ਮੁਕੇਰੀਆਂ, 23 ਫਰਵਰੀ (ਰਾਮਗੜ੍ਹੀਆ)- ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੀ ਅਗਵਾਈ ਅਧੀਨ ਚੱਲ ਰਹੇ ਅਦਾਰੇ ਦਸਮੇਸ਼ ਪਬਲਿਕ ਸਕੂਲ ਚੱਕ ਅੱਲਾ ਬਖ਼ਸ਼ ਮੁਕੇਰੀਆਂ ਦੇ ਵਿਦਿਆਰਥੀਆਂ ਨੇ ਭਾਰਤ ਸਰਕਾਰ ਵੱਲੋਂ ਚਲਾਏ ਗਏ 'ਨੈਸ਼ਨਲ ਰੋਡ ਸੇਫ਼ਟੀ ਮਿਸ਼ਨ' ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਦੇਸ਼ ਭਰ ਦੇ ਲਗਭਗ 5,000 ਸਕੂਲਾਂ ਅਤੇ 2 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮਿਸ਼ਨ ਦੇ ਤਹਿਤ ਚੱਲ ਰਹੇ ਓਲ਼ੰਪੀਆਡ ਵਿਚ ਵਿਦਿਆਰਥੀਆਂ ਨੇ ਉੱਚ ਪੱਧਰ ਦੇ ਰੈਂਕ ਹਾਸਿਲ ਕੀਤੇ | ਰਾਸ਼ਟਰੀ ਪੱਧਰ ਤੇ ਹਰਗੁਣਪ੍ਰੀਤ ਨੇ 19ਵਾਂ, ਭਵਕੀਰਤ ਸਿੰਘ ਨੇ 44ਵਾਂ, ਜਸਮੀਤ ਕੌਰ ਨੇ 158ਵਾਂ, ਸਮਾਇਰਾ ਨੇ 537ਵਾਂ ਅਤੇ ਮਨਮੀਤ ਕੌਰ ਨੇ 767ਵਾਂ ਰੈਂਕ ਹਾਸਿਲ ਕੀਤਾ | ਇਸ ਸ਼ਾਨਦਾਰ ਸਫਲਤਾ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਅਤੇ ਸਮੂਹ ਟਰੱਸਟ ਮੈਂਬਰ ਸਹਿਬਾਨ ਸਤਪਾਲ ਸਿੰਘ, ਹਰਪਾਲ ਸਿੰਘ, ਬਿਕਰਮਜੀਤ ਸਿੰਘ, ਹਰਮਨਜੀਤ ਸਿੰਘ, ਸੁਰਜੀਤ ਸਿੰਘ ਭੱਟੀਆਂ, ਦਵਿੰਦਰ ਸਿੰਘ ਅਤੇ ਹਰਿੰਦਰਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਦੇ ਮਾਪਿਆ ਨੂੰ ਵਧਾਈ ਦਿੱਤੀ | ਸਕੂਲ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਨੇ ਸਕੂਲ ਦੇ ਪਿ੍ੰਸੀਪਲ ਡਾਕਟਰ ਸੰਜੀਵ ਚੰਦੇਲ ਅਤੇ ਇਸ ਪ੍ਰੋਗਰਾਮ ਦੇ ਕੋਡੀਨੇਟਰ ਮੈਡਮ ਹਰਵਿੰਦਰ ਕੌਰ ਨੂੰ ਨੈਸ਼ਨਲ ਪੱਧਰ 'ਤੇ ਪ੍ਰਾਪਤ ਹੋਏ ਪ੍ਰਸ਼ੰਸਾ ਪੱਤਰ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਿੱਖਿਆ ਦੇ ਨਾਲ-ਨਾਲ ਇਸ ਪ੍ਰਕਾਰ ਦੇ ਜਨ- ਜਾਗਰੂਕਤਾ ਪ੍ਰੋਗਰਾਮ ਸਮਾਜ ਲਈ ਬਹੁਤ ਜ਼ਰੂਰੀ ਹਨ | ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿਚ ਸੜਕੀ ਸੁਰੱਖਿਆ ਪ੍ਰਤੀ ਜਾਗਰੂਕਤਾ ਪੈਦਾ ਕਰਵਾਉਂਦੇ ਰਹਿਣਾ ਚਾਹੀਦਾ ਹੈ | ਪੜ੍ਹਾਈ ਦੇ ਨਾਲਨਾਲ ਅਜਿਹੀਆਂ ਗਤੀਵਿਧੀਆਂ ਵਿਚ ਹਿੱਸਾ ਲੈਣਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਲਾਹੇਵੰਦ ਹੁੰਦਾ ਹੈ |