ਅੱਡਾ ਸਰਾਂ 22 ਫਰਵਰੀ (ਹਰਜਿੰਦਰ ਸਿੰਘ ਮਸੀਤੀ)-ਬਾਬਾ ਬਿਸ਼ਨ ਸਿੰਘ ਹੋਲਾ ਮਹੱਲਾ ਲੰਗਰ ਕਮੇਟੀ ਕੰਧਾਲਾ ਜੱਟਾਂ ਅੱਡਾ ਸਰਾਂ ਵੱਲੋਂ ਸਮੂਹ ਨਗਰ ਨਿਵਾਸੀ , ਇਲਾਕਾ ਨਿਵਾਸੀ ਅਤੇ ਐਨ. ਆਰ. ਆਈ. ਸੰਗਤ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ ਹੋਲੇ ਮਹੱਲੇ ਦੇ ਸਬੰਧ ਵਿਚ ਸਮਾਗਮ ਮਿਤੀ 1 ਮਾਰਚ ਤੋਂ 5 ਮਾਰਚ ਤੱਕ ਪਿੰਡ ਕੰਧਾਲਾ ਜੱਟਾਂ ਅੱਡਾ ਸਰਾਂ ਤੇ ਮਨਾਏ ਜਾ ਰਹੇ ਹਨ | ਮੁੱਖ ਗ੍ਰੰਥੀ ਬਾਬਾ ਅਵਤਾਰ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਪ੍ਰੋਗਰਾਮ ਦਾ ਪੋਸਟਰ ਜਾਰੀ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਹੋਲੇ ਮੁਹੱਲਾ ਤੇ ਸ਼੍ਰੀ ਅਨੰਦਪੁਰ ਸਾਹਿਬ ਜਾਣ ਆਉਣ ਵਾਲੀਆਂ ਸੰਗਤਾਂ ਲਈ ਹਰ ਸਾਲ ਇਹ ਸਮਾਗਮ ਕਰਵਾਏ ਜਾਂਦੇ ਹਨ ਜਿਸ ਦੌਰਾਨ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਦਾ ਹੈ | ਇਸ ਦੌਰਾਨ ਪਹਿਲੀ ਲੜੀ ਦੇ ਸ਼੍ਰੀ ਅਖੰਡ ਪਾਠ ਸਾਹਿਬ 1 ਮਾਰਚ ਨੂੰ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ ਮਿਤੀ 3 ਮਾਰਚ ਨੂੰ ਠੀਕ ਸਵੇਰੇ 09:30 ਵਜੇ ਪੈਣਗੇ , ਇਸ ਉਪਰੰਤ ਦੂਸਰੀ ਲੜੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ ਮਿਤੀ 5 ਮਾਰਚ ਨੂੰ ਸਵੇਰੇ ਠੀਕ 10 ਵਜੇ ਪੈਣਗੇ | ਇਸ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਸਜਾਏ ਜਾਣ ਵਾਲੇ ਕੀਰਤਨ ਦੀਵਾਨ ਵਿਚ ਸੰਤ ਬਾਬਾ ਮੱਖਣ ਸਿੰਘ ਜੀ ਦਰੀਏ ਵਾਲੇ ਸੰਗਤਾਂ ਨੂੰ ਕਥਾ ਨਾਲ ਅਤੇ ਢਾਡੀ ਹਰਜਿੰਦਰ ਸਿੰਘ ਵਾਲਿਆਂ ਦਾ ਇੰਟਰਨੈਸ਼ਨਲ ਢਾਡੀ ਜਥਾ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕਰੇਗਾ | ਇਸ ਮੌਕੇ ਬਾਬਾ ਅਵਤਾਰ ਸਿੰਘ ਮੁੱਖ ਗ੍ਰੰਥੀ , ਬਾਬਾ ਰਣਜੀਤ ਸਿੰਘ ਹੈੱਡ ਗ੍ਰੰਥੀ, ਪ੍ਰਧਾਨ ਰੇਸ਼ਮ ਸਿੰਘ , ਕੁਲਵੰਤ ਸਿੰਘ , ਗੁਰਵਿੰਦਰ ਸਿੰਘ ਗਿੱਤਾ, ਮਨਜੀਤ ਸਿੰਘ ਸੈਕਟਰੀ , ਅੰਮਿ੍ਤਪਾਲ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਧਾਲੀਵਾਲ , ਸੁਰਜੀਤ ਸਿੰਘ ਇਟਲੀ , ਮਨਜੀਤ ਸਿੰਘ ਧਾਲੀਵਾਲ, ਜਸਵੀਰ ਸਿੰਘ ਧਾਲੀਵਾਲ , ਸੁੱਚਾ ਸਿੰਘ ਲੰਬੜਦਾਰ, ਮਨਜੀਤ ਸਿੰਘ,ਕੈਪਟਨ ਹਰੀ ਓਮ ਸਿੰਘ , ਕੁਲਵਿੰਦਰ ਸਿੰਘ, ਜਸਪਾਲ ਸਿੰਘ ਭੱਟੀ , ਸਤਵਿੰਦਰ ਸਿੰਘ , ਕੁਲਵਿੰਦਰ ਸਿੰਘ ਸੋਨੀ ਪੰਚ, ਡਾ. ਚਰਨਜੀਤ ਸਿੰਘ ਪੜਬੱਗਾ, ਸੁਖਵਿੰਦਰ ਸਿੰਘ ਸੁੱਖੂ, ਅਮਰੀਕ ਸਿੰਘ ਬੱਬੂ ,ਬਲਜੀਤ ਸਿੰਘ ਬੱਲੂ, ਮਨਜੀਤ ਸਿੰਘ ਜੀਤਾ ਅਤੇ ਨਗਰ ਦੀਆਂ ਹੋਰ ਸੰਗਤਾਂ ਹਾਜ਼ਰ ਸਨ |