਥਾ ਆ ਰਿਹਾ ਹੈ | ਉਸ ਨੇ ਸਭ ਕੁੱਝ ਸਿਖਾਉਣ ਲਈ ਅਸਲ੍ਹਾ ਇਕੱਠਾ ਕਰ ਲਿਆ ਤੇ ਗੁੰਡੇ ਇਕੱਠੇ ਕਰ ਲਏ | ਮਹੰਤਾਂ ਨੇ ਭਾਈ ਦਲੀਪ ਸਿੰਘ ਨੂੰ ਸ਼ਹੀਦ ਕਰਕੇ ਘੁਮਿਆਰਾਂ ਦੀ ਆਣੀ 'ਚ ਸੁੱਟ ਦਿੱਤਾ ਤੇ ਸਾੜ ਦਿੱਤਾ ਸਿੱਟੇ ਵਜੋਂ ਸਿੱਖ ਕੌਮ ਵਿਚ ਰੋਹ ਆ ਗਿਆ ਤੇ ਉਨ੍ਹਾਂ ਵਹੀਰਾ ਘੱਤ ਦਿੱਤੀਆਂ | ਮੌਕੇ ਦੀ ਹਕੂਮਤ ਨੇ ਸਿੱਖਾਂ ਦੇ ਰੋਹ ਨੂੰ ਦੇਖਦਿਆਂ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਸਿੱਖ ਸੰਗਤ ਨੂੰ ਸੌਂਪ ਦਿੱਤੀਆਂ | ਅੱਜ ਸ਼ਹੀਦ ਭਾਈ ਦਲੀਪ ਸਿੰਘ ਦੇ 98ਵੇ ਸ਼ਹੀਦੀ ਦਿਵਸ ਸਾਕਾ ਨਨਕਾਣਾ ਸਾਹਿਬ ਦੇ ਸੰਬੰਧ ਵਿਚ 21 ਫਰਵਰੀ ਨੂੰ ਪਿੰਡ ਜੰਡ ਵਿਖੇ ਸਮਾਗਮ ਕਰਵਾਇਆ ਜਾ ਰਿਹਾ ਹੈ |
-ਭੁੱਲਰ
Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਮਾਂ-ਬੋਲੀ ਦਿਵਸ ਮੌਕੇ ਸਮਾਗਮ ਅੱਜ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੂੰ ਸਾਜ਼ਿਸ਼ ਤਹਿਤ ਬਦਨਾਮ ਕਰਨ ਦੇ ਯਤਨ ਨਿੰਦਣਯੋਗ-ਨਿਮਿਸ਼ਾ ਮਹਿਤਾ
Ad Position 24