ਹੁਸ਼ਿਆਰਪੁਰ, 21 ਫਰਵਰੀ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ ਪ੍ਰਧਾਨ ਡਾ. ਅਨੂਪ ਕੁਮਾਰ ਅਤੇ ਸਕੱਤਰ ਆਰ.ਐਮ. ਭੱਲਾ ਦੀ ਰਹਿਨੁਮਾਈ ਅਤੇ ਕਾਲਜ ਪਿ੍ੰ. ਪ੍ਰੋ. ਡਾ.ਵਿਨੈ ਕੁਮਾਰ ਦੀ ਅਗਵਾਈ ਹੇਠ ਕਾਲਜ ਦੇ ਖੇਡ ਮੈਦਾਨ ਵਿਚ 17ਵੀਂ ਪਿ੍ੰਸੀਪਲ ਰੱਲਾ ਰਾਮ ਮੈਮੋਰੀਅਲ ਐਥਲੈਟਿਕਸ ਮੀਟ ਕਰਵਾਈ ਗਈ | ਇਸ ਮੌਕੇ ਡਾ.ਰਾਕੇਸ਼ ਮਲਿਕ ਡਾਇਰੈਕਟਰ ਸਪੋਰਟਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੁੱਖ ਮਹਿਮਾਨ ਅਤੇ ਡਾ. ਨੀਰੂ ਮਲਿਕ ਪਿ੍ੰ. ਦੇਵ ਸਮਾਜ ਕਾਲਜ ਚੰਡੀਗੜ੍ਹ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਡਾ. ਰਕੇਸ਼ ਮਲਿਕ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਵਿਕਾਸ ਵਿਚ ਸਹਾਈ ਹੁੰਦੀਆਂ ਹਨ ਤੇ ਵਿਦਿਆਰਥੀਆਂ ਨੂੰ ਇਨ੍ਹਾਂ ਮੁਕਾਬਲਿਆਂ ਵਿਚ ਵਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹਨ | ਇਸ ਸਮੇਂ ਹੋਰ ਵਿਸ਼ੇਸ਼ ਮਹਿਮਾਨਾਂ ਵਿਚ ਸ਼ਰਨਜੀਤ ਸੈਣੀ , ਵਾਈ ਪੀ. ਜੋਸ਼ੀ, ਦੇਵ ਸ਼ਰਮਾ, ਗੌਤਮ ਮਹਿਤਾ ਆਦਿ ਹਾਜ਼ਰ ਸਨ | ਸਰੀਰਕ ਸਿੱਖਿਆ ਵਿਭਾਗ ਮੁਖੀ ਡਾ. ਰਾਹੁਲ ਕਾਲੀਆ ਨੇ ਦੱਸਿਆ ਕਿ ਇਸ ਵੱਡੇ ਖੇਡ ਮੁਕਾਬਲੇ ਵਿਚ ਕਾਲਜ ਵਿਦਿਆਰਥੀਆਂ ਵੱਲੋਂ 100 ,200 ,400 ,50 ਮੀਟਰ ਦੌੜ ਲੜਕੇ ਅਤੇ ਲੜਕੀਆਂ ,ਬੈਕ ਰੇਸ, ਸ਼ਾਟ ਪੁੱਟ, ਡਿਸਕਸ ਥੋ੍ਰਅ ਲੜਕੇ ਅਤੇ ਲੜਕੀਆਂ ਤੋਂ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰੱਸੇ ਦੇ ਮੁਕਾਬਲਿਆਂ ਤੋਂ ਇਲਾਵਾ ਸ਼ਾਮ ਸਮੇਂ ਪਿ੍ੰ. ਅਤੇ ਵਾਈਸ ਪਿ੍ੰ. ਇਲੈਵਨ ਵਿਚਕਾਰ ਕ੍ਰਿਕੇਟ ਮੈਚ ਵੀ ਹੋਇਆ | ਜਿਸ ਵਿਚ ਵਾਈਸ ਪਿ੍ੰ.ਪ੍ਰੋ. ਸ਼ਰਨਜੀਤ ਕੌਰ ਵਰਮਾ ਇਲੈਵਨ ਦੀ ਟੀਮ ਨੇ ਨੌਂ ਵਿਕਟਾਂ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਸ਼ਾਮ ਦੇ ਇਨਾਮ ਵੰਡ ਸਮਾਰੋਹ ਵਿਚ ਕਾਲਜ ਮੈਨੇਜਿੰਗ ਕਮੇਟੀ ਪ੍ਰਧਾਨ ਡਾ. ਅਨੂਪ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਬੈੱਸਟ ਅਥਲੀਟ ਲੜਕਿਆਂ 'ਚੋਂ ਅਦਿਤ ਕੁਮਾਰ ਅਤੇ ਗੁਰਪ੍ਰੀਤ ਸਿੰਘ ਰਹੇ ਜਦੋਂ ਕਿ ਲੜਕੀਆਂ 'ਚੋ ਗੁੜੀਆ ਕੁਮਾਰੀ ਨੇ ਇਹ ਖ਼ਿਤਾਬ ਹਾਸਲ ਕੀਤਾ | ਇਸ ਐਥਲੈਟਿਕਸ ਮੀਟ ਨੂੰ ਸਫਲ ਬਣਾਉਣ ਵਿਚ ਵਿਨੋਦ ,ਮੈਡਮ ਸਿਖਾ ਬਾਲਾ ਅਤੇ ਕਾਲਜ ਰਜਿਸਟਰਾਰ ਮੰਜ਼ੀਲ ਕੁਮਾਰ ਨੇ ਮਹੱਤਵਪੂਰਨ ਯੋਗਦਾਨ ਪਾਇਆ |
ਡੀ.ਏ.ਵੀ. ਕਾਲਜ 'ਚ 17ਵੀਂ ਪਿ੍ੰਸੀਪਲ ਰੱਲਾ ਰਾਮ ਮੈਮੋਰੀਅਲ ਅਥਲੈਟਿਕਸ ਮੀਟ ਕਰਵਾਈ
ਅਜੀਤ ਡੈਸਕ
22-02-2026