04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

1.54 ਕਰੋੜ ਦੇ ਫ਼ੰਡ ਨਾਲ ਘੁਮਿਆਲਾ ਦੀ ਬਦਲੇਗੀ ਨੁਹਾਰ - ਡਾ. ਇਸ਼ਾਂਕ ਕੁਮਾਰ

Ad Position 21
No active advertisement
ਅਜੀਤ ਡੈਸਕ 24-02-2026
ਹੁਸ਼ਿਆਰਪੁਰ, 23 ਫਰਵਰੀ (ਬਲਜਿੰਦਰਪਾਲ ਸਿੰਘ)-ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਪਿੰਡ ਘੁਮਿਆਲਾ 'ਚ ਹਲਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕਰਵਾਏ ਜਾ ਰਹੇ ਕੰਮ ਸਿਰਫ਼ ਵਿਕਾਸ ਦੇ ਕੰਮ ਨਹੀਂ ਹਨ, ਸਗੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਣ ਦੀ ਪੱਕੀ ਵਚਨਬੱਧਤਾ ਦਾ ਸਬੂਤ ਹਨ | ਪਿੰਡ ਘੁਮਿਆਲਾ 'ਚ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਕਈ ਮਹੱਤਵਪੂਰਨ ਪ੍ਰੋਜੈਕਟ ਪੂਰੇ ਕੀਤੇ ਗਏ ਹਨ ਅਤੇ ਕੁੱਝ ਉੱਤੇ ਕੰਮ ਜਾਰੀ ਹੈ | ਖ਼ਾਨਪੁਰ ਤੋਂ ਘੁਮਿਆਲਾ ਤੱਕ 56 ਲੱਖ ਰੁਪਏ ਦੀ ਲਾਗਤ ਨਾਲ ਸੜਕ ਦਾ ਨਿਰਮਾਣ ਕੰਮ ਮੁਕੰਮਲ ਹੋ ਚੁੱਕਾ ਹੈ, ਜਿਸ ਨਾਲ ਆਵਾਜਾਈ ਦੀ ਕਾਫੀ ਸੌਖ ਹੋਈ ਹੈ | 15 ਲੱਖ ਰੁਪਏ ਦੀ ਰਕਮ ਨਾਲ ਸੀਵਰੇਜ ਸਿਸਟਮ ਲਗਾਇਆ ਗਿਆ ਹੈ, ਜਿਸ ਨਾਲ ਪਿੰਡ ਦੀ ਸਫ਼ਾਈ ਪ੍ਰਣਾਲੀ ਵਿਚ ਸੁਧਾਰ ਆਇਆ ਹੈ | ਇਸ ਤੋਂ ਇਲਾਵਾ 13 ਲੱਖ ਰੁਪਏ ਦੀ ਲਾਗਤ ਨਾਲ ਦੋ ਬਲਾਕਾਂ ਵਾਲੀਆਂ ਗਲੀਆਂ ਮਨਜ਼ੂਰ ਹੋਈਆਂ ਸਨ, ਜਿਨ੍ਹਾਂ ਵਿਚੋਂ ਇੱਕ ਗਲੀ ਦਾ ਕੰਮ ਪੂਰਾ ਹੋ ਗਿਆ ਹੈ ਜਦਕਿ ਦੂਜੀ ਗਲੀ ਦਾ ਕੰਮ ਚੱਲ ਰਿਹਾ ਹੈ | ਡਾ. ਇਸ਼ਾਂਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਪੀਣ ਵਾਲੇ ਪਾਣੀ ਲਈ ਨਵੇਂ ਟਿਊਬਵੈੱਲ ਨੂੰ ਵੀ ਮਨਜ਼ੂਰੀ ਮਿਲ ਗਈ ਹੈ | ਇਸ ਲਈ 70 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ | ਇਸ ਮੌਕੇ ਸਰਪੰਚ ਦਰਸ਼ਨ ਕੌਰ, ਸ਼ੁਭਮ ਯੂਥ ਪ੍ਰਧਾਨ ਹਲਕਾ ਚੱਬੇਵਾਲ, ਵਿੱਕੀ ਬਲਾਕ ਪ੍ਰਧਾਨ, ਯਾਦਵਿੰਦਰ, ਕੁਲਦੀਪ ਸਿੰਘ, ਡੋਗਰ ਰਾਮ, ਤਰਨਜੀਤ ਮਹਿਲਾ ਸੈੱਲ ਬਲਾਕ ਕੋਆਰਡੀਨੇਟਰ, ਜੱਸੀ ਮਹਿਲਾ ਸੈੱਲ ਬਲਾਕ ਕੋਆਰਡੀਨੇਟਰ, ਆਕਾਸ਼ ਘੁਮਿਆਲਾ, ਬਿੱਲੂ ਘੁਮਿਆਲਾ, ਸੁੱਚਾ ਰਾਮ, ਠੇਕੇਦਾਰ ਜਗਜੀਤ ਸਿੰਘ, ਰਸ਼ਪਾਲ ਕੌਰ, ਬੰਤ ਰਾਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੇਲਾ ਕਾਲਜ ਵਿਖੇ ਖੇਡ ਸਮਾਗਮ ਕਰਵਾਇਆ ਅਗਲੀ ਖ਼ਬਰ ਨੇਤਰਦਾਨ ਜਾਗਰੂਕਤਾ ਸੰਬੰਧੀ ਰੋਟਰੀ ਆਈ ਬੈਂਕ ਤੇ ਰਿਆਤ ਬਾਹਰਾ ਯੂਨੀਵਰਸਿਟੀ ਵਿਚਕਾਰ ਸਮਝੌਤਾ
Ad Position 24