ਅੱਡਾ ਸਰਾਂ, 23 ਫਰਵਰੀ (ਮਸੀਤੀ)-ਸਰਕਾਰੀ ਹਾਈ ਸਕੂਲ ਦੇਹਰੀਵਾਲ ਦੇ ਵੇਟ ਲਿਫ਼ਟਿੰਗ ਸੈਂਟਰ 'ਚ ਹੋਏ ਸਨਮਾਨ ਸਮਾਗਮ ਦੌਰਾਨ ਉੱਘੇ ਖੇਡ ਪ੍ਰਮੋਟਰਾਂ ਨੇ ਸੈਂਟਰ ਦੇ ਕੌਮੀ ਮੁਕਾਬਲਿਆਂ ਵਿਚ ਮੈਡਲ ਜਿੱਤਣ ਵਾਲੇ ਹੋਣਹਾਰ ਖਿਡਾਰੀਆਂ ਦਾ ਸਨਮਾਨ ਕਰਨ ਦੇ ਨਾਲ ਨਾਲ ਸਮੂਹ ਖਿਡਾਰੀਆਂ ਨੂੰ ਡਾਈਟ ਲਈ ਖਾਣ ਅਤੇ ਪੀਣ ਵਾਲੀ ਸਮੱਗਰੀ ਦਿੱਤੀ | ਸੈਂਟਰ ਇੰਚਾਰਜ ਬਲਜਿੰਦਰ ਸਿੰਘ ਭਿੰਡਰ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਉੱਘੇ ਖੇਡ ਪ੍ਰਮੋਟਰਾਂ ਜਗਰੂਪ ਸਿੰਘ ਜਰਖੜ ਅਤੇ ਹਰਦੀਪ ਸਿੰਘ ਬੀਰਮਪੁਰ ਨੇ ਈਟਾ ਨਗਰ ਵਿਚ ਹੋਈਆਂ 69ਵੀਆਂ ਸਕੂਲ ਨੈਸ਼ਨਲ ਖੇਡਾਂ ਵਿਚ ਕਾਂਸੀ ਦਾ ਮੈਡਲ ਜਿੱਤਣ ਵਾਲੇ ਮਨਤੇਜ ਸਿੰਘ ਭਿੰਡਰ ਅਤੇ ਭਾਗ ਲੈਣ ਵਾਲੇ ਤੇਜਿਸ ਠੇਠਰ ਨੂੰ ਸਾਈਕਲਾਂ ਨਾਲ ਸਨਮਾਨਿਤ ਕੀਤਾ | ਇਸ ਮੌਕੇ ਉਕਤ ਖੇਡ ਪ੍ਰਮੋਟਰਾਂ ਨੇ ਥੋੜੇ ਸਮੇਂ ਵਿਚ ਹੀ ਸੈਂਟਰ ਦੇ ਖਿਡਾਰੀਆਂ ਵਲੋਂ ਸੂਬਾ ਅਤੇ ਕੌਮੀ ਪੱਧਰ ਤੇ ਹਾਸਲ ਕੀਤੀਆਂ ਪ੍ਰਾਪਤੀਆਂ ਲਈ ਸੈਂਟਰ ਦੇ ਕੋਚ ਭਿੰਡਰ ਅਤੇ ਸਮੂਹ ਟੀਮ ਦੀ ਸ਼ਲਾਘਾ ਕੀਤੀ | ਇਸ ਮੌਕੇ ਕੋਚ ਭਿੰਡਰ ਨੇ ਮੁੱਖ ਮਹਿਮਾਨਾਂ ਨੂੰ ਸੈਂਟਰ ਵਿਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਦੱਸਿਆ | ਇਸ ਮੌਕੇ ਰਾਜੀਵ ਵਸ਼ਿਸ਼ਟ, ਸਾਬਕਾ ਸਰਪੰਚ ਹਰਦਿਆਲ, ਡਾ.ਦਵਿੰਦਰ ਸਿੰਘ, ਉਪਕਾਰ ਸਿੰਘ, ਸਨੀ ਦੇਹਰੀਵਾਲ, ਮਣੀ, ਸਰਬਜੋਤ ਸੰਧੂ, ਗੁਰਬਿੰਦਰ ਪੰਨੂ, ਰਿੰਕੂ ਲੁਧਿਆਣਾ, ਨੰਬਰਦਾਰ ਉਂਕਾਰ ਸਿੰਘ, ਮਨਦੀਪ ਲਿੱਤਰ, ਗੁਰਵਿੰਦਰ ਸਿੰਘ,ਲਾਡੀ ਭਲਵਾਨ, ਲੱਕੀ, ਸੁਨੀਤਾ ਰਾਣੀ ਆਦਿ ਮੌਜੂਦ ਸਨ |