ਕੋਟਫ਼ਤੂਹੀ, 23 ਫਰਵਰੀ (ਅਟਵਾਲ)-ਚੇਲਾ-ਮੁਖਸ਼ੂਸਪੁਰ ਦੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਵਿਖੇ ਸਾਲਾਨਾ ਖੇਡ ਸਮਾਗਮ ਕਾਲਜ ਕਾਰਜਕਾਰੀ ਪਿ੍ੰਸੀਪਲ ਡਾ. ਸਰੂਪ ਰਾਣੀ ਦੀ ਅਗਵਾਈ ਹੇਠ ਕਰਵਾਇਆ ਗਿਆ | ਸਮਾਗਮ ਦਾ ਆਰੰਭ ਮਾਰਚ ਪਾਸਟ ਨਾਲ ਕੀਤਾ ਗਿਆ ਵਿਦਿਆਰਥਣਾਂ ਤਨਵੀਰ ਅਤੇ ਆਂਚਲ ਸ਼ਰਮਾ ਨੇ ਸਹੁੰ ਚੁੱਕ ਰਸਮ ਨੂੰ ਅਦਾ ਕੀਤਾ ਗਿਆ, ਮਸ਼ਾਲ ਜਗਾਉਣ ਦੀ ਰਸਮ ਵਿਦਿਆਰਥਣ ਪ੍ਰਭਲੀਨ ਕੌਰ ਵਲੋਂ ਨਿਭਾਈ ਗਈ ਤੇ ਰਾਸ਼ਟਰ ਨੂੰ ਸਮਰਪਿਤ ਖੇਡਾਂ ਤੇ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਗਿਆ | ਕਾਲਜ ਪਿ੍ੰਸੀਪਲ ਵਲੋਂ ਹਰੀ ਝੰਡੀ ਦਿਖਾ ਕੇ ਖੇਡ ਸਮਾਰੋਹ ਦਾ ਅਰੰਭ ਕੀਤਾ ਗਿਆ | ਜਿਸ ਵਿਚ ਸਮੂਹ ਕਾਲਜ ਦੀਆਂ ਵਿਦਿਆਰਥਣਾਂ ਨੂੰ ਕਲਪਨਾ ਚਾਵਲਾ, ਪੀ. ਟੀ ਊਸ਼ਾ ਅਤੇ ਸਾਨੀਆ ਮਿਰਜ਼ਾ ਗਰੁੱਪਾਂ ਵਿਚ ਵੰਡਿਆ ਗਿਆ | ਕਾਲਜ ਵਿਦਿਆਰਥਣਾਂ ਵਲੋਂ ਰੇਸ, ਲੰਬੀ ਛਾਲ, ਡਿਸਕਸ ਥਰੋਅ, ਲੋਂਗ ਜੰਪ, ਸਪੂਨ ਰੇਸ, ਜੈਵਲਿਨ ਥਰੋਅ, ਮਟਕਾ ਰੇਸ, ਥਰੀ ਲੈੱਗ ਰੇਸ ਆਦਿ ਮੁਕਾਬਲਿਆਂ ਵਿਚ ਹਿੱਸਾ ਲਿਆ ਗਿਆ | ਇਸ ਮੌਕੇ ਸਿਮਰਨ ਕੌਰ ਬੀ. ਏ ਭਾਗ ਤੀਜੇ ਦੀ ਵਿਦਿਆਰਥਣ ਨੇ ਬੈਸਟ ਐਥਲੀਟ ਦਾ ਖਿਤਾਬ ਜਿੱਤਿਆ ਅਤੇ ਕਲਪਨਾ ਚਾਵਲਾ ਹਾਊਸ ਜੇਤੂ ਰਿਹਾ | ਇਸ ਮੌਕੇ ਕਾਲਜ ਕਾਰਜਕਾਰੀ ਪਿ੍ੰਸੀਪਲ ਡਾ ਸਰੂਪ ਰਾਣੀ, ਮੈਡਮ ਗਗਨਦੀਪ ਕੌਰ, ਮੈਡਮ ਸੁਰਭੀ ਛਾਬੜਾ, ਮੈਡਮ ਨਿਤਾਸ਼ਾ, ਮੈਡਮ ਬਲਜਿੰਦਰ ਕੌਰ ਆਦਿ ਹਾਜ਼ਰ ਸਨ |