26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਾਂਸਦ ਡਾ. ਰਾਜ ਕੁਮਾਰ ਤੇ ਡਾ. ਇਸ਼ਾਂਕ ਕੁਮਾਰ ਦੇ ਘਰ ਸਾਹਮਣੇ ਕਿਸਾਨ ਜਥੇਬੰਦੀਆਂ ਨੇ ਦਿੱਤਾ ਧਰਨਾ

Ad Position 21
No active advertisement
ਅਜੀਤ ਡੈਸਕ 23-02-2026

 ਹੁਸ਼ਿਆਰਪੁਰ, 22 ਫਰਵਰੀ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ))-ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ 'ਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ 'ਚ ਭਾਜਪਾ ਦੇ ਆਗੂਆਂ ਤੇ ਆਮ ਆਦਮੀ ਪਾਰਟੀ ਦੇ ਸਾਂਸਦਾਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਦਿੱਤੇ ਗਏ ਪ੍ਰੋਗਰਾਮ ਤਹਿਤ ਅੱਜ ਹੁਸ਼ਿਆਰਪੁਰ ਵਿਖੇ ਸਾਂਸਦ ਡਾ. ਰਾਜ ਕੁਮਾਰ ਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਦੇ ਘਰ ਸਾਹਮਣੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਦੇ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਧਰਨੇ ਨੂੰ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਕੇਂਦਰ ਦੀ ਭਾਜਪਾ ਅਤੇ ਸੂਬੇ ਦੀ ਆਪ ਆਦਮ ਪਾਰਟੀ ਦੀ ਸਰਕਾਰ ਨੂੰ ਕਿਸਾਨ ਵਿਰੋਧੀ ਤੇ ਮੌਕਾਪ੍ਰਸਤ ਦੱਸਿਆ। ਇਸ ਮੌਕੇ ਬੋਲਦਿਆਂ ਡਾ. ਸੁਖਦੇਵ ਸਿੰਘ ਢਿੱਲੋਂ ਜਮਹੂਰੀ ਕਿਸਾਨ ਸਭਾ, ਜਗਤਾਰ ਸਿੰਘ ਭਿੰਡਰ ਕਿਰਤੀ ਕਿਸਾਨ ਯੂਨੀਅਨ, ਭੁਪਿੰਦਰ ਸਿੰਘ ਭੂੰਗਾ ਕਿਰਤੀ ਕਿਸਾਨ ਯੂਨੀਅਨ, ਹਰਬੰਸ ਸਿੰਘ ਸੰਘਾ ਕਿਸਾਨ ਕਮੇਟੀ ਦੋਆਬਾ ਪੰਜਾਬ, ਮਲਕੀਤ ਸਿੰਘ ਬਾਹੋਵਾਲ ਜਮਹੂਰੀ ਕਿਸਾਨ ਸਭਾ, ਸ਼ਿੰਗਾਰਾ ਸਿੰਘ ਬੀ.ਕੇ.ਯੂ ਉਗਰਾਹਾਂ, ਕਾਮਰੇਡ ਗੁਰਮੇਸ਼ ਸਿੰਘ ਕੁਲ ਹਿੰਦ ਕਿਸਾਨ ਸਭਾ ਆਦਿ ਨੇ ਕਿਹਾ ਕਿ ਦੋਵੇਂ ਹੀ ਸਰਕਾਰਾਂ ਕਿਸਾਨ ਵਿਰੋਧੀ ਅਤੇ ਵਾਅਦਿਆਂ ਤੋਂ ਮੁੱਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਦੌਰਾਨ ਕੇਂਦਰ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਵੀ ਅਜੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ ਬਲਕਿ ਇਸਦੇ ਉਲਟ ਕੇਂਦਰ ਸਰਕਾਰ ਅਜਿਹੇ ਕਾਨੂੰਨ ਲਿਆ ਰਹੀ ਹੈ, ਜੋ ਕਿ ਕਿਸਾਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦੇ ਕੇਂਦਰੀਕਰਨ ਨੂੰ ਤੁਰੰਤ ਰੋਕਿਆ ਜਾਵੇ ਕਿਉਂਕਿ ਇਸ ਨਾਲ ਗ਼ਰੀਬ ਵਰਗ 'ਤੇ ਸਿੱਧੀ ਮਾਰ ਪਵੇਗੀ। ਇਸ ਮੌਕੇ ਕਿਸਾਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਕਤ ਵਿਉਪਾਰ ਇਕਰਾਰ ਨਾਮਿਆਂ ਖ਼ਿਲਾਫ਼ ਵਿਧਾਨ ਸਭਾ ਸੈਸ਼ਨ ਸੱਦ ਕੇ ਮਤਾ ਪਾਸ ਕਰੇ, ਕਿਉਂਕਿ ਇਹ ਸਮਝੌਤੇ ਸਾਡੀ ਖੇਤੀ ਬਾੜੀ ਅਤੇ ਡੇਅਰੀ ਸੈਕਟਰ ਨੂੰ ਤਬਾਹ ਕਰ ਦੇਣਗੇ ਅਤੇ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਦਾ ਕੰਮ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸ਼ੁਰੂਆਤ ਹੈ ਜੇਕਰ ਮੰਗਾਂ ਤਾਂ ਹੱਲ ਨਾ ਹੋਇਆ ਤਾਂ ਸੰਘਰਸ਼ ਹੋ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਤਲਵਿੰਦਰ ਸਿੰਘ ਹੀਰ, ਸ਼ਿੰਗਾਰਾ ਸਿੰਘ ਮਦੀਮਪੁਰ, ਸਤਪਾਲ ਚੱਬੇਵਾਲ, ਇੰਦਰਪਾਲ ਅਹਿਰਾਣਾ, ਮੁਲਾਜ਼ਮ ਆਗੂ ਇੰਦਰਜੀਤ ਵਿਰਦੀ ਅਤੇ ਮੱਖਣ ਲੰਗੇਰੀ ਨੇ ਵੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕੇਂਦਰ ਸਰਕਾਰ ਪਾਸੋਂ ਲੇਬਰ ਕੋਡ ਰੱਦ ਕਰਕੇ ਸਾਰੇ ਪੁਰਾਣੇ ਲੇਬਰ ਕਾਨੂੰਨ ਬਹਾਲ ਕੀਤੇ ਜਾਣ, ਬਿਜਲੀ ਬਿੱਲ 2025 ਵਾਪਸ ਲਿਆ ਜਾਵੇ, ਬੀਜ ਬਿੱਲ ਵਾਪਸ ਲਿਆ ਜਾਵੇ, ਅਮਰੀਕਾ ਨਾਲ ਵਪਾਰ ਸਮਝੌਤੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਇਹ ਸਮਝੌਤਾ ਦੇਸ਼ ਦੇ ਹਿੱਤਾਂ ਨਾਲ ਖਿਲਵਾੜ ਹੈ। ਇਸ ਮੌਕੇ ਵੱਡੀ ਗਿਣਤੀ 'ਚ ਇਲਾਕੇ ਦੇ ਕਿਸਾਨ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਮਾਂ ਬੋਲੀ ਦਿਵਸ ਮਨਾਇਆ ਅਗਲੀ ਖ਼ਬਰ ਸਾਲਾਨਾ ਗੁਰਮਿਤ ਸਮਾਗਮ 6 ਮਾਰਚ ਤੋਂ
Ad Position 24