ਤਲਵਾੜਾ, 22 ਫਰਵਰੀ (ਰਾਜੀਵ ਓਸ਼ੋ)-ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ ਤਲਵਾੜਾ ਵਿਚ ਅੰਤਰ-ਰਾਸ਼ਟਰੀ ਮਾਂ ਬੋਲੀ ਦਿਵਸ ਬੜੇ ਹੀ ਉਤਸ਼ਾਹ ਤੇ ਸਭਿਆਚਾਰਕ ਰੂਪ ਵਿਚ ਮਨਾਇਆ ਗਿਆ | ਕਾਲਜ ਪਿ੍ੰਸੀਪਲ ਡਾ. ਰਾਜੀਵ ਖੋਸਲਾ ਦੀ ਸਰਪ੍ਰਸਤੀ ਹੇਠ ਪੰਜਾਬੀ ਵਿਭਾਗ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਪੰਜਾਬੀ ਸਾਹਿੱਤ ਸਭਾ ਦੇ ਸਹਿਯੋਗ ਨਾਲ ਕਾਨਫ਼ਰੰਸ ਹਾਲ (ਆਈ ਹਾਲ) ਵਿਚ Tਮੇਰੀ ਭਾਸ਼ਾ ਮੇਰਾ ਮਾਣU ਵਿਸ਼ੇ ਹੇਠ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਵਿਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਅਤੇ ਮਾਂ-ਬੋਲੀ ਪ੍ਰਤੀ ਆਪਣੇ ਜਜ਼ਬਾਤ ਪ੍ਰਗਟ ਕੀਤੇ | ਕਾਲਜ ਮੀਡੀਆ ਮੈਨੇਜਮੈਂਟ ਕਮੇਟੀ ਦੇ ਕਨਵੀਨਰ ਪ੍ਰੋ. ਅਜੈ ਕੁਮਾਰ ਅਰਸ਼ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸ਼ਬਦਾਂ ਤੇ ਵਿਚਾਰਾਂ ਨਾਲ ਕੀਤੀ ਗਈ | ਮੰਚ ਸੰਚਾਲਨ ਦੀ ਭੂਮਿਕਾ ਬੀ.ਏ ਸਮੈਸਟਰ ਛੇਵਾਂ ਦੀ ਵਿਦਿਆਰਥਣ ਮਨਦੀਪ ਕੌਰ ਨੇ ਨਿਭਾਈ | ਮੁਕਾਬਲਿਆਂ ਦੌਰਾਨ ਪ੍ਰੋ. ਅਜੈ ਕੁਮਾਰ ਅਰਸ਼ ਅਤੇ ਪ੍ਰੋ. ਦਲਵਿੰਦਰ ਪਾਲ ਸਿੰਘ ਨੇ ਜੱਜ ਵਜੋਂ ਨਿਰਪੱਖ ਅਤੇ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ | ਪੋਸਟਰ ਮੁਕਾਬਲੇ ਵਿਚ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਮੁਸਕਾਨ, ਸੁਨੈਨਾ ਤੇ ਕੋਮਲ ਰਹੇ | ਸ਼ੁੱਧ ਸ਼ਬਦ ਲੇਖਣ ਮੁਕਾਬਲੇ ਵਿਚ ਪਹਿਲਾ ਸਥਾਨ ਨੈਨਸੀ, ਦੂਸਰਾ ਸਥਾਨ ਪਿ੍ਆ ਤੇ ਕਾਜਲ ਚੌਧਰੀ ਅਤੇ ਤੀਸਰਾ ਸਥਾਨ ਰਿਤੂ ਚੌਧਰੀ ਨੇ ਪ੍ਰਾਪਤ ਕੀਤਾ | ਸੁੰਦਰ ਲਿਖਾਈ ਮੁਕਾਬਲੇ ਵਿਚ ਪਹਿਲਾ ਸਥਾਨ ਸੁਰਜੀਤ ਕੌਰ, ਦੂਸਰਾ ਸਥਾਨ ਸਾਨੀਆ ਤੇ ਤੀਸਰਾ ਸਥਾਨ ਪ੍ਰਵੀਨ ਕੁਮਾਰੀ ਨੇ ਪ੍ਰਾਪਤ ਕੀਤਾ | ਭਾਸ਼ਣ ਪ੍ਰਤੀਯੋਗਤਾ ਮੁਕਾਬਲੇ ਵਿਚ ਆਂਚਲ ਪਹਿਲੇ, ਸੁਹਾਨੀ ਦੂਸਰੇ ਤੇ ਮਨਦੀਪ ਕੌਰ ਤੇ ਸੁਮਨਦੀਪ ਕੌਰ ਤੀਸਰੇ ਸਥਾਨ 'ਤੇ ਰਹੇ | ਸਮਾਗਮ ਦੇ ਅੰਤ ਵਿਚ ਪੰਜਾਬੀ ਵਿਭਾਗ ਦੀ ਮੁਖੀ ਪ੍ਰੋ. ਰੁਪਾਲੀ ਵਰਮਾ ਨੇ ਪਿ੍ੰਸੀਪਲ, ਸਟਾਫ਼, ਪੰਜਾਬੀ ਸਾਹਿੱਤ ਸਭਾ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਉੱਤੇ ਪ੍ਰੋ. ਸੁਸ਼ਮਾ ਕੁਮਾਰੀ, ਪ੍ਰੋ.ਅਮਰਜੀਤ ਕੌਰ ਪ੍ਰੋ. ਜਤਿੰਦਰ ਕੁਮਾਰ ਪ੍ਰੋ. ਸਾਕਸ਼ੀ ਜੱਗੀ, ਪ੍ਰੋ. ਕੋਮਲ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |